ਰੂਸ ''ਚ ''ਮੇਡ ਇਨ ਅਮਰੀਕਾ'' ਮਿਜ਼ਾਈਲਾਂ ਨਾਲ ਹਮਲਾ, ਅਮਰੀਕੀ ਰਾਜਦੂਤ ਤਲਬ

Tuesday, Jun 25, 2024 - 10:56 AM (IST)

ਰੂਸ ''ਚ ''ਮੇਡ ਇਨ ਅਮਰੀਕਾ'' ਮਿਜ਼ਾਈਲਾਂ ਨਾਲ ਹਮਲਾ, ਅਮਰੀਕੀ ਰਾਜਦੂਤ ਤਲਬ

ਮਾਸਕੋ (ਏ ਐੱਨ.ਆਈ.)- ਰੂਸ ਦੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਅਮਰੀਕੀ ਰਾਜਦੂਤ ਨੂੰ ਤਲਬ ਕਰ ਕੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ’ਤੇ ਯੂਕ੍ਰੇਨ ਵੱਲੋਂ ਕੀਤੇ ਹਮਲੇ ’ਚ ਅਮਰੀਕੀ ਮਿਜ਼ਾਈਲਾਂ ਦੀ ਵਰਤੋਂ 'ਤੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਹਮਲੇ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਅਮਰੀਕਾ ਯੂਕ੍ਰੇਨ ’ਚ ਜੰਗ ਦਾ ਪ੍ਰਭਾਵਸ਼ਾਲੀ ਢੰਗ ਨਾਲ ਪੱਖ ਬਣ ਚੁੱਕਾ ਹੈ ਅਤੇ ਨਿਸ਼ਚਿਤ ਤੌਰ ’ਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ। 2014 ਵਿਚ ਕ੍ਰੀਮੀਆ ’ਤੇ ਰੂਸ ਨੇ ਕਬਜ਼ਾ ਕਰ ਲਿਆ ਸੀ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇ ਹਮਲੇ ’ਚ ਮਾਰੇ ਗਏ ਲੋਕਾਂ ’ਚ ਦੋ ਬੱਚੇ ਵੀ ਸ਼ਾਮਲ ਹਨ, ਜੋ ਕਿ ਕ੍ਰੀਮੀਆ ਦੇ ਬੰਦਰਗਾਹ ਸ਼ਹਿਰ ਸੇਵਾਸਤੋਪੋਲ ਦੇ ਕੰਢੀ ਖੇਤਰ ’ਚ ਯੂਕ੍ਰੇਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੇ ਮਲਬੇ ਦਾ ਸ਼ਿਕਾਰ ਹੋਏ ਸਨ।

ਰੂਸੀ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ’ਚ ਕਲੱਸਟਰ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ, ਜਿਸ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਨਾਲ ਲੜਾਕਿਆਂ ਨਾਲੋਂ ਆਮ ਨਾਗਰਿਕਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ। ਰੂਸ ਨੇ ਕਿਹਾ ਕਿ ਇਹ ਮਿਜ਼ਾਈਲਾਂ ਅਮਰੀਕਾ ’ਚ ਬਣੀਆਂ ਏ. ਟੀ. ਏ. ਸੀ. ਐੱਮ. ਐੱਸ. ਸਨ। ਜੋ ਕਿ ਲੰਬੀ ਦੂਰੀ ਦੀਆਂ ਗਾਈਡਡ ਮਿਜ਼ਾਈਲਾਂ ਹੈ। ਰੂਸ ਨੇ ਅਮਰੀਕੀ ਰਾਜਦੂਤ ਲਿਨ ਟ੍ਰੇਸੀ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕੀਤਾ। ਵਿਦੇਸ਼ ਮੰਤਰਾਲਾ ਨੇ ਇਹ ਵੀ ਕਿਹਾ ਕਿ ਰੂਸੀ ਖੇਤਰ ’ਤੇ ਹਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਫਿਲਹਾਲ ਸਬੰਧਤ ਘਟਨਾਕ੍ਰਮ ’ਤੇ ਯੂਕ੍ਰੇਨੀ ਅਤੇ ਅਮਰੀਕੀ ਅਧਿਕਾਰੀਆਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ਦੀ ਫੌਜ ਜ਼ਿਆਦਾਤਰ ਪੱਛਮੀ ਦੇਸ਼ਾਂ ਦੇ ਹਥਿਆਰਾਂ ’ਤੇ ਨਿਰਭਰ ਰਹੀ ਹੈ। ਇਸ ਦੌਰਾਨ ਰੂਸੀ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਯੂਕ੍ਰੇਨ ਦੀ ਫ਼ੌਜ ਦੇ ਇਕ 'ਮੁੱਖ ਫ਼ੌਜੀ ਅੱਡੇ' ਨੂੰ ਨਿਸ਼ਾਨਾ ਬਣਾਉਣ ਦੀ ਸੂਚਨਾ ਦਿੱਤੀ, ਜਿਸ ’ਚ ਪੱਛਮੀ ਦੇਸ਼ਾਂ ਵੱਲੋਂ ਸਪਲਾਈ ਕੀਤੀਆਂ ਮਿਜ਼ਾਈਲਾਂ ਅਤੇ ਹੋਰ ਹਥਿਆਰਾਂ ਨੂੰ ਸਟੋਰ ਕੀਤਾ ਸੀ। ਮੰਤਰਾਲੇ ਨੇ ਕਿਹਾ ਕਿ ਇਹ ਹਮਲਾ ਲੜਾਕੂ ਜਹਾਜ਼ਾਂ, ਡਰੋਨਾਂ, ਜ਼ਮੀਨ ’ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਤੋਪਖਾਨੇ ਵੱਲੋਂ ਕੀਤਾ ਗਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News