ਇਟਲੀ ਪਹੁੰਚੇ ਅਫਗਾਨ ਨਾਗਰਿਕਾਂ ਦਾ ਕੀਤਾ ਜਾਵੇਗਾ ਟੀਕਾਕਰਨ

Wednesday, Aug 25, 2021 - 01:18 PM (IST)

ਇਟਲੀ ਪਹੁੰਚੇ ਅਫਗਾਨ ਨਾਗਰਿਕਾਂ ਦਾ ਕੀਤਾ ਜਾਵੇਗਾ ਟੀਕਾਕਰਨ

ਰੋਮ (ਭਾਸ਼ਾ): ਇਟਲੀ ਦੀ ਸਰਕਾਰ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਬਚ ਕੇ ਉਸ ਦੇ ਦੇਸ਼ ਪਹੁੰਚਣ ਵਾਲੇ ਅਫਗਾਨ ਨਾਗਰਿਕਾਂ ਨੂੰ ਐਂਟੀ ਕੋਵਿਡ ਟੀਕਾ ਲਗਵਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮਾਰੀਓ ਦਾਗੀ ਦੇ ਦਫਤਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਸਟਰੀ ਟੀਕਾਕਰਨ ਪ੍ਰੋਗਰਾਮ ਦੇ ਇੰਚਾਰਜ ਇਟਲੀ ਦੇ ਸੈਨਾ ਜਨਰਲ ਨੂੰ ਕਿਹਾ ਹੈ ਕਿ ਉਹ ਇਕ ਯੋਜਨਾ ਬਣਾਉਣ ਤਾਂ ਜੋ ਅਫਗਾਨਿਸਤਾਨ ਤੋਂ ਕੱਢ ਕੇ ਲਿਆਂਦੇ ਗਏ ਲੋਕਾਂ ਨੂੰ ਵੀ ਟੀਕਾ ਲਗਾਇਆ ਜਾ ਸਕੇ। ਜੇਕਰ ਉਹ ਟੀਕ ਲਗਵਾਉਣਾ ਚਾਹੁੰਦ ਹਨ ਤਾਂ ਉਹ ਦੇਸ਼ ਵਿਚ ਕਿਤੇ ਵੀ ਟੀਕਾ ਲਗਵਾ ਸਕਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ ਚਿਤਾਵਨੀ, ਹੁਣ ਕਿਸੇ ਅਫਗਾਨੀ ਨੂੰ ਦੇਸ਼ ਛੱਡਣ ਦੀ ਨਹੀਂ ਦੇਣਗੇ ਇਜਾਜ਼ਤ

ਇਟਲੀ ਪਹੁੰਚਣ ਦੇ ਤੁਰੰਤ ਬਾਅਦ ਅਫਗਾਨਿਸਤਾਨ ਦੇ ਨਾਗਰਿਕਾਂ ਨੂੰ ਮਨੁੱਖੀ ਵੀਜ਼ਾ ਜਾਰੀ ਕੀਤਾ ਗਿਆ ਅਤੇ ਉਹਨਾਂ ਦੀ ਕੋਵਿਡ-19 ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਦਿਨ ਵਿਚ ਇਟਲੀ ਦੇ ਮੰਤਰੀਆਂ ਨੇ ਸਾਂਸਦਾਂ ਨੂੰ ਦੱਸਿਆ ਸੀ ਕਿ ਅਫਗਾਨਿਸਤਾਨ ਦੇ 2,659 ਨਾਗਰਿਕ ਪਹਿਲਾਂ ਹੀ ਇਟਲੀ ਪਹੁੰਚ ਚੁੱਕੇ ਹਨ ਅਤੇ ਕਾਬੁਲ ਹਵਾਈ ਅੱਡੇ 'ਤੇ ਕਰੀਬ 1100 ਹੋਰ ਨਾਗਰਿਕ ਇਟਾਲੀਅਨ ਉਡਾਣਾਂ ਦੇ ਇੰਤਜ਼ਾਰ ਵਿਚ ਹਨ।


author

Vandana

Content Editor

Related News