ਸਰਹੱਦ ਪਾਰ : ਇਸਲਾਮਾਬਾਦ ’ਚ ਔਰਤ ਨਾਲ ਤਾਂਤਰਿਕ ਨੇ ਕੀਤਾ ਜਬਰ-ਜ਼ਿਨਾਹ

Friday, Jun 30, 2023 - 02:25 AM (IST)

ਸਰਹੱਦ ਪਾਰ : ਇਸਲਾਮਾਬਾਦ ’ਚ ਔਰਤ ਨਾਲ ਤਾਂਤਰਿਕ ਨੇ ਕੀਤਾ ਜਬਰ-ਜ਼ਿਨਾਹ

ਗੁਰਦਾਸਪੁਰ (ਵਿਨੋਦ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਇਕ ਔਰਤ ਨਾਲ ਇਕ ਤਾਂਤਰਿਕ ਵੱਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਤਾਂਤਰਿਕ ਕੋਲ ਆਪਣੇ ਘਰ ’ਚ ਚੱਲ ਰਹੇ ਕਲੇਸ਼ ਦਾ ਹੱਲ ਕਰਵਾਉਣ ਲਈ ਇਕ ਹੋਰ ਔਰਤ ਦੀ ਸਿਫਾਰਿਸ਼ ’ਤੇ ਗਈ ਸੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਤਾਂਤਰਿਕ ਸਮੇਤ ਤਾਂਤਰਿਕ ਦੀ ਸਿਫਾਰਿਸ਼ ਕਰਨ ਵਾਲੀ ਔਰਤ ਖਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਦੋਵੇਂ ਫਰਾਰ ਹਨ।

ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਕੈਨੇਡਾ ਦੀ ਪੁਲਸ ’ਚ ਭਰਤੀ ਹੋ ਕੇ ਪੰਜਾਬੀ ਨੌਜਵਾਨ ਨੇ ਚਮਕਾਇਆ ਨਾਂ

ਸੂਤਰਾਂ ਅਨੁਸਾਰ ਇਕ ਮੋਬਾਇਲ ਮੁਰੰਮਤ ਕਰਨ ਵਾਲੇ ਵਿਅਕਤੀ ਸਰਫਰਾਜ਼ ਦਾ ਪਤਨੀ ਰੁਖ਼ਸਾਨਾ ਵਾਸੀ ਇਸਲਾਮਾਬਾਦ ਨਾਲ ਰੋਜ਼ਾਨਾ ਮਾਮੂਲੀ ਗੱਲ ’ਤੇ ਝਗੜਾ ਹੁੰਦਾ ਸੀ। ਇਸ ਸਬੰਧੀ ਰੁਖ਼ਸਾਨਾ ਨੇ ਆਪਣੀ ਜਾਣ-ਪਛਾਣ ਦੀ ਔਰਤ ਸਲਮਾ ਬੀਬੀ ਨਾਲ ਗੱਲ ਕੀਤੀ ਤਾਂ ਸਲਮਾ ਨੇ ਉਸ ਨੂੰ ਇਕ ਤਾਂਤਰਿਕ ਕਮਲਾ ਬਾਬਾ ਦਾ ਨਾਂ ਦੱਸਿਆ ਅਤੇ ਕਿਹਾ ਕਿ ਉਹ ਤਾਵੀਜ਼ ਆਦਿ ਦੇ ਕੇ ਇਸ ਤਰ੍ਹਾਂ ਦੇ ਕਲੇਸ਼ ਖਤਮ ਕਰਵਾਉਣ ’ਚ ਮਾਹਿਰ ਹੈ, ਜਿਸ ’ਤੇ ਰੁਖ਼ਸਾਨਾ ਤਾਂਤਰਿਕ ਕਮਲ ਬਾਬਾ ਨੂੰ ਮਿਲੀ ਅਤੇ ਉਸ ਨੂੰ ਆਪਣੇ ਪਰਿਵਾਰ ਵਿਚ ਚੱਲ ਰਹੇ ਵਿਵਾਦ ਸਬੰਧੀ ਜਾਣਕਾਰੀ ਦਿੱਤੀ, ਜਿਸ ’ਤੇ ਤਾਂਤਰਿਕ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਤਾਂ ਉਸ ਦੇ ਘਰ ਵਿਚ ਆ ਕੇ ਕਰਨਾ ਪਵੇਗਾ, ਜਿਸ ’ਤੇ ਤਾਂਤਰਿਕ ਕਮਲ ਬਾਬਾ ਬੀਤੇ ਦਿਨ ਉਸ ਦੇ ਘਰ ਗਿਆ ਅਤੇ ਘਰ ਵਿਚ ਰੁਖ਼ਸਾਨਾ ਨੂੰ ਇਕੱਲੀ ਵੇਖ ਕੇ ਉਸ ਨੂੰ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਕਿਸੇ ਨੂੰ ਦੱਸਣ ’ਤੇ ਤਾਂਤਰਿਕ ਵਿਧੀ ਨਾਲ ਸਾਰੇ ਪਰਿਵਾਰ ਨੂੰ ਮਾਰ ਦੇਣ ਦੀ ਧਮਕੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

ਪੀੜਤਾ ਨੇ ਇਸ ਦੀ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ ਅਤੇ ਪਤੀ ਦੇ ਨਾਲ ਪੁਲਸ ਨੂੰ ਜਾ ਕੇ ਸਾਰੀ ਗੱਲ ਦੱਸੀ, ਜਿਸ ’ਤੇ ਏਅਰਪੋਰਟ ਪੁਲਸ ਸਟੇਸ਼ਨ ਇਸਲਾਮਾਬਾਦ ਨੇ ਤਾਂਤਰਿਕ ਅਤੇ ਸਲਮਾ ਖਿਲਾਫ਼ ਕੇਸ ਦਰਜ ਕਰ ਲਿਆ ਪਰ ਦੋਵੇਂ ਮੁਲਜ਼ਮ ਫਰਾਰ ਹੋਣ ’ਚ ਸਫਲ ਹੋ ਗਏ।


author

Manoj

Content Editor

Related News