ਨਿਆਗਰਾ ਫਾਲਜ਼ 'ਤੇ ਸੂਰਜ ਗ੍ਰਹਿਣ ਦਾ ਨਜ਼ਾਰਾ, 10 ਲੱਖ ਲੋਕਾਂ ਦੇ ਆਉਣ ਦੀ ਉਮੀਦ
Friday, Mar 29, 2024 - 10:16 AM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਨਿਆਗਰਾ ਫਾਲਜ਼ ਅਤੇ ਆਸਪਾਸ ਦੇ ਖੇਤਰਾਂ ਵਿੱਚ ਸੂਰਜ ਗ੍ਰਹਿਣ ਦੇਖਣ ਲਈ ਲਗਭਗ 10 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ। 8 ਅਪ੍ਰੈਲ ਨੂੰ ਪੂਰਨ ਸੂਰਜ ਗ੍ਰਹਿਣ ਹੈ। ਅਜਿਹੇ 'ਚ ਹੋਟਲਾਂ 'ਚ ਕਮਰਿਆਂ ਦੀ ਬੁਕਿੰਗ ਵੀ ਵੱਧ ਗਈ ਹੈ। ਇੱਕ ਰਾਤ ਦਾ ਪ੍ਰਤੀ ਵਿਅਕਤੀ ਕਿਰਾਇਆ 1600 ਕੈਨੇਡੀਅਨ ਡਾਲਰ (ਕਰੀਬ 98 ਹਜ਼ਾਰ ਰੁਪਏ) ਤੱਕ ਪਹੁੰਚ ਗਿਆ ਹੈ। ਨਿਊਯਾਰਕ ਤੋਂ ਨਿਆਗਰਾ ਫਾਲਜ਼ ਤੱਕ ਵਿੰਟੇਜ ਟਰੇਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੀ ਪ੍ਰਤੀ ਵਿਅਕਤੀ ਟਿਕਟ 4000 ਕੈਨੇਡੀਅਨ ਡਾਲਰ (ਲਗਭਗ 2.4 ਲੱਖ ਰੁਪਏ) ਹੈ।
ਪੜ੍ਹੋ ਇਹ ਅਹਿਮ ਖ਼ਬਰ-ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਨੇ ਪੋਸਟ ਗ੍ਰੈਜੁਏਸ਼ਨ ਵਰਕ ਪਰਮਿਟ ਦੇ ਬਦਲੇ ਨਿਯਮ
ਸੈਰ ਸਪਾਟਾ ਉਦਯੋਗ ਵਿੱਚ ਉਛਾਲ ਦੀ ਸੰਭਾਵਨਾ
ਲੋਕ ਨਾ ਸਿਰਫ ਸੂਰਜ ਗ੍ਰਹਿਣ ਦੇਖਣ ਆਉਣਗੇ, ਸਗੋਂ ਨਿਆਗਰਾ ਫਾਲਜ਼ ਅਤੇ ਹੋਰ ਨੇੜਲੇ ਸੈਰ-ਸਪਾਟਾ ਸਥਾਨਾਂ 'ਤੇ ਵੀ ਜਾਣਗੇ। ਗ੍ਰਹਿਣ ਦੌਰਾਨ ਨਿਆਗਰਾ ਫਾਲਜ਼ ਨੂੰ ਦੇਖਣ ਲਈ ਕਈ ਸੈਲਾਨੀ ਵੀ ਉਤਸ਼ਾਹਿਤ ਹਨ। ਬਹੁਤ ਸਾਰੇ ਲੋਕ ਕੈਨੇਡਾ ਵਿੱਚ ਕਿਸੇ ਹੋਰ ਸੂਬੇ ਤੋਂ ਹਜ਼ਾਰਾਂ ਕਿਲੋਮੀਟਰ ਡ੍ਰਾਈਵ ਕਰਨ ਦੀ ਯੋਜਨਾ ਬਣਾ ਰਹੇ ਹਨ। ਕੈਨੇਡਾ ਲਈ ਇਹ 1979 ਤੋਂ ਬਾਅਦ ਪਹਿਲਾ ਸੂਰਜ ਗ੍ਰਹਿਣ ਹੈ। ਅਗਲਾ ਸੂਰਜ ਗ੍ਰਹਿਣ 2044 ਵਿੱਚ ਹੋਵੇਗਾ। ਸੂਰਜ ਗ੍ਰਹਿਣ ਕਾਰਨ ਕੈਨੇਡਾ ਦੇ ਸੈਰ-ਸਪਾਟਾ ਉਦਯੋਗ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।