ਵਜ਼ਨ ਘਟਾਉਣ ਲਈ 'Special Massage' ਕਰਾਉਣੀ ਪਈ ਭਾਰੀ, ਫਟੀ ਔਰਤ ਦੀ ਕਿਡਨੀ!

12/01/2022 3:24:31 PM

ਇੰਟਰਨੈਸ਼ਨਲ ਡੈਸਕ (ਬਿਊਰੋ) ਸੁੰਦਰ ਦਿਖਣ ਲਈ ਇਨਸਾਨ ਬਹੁਤ ਸਾਰੇ ਯਤਨ ਕਰਦਾ ਹੈ। ਕੁਝ ਤਾਂ ਕਾਸਮੈਟਿਕ ਸਰਜਰੀ ਨਾਲ ਆਪਣੀ ਚਮੜੀ ਅਤੇ ਚਿਹਰੇ ਦੇ ਰੂਪ ਬਦਲਦੇ ਹਨ, ਜਦੋਂ ਕਿ ਦੂਸਰੇ ਭਾਰ ਘਟਾਉਣ ਲਈ ਖਾਣਾ-ਪੀਣਾ ਤੱਕ ਬੰਦ ਕਰ ਦਿੰਦੇ ਹਨ। ਇੰਨਾ ਹੀ ਨਹੀਂ ਕਈ ਵਾਰ ਲੋਕ ਜ਼ਿਆਦਾ ਕਸਰਤ ਕਰਦੇ ਹਨ ਅਤੇ ਪੌਸ਼ਟਿਕ ਤੱਤ ਲੈਣੇ ਵੀ ਛੱਡ ਦਿੰਦੇ ਹਨ। ਹਾਲਾਂਕਿ ਇਸ ਵਾਰ ਵਜ਼ਨ ਘੱਟ ਕਰਨ ਦੇ ਕ੍ਰੇਜ਼ 'ਚ ਇਕ ਔਰਤ ਨੇ ਅਜਿਹੀ ਮਾਲਸ਼ ਕਰਵਾਈ ਕਿ ਉਸ ਦੀ ਕਿਡਨੀ ਹੀ ਫਟ ਗਈ।

ਭਾਰ ਘਟਾਉਣ ਲਈ ਕਸਰਤ ਅਤੇ ਕਰੈਸ਼ ਡਾਈਟਿੰਗ ਤੋਂ ਬਾਅਦ ਇੱਕ ਔਰਤ ਵਿਸ਼ੇਸ਼ ਮਾਲਸ਼ ਕਰਵਾਉਣ ਗਈ, ਜਿਸ ਕਾਰਨ ਉਸ ਨੂੰ ਤੇਜ਼ ਦਰਦ ਹੋਇਆ। ਜਦੋਂ ਹਸਪਤਾਲ ਵਿੱਚ ਡਾਕਟਰਾਂ ਨੇ ਔਰਤ ਦਾ ਸਕੈਨ ਕੀਤਾ ਤਾਂ ਪਤਾ ਚੱਲਿਆ ਕਿ ਉਸ ਦੀ ਕਿਡਨੀ ਫਟ ਗਈ ਸੀ। ਇਹ ਘਟਨਾ ਚੀਨ ਦੇ ਝੇਜਿਆਂਗ ਸੂਬੇ ਦੇ ਹਾਂਗਝੂ ਦੇ ਇਕ ਸੈਲੂਨ ਦੀ ਹੈ, ਜਿੱਥੇ ਔਰਤ ਨੂੰ ਭਾਰ ਘਟਾਉਣ ਲਈ ਖਾਸ ਮਸਾਜ ਦਿੱਤੀ ਜਾ ਰਹੀ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭੈਣ ਨੇ ਭਰਾ ਦੇ 'ਵਿਆਹ' ਲਈ ਖਰਚ ਕੀਤੀ ਜ਼ਿੰਦਗੀ ਭਰ ਦੀ ਧਨ-ਦੌਲਤ, ਜਾਣੋ ਪੂਰਾ ਮਾਮਲਾ

ਮਾਲਸ਼ ਦੌਰਾਨ ਫਟੀ ਕਿਡਨੀ 

41 ਸਾਲਾ ਔਰਤ ਹਾਂਗਝੂ ਦੇ ਇੱਕ ਸੈਲੂਨ ਵਿੱਚ ਭਾਰ ਘਟਾਉਣ ਲਈ ਵਿਸ਼ੇਸ਼ ਮਾਲਸ਼ ਕਰਵਾਉਣ ਗਈ। ਜਦੋਂ ਉਸ ਦੇ ਢਿੱਡ ਦੇ ਹੇਠਲੇ ਹਿੱਸੇ ਵਿੱਚ ਮਾਲਸ਼ ਚੱਲ ਰਹੀ ਸੀ ਤਾਂ ਉਸ ਨੂੰ ਤੇਜ਼ ਦਰਦ ਮਹਿਸੂਸ ਹੋਇਆ। ਇਸ ਦੀ ਸ਼ਿਕਾਇਤ ਜਦੋਂ ਮਾਲਸ਼ ਕਰਨ ਵਾਲੇ ਨੂੰ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰੀਰ ਵਿੱਚੋਂ ਚਰਬੀ ਨਿਕਲਣ ਕਾਰਨ ਅਜਿਹਾ ਹੋ ਰਿਹਾ ਹੈ। ਔਰਤ ਪੂਰੇ ਸੈਸ਼ਨ ਦੌਰਾਨ ਇਸ ਤਰ੍ਹਾਂ ਦਾ ਦਰਦ ਝੱਲਦੀ ਰਹੀ ਅਤੇ ਅੰਤ ਵਿੱਚ ਉਹ ਖੜ੍ਹੀ ਵੀ ਨਹੀਂ ਹੋ ਸਕੀ। ਉਸ ਨੂੰ ਉਲਟੀਆਂ ਅਤੇ ਦਸਤ ਦੇ ਲੱਛਣ ਦਿਖਾਈ ਦੇਣ ਲੱਗੇ। ਜਦੋਂ ਉਹ ਆਪਣੇ ਪਰਿਵਾਰ ਨਾਲ ਹਸਪਤਾਲ ਪਹੁੰਚੀ ਅਤੇ ਡਾਕਟਰ ਨੇ ਉਸ ਦਾ ਸਿਟੀ ਸਕੈਨ ਕੀਤਾ ਤਾਂ ਉਸ ਵਿਚ ਪਤਾ ਲੱਗਾ ਕਿ ਔਰਤ ਦੀ ਖੱਬੀ ਕਿਡਨੀ ਫਟ ਗਈ ਸੀ।

ਜ਼ੋਰਦਾਰ ਮਾਲਸ਼ ਕਾਰਨ ਫਟ ਜਾਂਦੀ ਹੈ ਰਸੌਲੀ 

ਡਾਕਟਰਾਂ ਨੇ ਦੱਸਿਆ ਕਿ ਔਰਤ ਦੀ ਕਿਡਨੀ ਵਿਚ ਮੌਜੂਦ ਬੇਨਾਇਨ ਟਿਊਮਰ ਜ਼ੋਰਦਾਰ ਮਾਲਿਸ਼ ਕਰਨ ਨਾਲ ਫਟ ਗਿਆ ਅਤੇ ਉਸ ਤੋਂ ਖੂਨ ਵਹਿਣ ਲੱਗਾ। ਡਾਕਟਰਾਂ ਮੁਤਾਬਕ ਇਹ ਕੋਈ ਖ਼ਤਰਨਾਕ ਟਿਊਮਰ ਨਹੀਂ ਹੈ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਜੇ ਮਾਲਸ਼ ਤੀਬਰ ਨਾ ਹੁੰਦੀ, ਤਾਂ ਸ਼ਾਇਦ ਅਜਿਹਾ ਨਾ ਹੁੰਦਾ। ਫਿਲਹਾਲ ਔਰਤ ਦਾ ਆਪਰੇਸ਼ਨ ਕੀਤਾ ਗਿਆ ਹੈ ਅਤੇ ਉਸ ਨੂੰ ਆਈਸੀਯੂ ਵਿੱਚ ਸ਼ਿਫਟ ਕਰਕੇ ਡਾਕਟਰੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News