ਇਕ ਸਾਲ ਦੀ ਬੱਚੀ ਘੁੰਮੀ 12 ਦੇਸ਼, ਮਾਂ-ਪਿਓ ਨੇ ਕੀਤਾ ਸੀ ਅਜਿਹਾ ਪਲੈਨ! (ਤਸਵੀਰਾਂ)

02/11/2016 5:50:18 PM

ਨਵੀਂ ਦਿੱਲੀ—ਆਪਣੇ ਗਰਭਵਤੀ ਹੋਣ ਦੀ ਖਬਰ ਤੋਂ ਇਹ ਮਾਂ ਬਹੁਤ ਖੁਸ਼ ਸੀ ਪਰ ਨਾਲ ਹੀ ਇਹ ਡਰ ਵੀ ਸੀ ਕਿ ਬੱਚਾ ਹੋਣ ਤੋਂ ਬਾਅਦ ਉਸ ਦਾ ਘੁੰਮਣਾ ਫਿਰਨਾ ਬੰਦ ਹੋ ਜਾਵੇਗਾ। ਪਰ ਫਿਰ ਬੇਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਝ ਅਜਿਹਾ ਸੋਚਿਆ, ਜਿਸ ਨਾਲ ਉਨ੍ਹਾਂ ਦੀ ਚਿੰਤਾ ਦੂਰ ਹੋ ਗਈ।
ਦਰਅਸਲ ਕੇਰੇਨ ਅੰਡਰਵਰਸ ਅਤੇ ਉਨ੍ਹਾਂ ਦੇ ਪਤੀ ਸ਼ਾਨ ਬਾਏਸ ਨੇ ਸੋਚਿਆ ਕਿ ਕਿਉਂ ਨਾ ਉਹ ਆਪਣੀ ਬੇਟੀ ਦੇ ਨਾਲ ਦੁਨੀਆ ਘੁੰਮਣ। ਇਸ ਨਾਲ ਉਨ੍ਹਾਂ ਦੀ ਬੇਟੀ ਨੂੰ ਵੱਖ-ਵੱਖ ਦੇਸ਼ਾਂ ਦੀ ਸੰਸਕ੍ਰਿਤ ਦੇ ਬਾਰੇ ''ਚ ਵੀ ਪਤਾ ਚੱਲੇਗਾ ਅਤੇ ਉਹ ਵੱਖ-ਵੱਖ ਮਾਹੌਲ ''ਚ ਵੀ ਖੁਦ ਨੂੰ ਢਾਲ ਸਕੇਗੀ। ਹਾਲਾਂਕਿ ਇਹ ਬਹੁਤ ਮੁਸ਼ਕਿਲ ਸੀ ਕਿਉਂਕਿ ਉਨ੍ਹਾਂ ਦੀ ਬੇਟੀ ਉਸ ਸਮੇਂ 10 ਹਫਤਿਆਂ ਦੀ ਸੀ ਜਦੋਂ ਉਹ ਆਪਣੇ ਮਾਤਾ-ਪਿਤਾ ਦੇ ਨਾਲ ਇਸ ਟ੍ਰਿਪ ''ਤੇ ਨਿਕਲੀ ਸੀ। ਐਸ.ਪੀ. ਬਾਏਸ ਨਾਂ ਦੀ ਇਸ ਬੱਚੀ ਦਾ ਜਨਮ ਲੰਡਨ ''ਚ ਹੋਇਆ, ਜਦਕਿ ਉਸ ਦੀ ਮਾਂ ਆਇਰਲੈਂਡ ਅਤੇ ਪਿਤਾ ਨਿਊਜ਼ੀਲੈਂਡ ਤੋਂ ਹਨ। ਆਪਣੇ ਇਸ ਟ੍ਰਿਪ ਨੂੰ ਲੈ ਕੇ ਬੱਚੀ ਦੀ ਮਾਂ ਨੇ ਕਿਹਾ ਕਿ ਇਹ ਸਾਡੇ ਲਈ ਅਨੋਖਾ ਤਜ਼ਰਬਾ ਸੀ। ਇਸ ਟ੍ਰਿਪ ''ਚ ਬਰੈਸਟ ਫਿਡਿੰਗ ਅਤੇ ਬੇਬੀ ਵੇਅਰਿੰਗ ਉਨ੍ਹਾਂ ਲਈ ਕਾਫੀ ਮੁੱਖ ਸਾਬਿਤ ਹੋਏ, ਕਿਉਂਕਿ ਬੱਚੀ ਕਾਫੀ ਛੋਟੀ ਸੀ ਅਤੇ ਉਸ ਲਈ ਕਾਫੀ ਮਹੱਤਵਪੂਰਨ ਸੀ।


Related News