7 ਮਹੀਨਿਆਂ ਦੀ ਬੱਚੀ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਸ਼ੱਕੀ ਹਾਲਾਤ 'ਚ ਮਿਲੀ ਬਾਥਰੂਮ 'ਚੋਂ ਲਾਸ਼

Sunday, May 19, 2024 - 03:12 PM (IST)

7 ਮਹੀਨਿਆਂ ਦੀ ਬੱਚੀ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ, ਸ਼ੱਕੀ ਹਾਲਾਤ 'ਚ ਮਿਲੀ ਬਾਥਰੂਮ 'ਚੋਂ ਲਾਸ਼

ਜਲੰਧਰ (ਜ. ਬ.)–ਸੰਤੋਖਪੁਰਾ ਵਿਚ ਬਾਲ ਭਾਰਤੀ ਸਕੂਲ ਨੇੜੇ ਸ਼ਨੀਵਾਰ ਸਵੇਰੇ 7 ਮਹੀਨਿਆਂ ਦੀ ਬੱਚੀ ਦੀ ਮਾਂ ਨੇ ਸ਼ੱਕੀ ਹਾਲਾਤ ’ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਲਗਭਗ ਇਕ ਘੰਟੇ ਬਾਅਦ ਜਦੋਂ ਉਹ ਬਾਥਰੂਮ ਵਿਚੋਂ ਬਾਹਰ ਨਾ ਨਿਕਲੀ ਤਾਂ ਪਰਿਵਾਰਕ ਮੈਂਬਰਾਂ ਨੇ ਗਰਿੱਲ ਵਿਚੋਂ ਵੇਖਿਆ ਤਾਂ ਵਿਆਹੁਤਾ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।

ਮ੍ਰਿਤਕਾ ਦੀ ਪਛਾਣ ਰਣਜੀਤ ਕੌਰ (27) ਪਤਨੀ ਸ਼ੁਭਮ ਸ਼ਰਮਾ ਨਿਵਾਸੀ ਸੰਤੋਖਪੁਰਾ ਵਜੋਂ ਹੋਈ ਹੈ। ਥਾਣਾ ਨੰਬਰ 8 ਦੇ ਐੱਸ. ਆਈ. ਜਗਦੀਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ ਦੁਪਹਿਰ 12.30 ਵਜੇ ਸੂਚਨਾ ਮਿਲੀ ਸੀ ਕਿ ਸੰਤੋਖਪੁਰਾ ਵਿਚ ਇਕ ਵਿਆਹੁਤਾ ਨੇ ਫਾਹਾ ਲਾ ਲਿਆ ਹੈ। ਉਹ ਮੌਕੇ ’ਤੇ ਪਹੁੰਚੇ ਤਾਂ ਜਾਂਚ ਵਿਚ ਪਤਾ ਲੱਗਾ ਕਿ ਰਣਜੀਤ ਕੌਰ ਸਵੇਰੇ 6 ਵਜੇ ਬਾਥਰੂਮ ਵਿਚ ਗਈ ਸੀ। ਇਕ ਘੰਟੇ ਬਾਅਦ ਵੀ ਜਦੋਂ ਉਹ ਬਾਹਰ ਨਾ ਆਈ ਤਾਂ ਘਰ ਵਾਲਿਆਂ ਨੇ ਗਰਿੱਲ ਵਿਚੋਂ ਵੇਖਿਆ ਤਾਂ ਅੰਦਰ ਰਣਜੀਤ ਕੌਰ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਉਨ੍ਹਾਂ ਤੁਰੰਤ ਗਰਿੱਲ ਤੁੜਵਾ ਕੇ ਗੁਆਂਢ ਵਿਚ ਰਹਿਣ ਵਾਲੀ ਬੱਚੀ ਨੂੰ ਬਾਥਰੂਮ ਵਿਚ ਭੇਜ ਕੇ ਅੰਦਰੋਂ ਕੁੰਡੀ ਖੁੱਲ੍ਹਵਾਈ, ਜਿਸ ਤੋਂ ਬਾਅਦ ਉਹ ਰਣਜੀਤ ਕੌਰ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਰਣਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਸਹੁਰਿਆਂ ਨੇ ਉਸ ਦੇ ਪੇਕਿਆਂ ਨੂੰ ਸੂਚਨਾ ਦਿੱਤੀ, ਜੋ ਕੁਝ ਸਮੇਂ ਬਾਅਦ ਹੀ ਉਥੇ ਪਹੁੰਚ ਗਏ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

ਪੁਲਸ ਨੂੰ ਜਦੋਂ ਸੂਚਨਾ ਮਿਲੀ ਤਾਂ ਉਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਰੱਖਵਾ ਦਿੱਤਾ ਸੀ। ਐੱਸ. ਆਈ. ਜਗਦੀਸ਼ ਲਾਲ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਮਾਂ ਬਲਵਿੰਦਰ ਕੌਰ ਪਤਨੀ ਯਸ਼ਪਾਲ ਸਿੰਘ ਨਿਵਾਸੀ ਮੁਬਾਰਕਪੁਰ ਆਪਣੀ ਧੀ ਦੇ ਸਹੁਰਿਆਂ ’ਤੇ ਦੋਸ਼ ਲਾ ਰਹੀ ਹੈ ਪਰ ਫਿਲਹਾਲ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਮੌਤ ਦੇ ਕਾਰਨ ਪਤਾ ਲੱਗੇ, ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
 

ਇਹ ਵੀ ਪੜ੍ਹੋ- ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਜਲੰਧਰ ਦੇ ਵਿਅਕਤੀ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ, ਦੋ ਬੱਚਿਆਂ ਦਾ ਸੀ ਪਿਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News