ਨੇਪਾਲ 'ਚ ਠੱਗੀ ਮਾਰਦੇ 8 ਭਾਰਤੀ ਗ੍ਰਿਫਤਾਰ

05/21/2019 9:18:05 PM

ਕਾਠਮੰਡੂ (ਭਾਸ਼ਾ)- ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਨਾਜਾਇਜ਼ ਨੈਟਵਰਕਿੰਗ ਧੰਦਾ ਕਰਨ ਅਤੇ ਕਈ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ ਵਿਚ 8 ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਗਏ ਹਨ। ਉੱਤਰ ਪ੍ਰਦੇਸ਼ ਦੇ ਇਨ੍ਹਾਂ ਸਾਰੇ ਲੋਕਾਂ ਨੂੰ ਪੀੜਤਾਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤਾਂ ਨੇ ਕਿਹਾ ਕਿ ਕਾਠਮੰਡੂ ਵਿਚ ਨੈਟਵਰਕ ਧੰਦਾ ਚਲਾਉਣ ਵਾਲੇ ਇਨ੍ਹਾਂ ਭਾਰਤੀ ਨਾਗਰਿਕਾਂ ਨੇ ਉਨ੍ਹਾਂ ਨੂੰ ਚੂਨਾ ਲਗਾਇਆ। ਪੁਲਸ ਮੁਤਾਬਕ ਉਨ੍ਹਾਂ ਨੇ ਉਨ੍ਹਾਂ ਦੇ ਖਾਤਿਆਂ ਵਿਚ 2500-2500 ਡਾਲਰ ਜਮ੍ਹਾ ਕਰਨ ਵਾਲੇ ਹਰ ਵਿਅਕਤੀ ਨੂੰ 6 ਫੀਸਦੀ ਪ੍ਰਤੀ ਮਹੀਨਾ ਵਿਆਜ ਦਰ ਦੇਣ ਅਤੇ ਇਹ ਰਾਸ਼ੀ ਦੇਣ ਦਾ ਵਾਅਦਾ ਕਰਕੇ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋ ਮੁਲਜ਼ਮ ਕਾਠਮੰਡੂ ਦੇ ਥਾਮੇਲ ਇਲਾਕੇ ਦੇ ਇਕ ਹੋਟਲ ਤੋਂ 33.5 ਲੱਖ ਰੁਪਏ ਦੇ ਨਾਲ ਅਤੇ ਬਾਕੀ 6 ਬਾਬਰਮਲ ਇਲਾਕੇ ਤੋਂ ਸਾਢੇ 8 ਲੱਖ ਰੁਪਏ ਦੇ ਨਾਲ ਗ੍ਰਿਫਤਾਰ ਕੀਤੇ ਗਏ।


Sunny Mehra

Content Editor

Related News