ਕੋਲੋਰਾਡੋ ਦੇ ਮਨੋਰੰਜਨ ਪਾਰਕ ''ਚ 6 ਸਾਲਾ ਬੱਚੀ ਦੀ ਹੋਈ ਮੌਤ

09/07/2021 9:20:14 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੋਲੇਰਾਡੋ ਦੇ ਗਲੇਨਵੁੱਡ ਸਪ੍ਰਿੰਗਸ ਦੇ ਗਲੇਨਵੁੱਡ ਕੈਵਰਨਜ਼ ਐਡਵੈਂਚਰ ਪਾਰਕ 'ਚ ਐਤਵਾਰ ਨੂੰ ਇੱਕ 6 ਸਾਲਾ ਬੱਚੀ ਦੀ ਰਾਈਡ ਦੌਰਾਨ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ। ਪੁਲਸ ਅਧਿਕਾਰੀਆਂ ਅਤੇ ਪਾਰਕ ਦੇ ਅਨੁਸਾਰ ਇਹ ਘਟਨਾ ਹੌਂਟੇਡ ਮਾਈਨ ਡ੍ਰੌਪ 'ਤੇ ਵਾਪਰੀ। ਗਾਰਫੀਲਡ ਕਾਉਂਟੀ ਦੇ ਅਧਿਕਾਰੀਆਂ ਅਨੁਸਾਰ ਇਹ ਬੱਚੀ ਹੌਂਟੇਡ ਮਾਈਨ ਡ੍ਰੌਪ ਰਾਈਡ 'ਤੇ ਸਵਾਰ ਹੁੰਦੇ ਹੋਏ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਜੋ ਕਿ ਸਵਾਰਾਂ ਨੂੰ 110 ਫੁੱਟ ਹੇਠਾਂ ਲੈ ਕੇ ਜਾਂਦੀ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਤਾਲਿਬਾਨ ਦੀ ਨਵੀਂ ਸਰਕਾਰ ਦਾ ਹੋਇਆ ਐਲਾਨ, ਮੁੱਲਾ ਹਸਨ ਹੋਣਗੇ PM

ਪੀੜਤ ਬੱਚੀ ਆਪਣੇ ਪਰਿਵਾਰ ਨਾਲ ਪਾਰਕ 'ਚ ਆਈ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਇਸ ਹਾਦਸੇ ਤੋਂ ਬਾਅਦ ਪਾਰਕ ਕਰਮਚਾਰੀਆਂ ਨੇ ਬੱਚੀ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕੀਤੀ ਅਤੇ ਪੈਰਾਮੈਡਿਕਸ ਨੇ ਆ ਕੇ ਬੱਚੀ ਨੂੰ ਮ੍ਰਿਤਕ ਐਲਾਨਿਆ। ਮ੍ਰਿਤਕ ਬੱਚੀ ਦੀ ਪਛਾਣ ਫਿਲਹਾਲ ਜਾਰੀ ਨਹੀਂ ਕੀਤੀ ਗਈ। ਇਸ ਹਾਦਸੇ ਦੇ ਸਬੰਧ 'ਚ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ : 10 ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤੇ ਨੌਜਵਾਨ ਦਾ ਕਤਲ, ਦੋਸਤਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News