ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ! 3 ਤੋਂ 6 ਅਗਸਤ ਤੱਕ...
Sunday, Aug 02, 2026 - 12:08 PM (IST)
ਜਲੰਧਰ (ਪੁਨੀਤ)-ਰੇਲਵੇ ਭਰਤੀ ਬੋਰਡ (ਆਰ. ਆਰ. ਬੀ.) ਲੈਵਲ-1 ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਸਹੂਲਤ ਲਈ ਉੱਤਰ ਰੇਲਵੇ ਨੇ 3 ਤੋਂ 6 ਅਗਸਤ ਤੱਕ ਵੱਖ-ਵੱਖ ਰੂਟਾਂ ’ਤੇ ਪ੍ਰੀਖਿਆ ਸਪੈਸ਼ਲ ਟਰੇਨਾਂ ਦੇ ਸੰਚਾਲਨ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਵਿਸ਼ੇਸ਼ ਟਰੇਨਾਂ ਦੇ ਸੰਚਾਲਨ ਨਾਲ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਜ਼ਾਰਾਂ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿਚ ਸਹੂਲਤ ਮਿਲੇਗੀ।
ਰੇਲਵੇ ਅਧਿਕਾਰੀਆਂ ਮੁਤਾਬਕ ਟਰੇਨ ਨੰਬਰ 04601 ਫਿਰੋਜ਼ਪੁਰ ਕੈਂਟ-ਅੰਮ੍ਰਿਤਸਰ ਜੰਕਸ਼ਨ ਪ੍ਰੀਖਿਆ ਸਪੈਸ਼ਲ 3 ਤੋਂ 6 ਅਗਸਤ ਤੱਕ ਰੋਜ਼ਾਨਾ ਰਾਤ 11 ਵਜੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਵੇਗੀ। ਇਹ ਟਰੇਨ ਜਲੰਧਰ ਸਿਟੀ ਸਟੇਸ਼ਨ ’ਤੇ ਰੁਕਣ ਤੋਂ ਬਾਅਦ ਅੰਮ੍ਰਿਤਸਰ ਪਹੁੰਚੇਗੀ। ਵਾਪਸੀ 'ਤੇ ਟਰੇਨ ਨੰਬਰ 04602 ਅੰਮ੍ਰਿਤਸਰ ਜੰਕਸ਼ਨ-ਫਿਰੋਜ਼ਪੁਰ ਕੈਂਟ ਪ੍ਰੀਖਿਆ ਸਪੈਸ਼ਲ ਰੋਜ਼ਾਨਾ ਸ਼ਾਮ 4.20 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ ਸਿਟੀ ਵਿਚ ਰੁਕਣ ਤੋਂ ਬਾਅਦ ਫਿਰੋਜ਼ਪੁਰ ਕੈਂਟ ਪਹੁੰਚੇਗੀ।
ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ
ਇਸੇ ਤਰ੍ਹਾਂ ਟਰੇਨ ਨੰਬਰ 04603 ਲੁਧਿਆਣਾ-ਜਲੰਧਰ ਸਿਟੀ ਪ੍ਰੀਖਿਆ ਸਪੈਸ਼ਲ 3 ਤੋਂ 6 ਅਗਸਤ ਤੱਕ ਰੋਜ਼ਾਨਾ ਸਵੇਰੇ 4.25 ਵਜੇ ਲੁਧਿਆਣਾ ਤੋਂ ਰਵਾਨਾ ਹੋ ਕੇ ਜਲੰਧਰ ਸਿਟੀ ਪਹੁੰਚੇਗੀ। ਉੱਥੇ ਹੀ ਟਰੇਨ ਨੰਬਰ 04604 ਜਲੰਧਰ ਸਿਟੀ-ਲੁਧਿਆਣਾ ਪ੍ਰੀਖਿਆ ਸਪੈਸ਼ਲ ਰੋਜ਼ਾਨਾ ਰਾਤ 8.50 ਵਜੇ ਜਲੰਧਰ ਸਿਟੀ ਤੋਂ ਰਵਾਨਾ ਹੋਵੇਗੀ।
ਇਸ ਤੋਂ ਇਲਾਵਾ ਟਰੇਨ ਨੰਬਰ 04605 ਮੁਕਤਸਰ-ਫਗਵਾੜਾ ਜੰਕਸ਼ਨ ਪ੍ਰੀਖਿਆ ਸਪੈਸ਼ਲ 3 ਤੋਂ 6 ਅਗਸਤ ਤੱਕ ਰੋਜ਼ਾਨਾ ਰਾਤ 12.15 ਵਜੇ ਮੁਕਤਸਰ ਤੋਂ ਰਵਾਨਾ ਹੋਵੇਗੀ। ਇਸ ਦਾ ਠਹਿਰਾਅ ਕੋਟਕਪੂਰਾ, ਫਰੀਦਕੋਟ, ਫਿਰੋਜ਼ਪੁਰ ਕੈਂਟ ਅਤੇ ਲੁਧਿਆਣਾ ਜੰਕਸ਼ਨ ਸਮੇਤ ਮੁੱਖ ਸਟੇਸ਼ਨਾਂ 'ਤੇ ਰਹੇਗਾ। ਵਾਪਸੀ ’ਤੇ ਟਰੇਨ ਨੰਬਰ 04606 ਫਗਵਾੜਾ ਜੰਕਸ਼ਨ-ਮੁਕਤਸਰ ਪ੍ਰੀਖਿਆ ਸਪੈਸ਼ਲ ਰੋਜ਼ਾਨਾ ਸ਼ਾਮ 4.20 ਵਜੇ ਫਗਵਾੜਾ ਜੰਕਸ਼ਨ ਤੋਂ ਰਵਾਨਾ ਹੋ ਕੇ ਲੁਧਿਆਣਾ, ਫਿਰੋਜ਼ਪੁਰ ਕੈਂਟ, ਫਰੀਦਕੋਟ ਅਤੇ ਕੋਟਕਪੂਰਾ ਹੁੰਦੇ ਹੋਏ ਮੁਕਤਸਰ ਪਹੁੰਚੇਗੀ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਦੇ ਸਮੇਂ ਦੌਰਾਨ ਵਾਧੂ ਯਾਤਰੀ ਦਬਾਅ ਨੂੰ ਵੇਖਦੇ ਹੋਏ ਇਹ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ, ਤਾਂ ਜੋ ਉਮੀਦਵਾਰਾਂ ਨੂੰ ਸਮੇਂ ਸਿਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: ਈਰਾਨ ਤੋਂ ਸਿੱਖ ਭਾਈਚਾਰੇ ਦੇ 50 ਲੋਕ ਸੁਰੱਖਿਅਤ ਪਰਤੇ ਭਾਰਤ, ਮੋਦੀ ਤੇ ਜੈਵੀਰ ਸ਼ੇਰਗਿੱਲ ਦਾ ਕੀਤਾ ਧੰਨਵਾਦ
ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ 'ਚ ਅੱਜ ਤੋਂ ਲੱਗੇਗਾ ਵਾਧੂ ਕੋਚ
ਟਰੇਨ ਨੰਬਰ 14541/14542 ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਵਿਚ 2 ਅਗਸਤ ਤੋਂ 1 ਅਕਤੂਬਰ ਤੱਕ ਅਸਥਾਈ ਰੂਪ ਵਿਚ ਇਕ ਵਾਧੂ ਏਅਰ-ਕੰਡੀਸ਼ਨਡ ਚੇਅਰਕਾਰ ਕੋਚ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਯਾਤਰੀਆਂ ਲਈ ਸੀਟਾਂ ਦੀ ਉਪਲੱਬਧਤਾ ਵਧੇਗੀ, ਵੇਟਿੰਗ ਲਿਸਟ ਵਿਚ ਕਮੀ ਆਵੇਗੀ ਅਤੇ ਵੱਧ ਯਾਤਰੀਆਂ ਨੂੰ ਰਿਜ਼ਰਵ ਸੀਟ ਮਿਲਣ ਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
