ਡਲਹੌਜ਼ੀ ਦੇ ਰਾਹ 'ਚ ਪੰਜਾਬ ਦੇ 6 ਮੁੰਡਿਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ

Saturday, Aug 08, 2026 - 06:33 PM (IST)

ਡਲਹੌਜ਼ੀ ਦੇ ਰਾਹ 'ਚ ਪੰਜਾਬ ਦੇ 6 ਮੁੰਡਿਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਸਕਾਰਪੀਓ

ਪਠਾਨਕੋਟ/ਅੰਮ੍ਰਿਤਸਰ (ਹਰਮਨ,ਗੋਰਾਇਆ)- ਪਠਾਨਕੋਟ-ਡਲਹੌਜ਼ੀ ਹਾਈਵੇਅ (154-ਏ) 'ਤੇ ਬਧਾਨੀ 'ਚ ਸ਼੍ਰੀ ਸਾਈਂ ਡਿਪਲੋਮਾ ਕਾਲਜ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਬੁੰਗਲ ਤੋਂ ਧਾਰਕਲਾਂ ਜਾ ਰਹੀ ਇਕ ਤੇਜ਼ ਰਫ਼ਤਾਰ ਮਹਿੰਦਰਾ ਸਕਾਰਪੀਓ ਕਾਰ ਇਕ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਅਤੇ ਅੰਮ੍ਰਿਤਸਰ ਦੇ ਛੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੌਜਵਾਨਾਂ  ਦੀ ਪਛਾਣ ਰਾਜ ਅਭੈ ਸਿੰਘ (23 ਸਾਲ, ਨਿਵਾਸੀ ਅੰਮ੍ਰਿਤਸਰ), ਵੰਸ਼ (24 ਸਾਲ, ਨਿਵਾਸੀ ਮਜੀਠਾ, ਅੰਮ੍ਰਿਤਸਰ), ਕਰਨਵੀਰ ਸਿੰਘ (25 ਸਾਲ, ਨਿਵਾਸੀ ਅੰਮ੍ਰਿਤਸਰ), ਰਾਜਬੀਰ ਸਿੰਘ (ਨਿਵਾਸੀ ਵੇਰਕਾ, ਅੰਮ੍ਰਿਤਸਰ), ਗੁਰਪ੍ਰੀਤ ਸਿੰਘ (ਨਿਵਾਸੀ ਅੰਮ੍ਰਿਤਸਰ), ਪ੍ਰਦੀਪ ਸਿੰਘ (ਨਿਵਾਸੀ ਵੇਰਕਾ, ਅੰਮ੍ਰਿਤਸਰ) ਵਜੋਂ ਹੋਈ ਹੈ।

ਇਹ ਵੀ ਪੜ੍ਹੋ-ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ, ਜਾਣੋ 12 ਅਗਸਤ ਤੱਕ ਦੀ ਅਪਡੇਟ

ਇਸ ਹਾਸਦੇ ਦੌਰਾਨ ਟਰੱਕ ਡਰਾਈਵਰ ਵੀਰ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਚੰਬਾ, ਹਿਮਾਚਲ ਪ੍ਰਦੇਸ਼, ਵੀ ਹਾਦਸੇ ਵਿੱਚ ਜ਼ਖਮੀ ਹੋ ਗਿਆ। ਧਾਰਕਲਾਂ ਪੁਲਸ ਸਟੇਸ਼ਨ ਨੇ ਦੋਵਾਂ ਵਾਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- 'ਨਿਹੰਗ' ਜਸਦੀਪ ਦੀ ਪੋਸਟ ਹੋਈ ਵਾਇਰਲ, ਕਿਹਾ- ਨਹੀਂ ਮਿਲ ਰਿਹਾ ਇਨਸਾਫ਼, ਸਵੇਰੇ LIVE ਹੋ...

ਐੱਸ. ਐੱਸ. ਐੱਫ.  ਦੇ ਅਧਿਕਾਰੀ ਅੰਕੁਰ ਸ਼ਰਮਾ ਨੇ ਦੱਸਿਆ ਕਿ ਸਾਰਿਆਂ ਦੀ ਉਮਰ 23 ਤੋਂ 28 ਸਾਲ ਦੇ ਵਿਚਕਾਰ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਾਦਸੇ ਤੋਂ ਬਾਅਦ ਜਦੋਂ ਨੁਕਸਾਨੀ ਗਈ ਸਕਾਰਪੀਓ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਅੰਦਰੋਂ ਦੋ ਸ਼ਰਾਬ ਦੀਆਂ ਬੋਤਲਾਂ, ਇੱਕ ਮਹਿੰਗੀ ਲਗਜ਼ਰੀ ਘੜੀ, 220 ਰੁਪਏ ਨਕਦੀ, ਕੀਮਤੀ ਸਮਾਨ ਨਾਲ ਭਰਿਆ ਇੱਕ ਬੈਗ ਅਤੇ ਇੱਕ ਮਹਿੰਗਾ ਸਮਾਰਟਫੋਨ ਬਰਾਮਦ ਹੋਇਆ। ਐੱਸ. ਐੱਸ. ਐੱਫ. ਦੀ ਟੀਮ ਨੇ ਸਾਰਾ ਸਾਮਾਨ ਉਕਤ ਨੌਜਵਾਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ-ਬਟਾਲਾ 'ਚ ਗ੍ਰਨੇਡ ਹਮਲਾ ਕਰਨ ਵਾਲਾ ਤੀਜਾ ਮੁਲਜ਼ਮ ਗ੍ਰਿਫ਼ਤਾਰ ! ਪੰਜਾਬ ਦੇ ਕਈ ਥਾਣਿਆਂ ਨੂੰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News