ਮਣੀਮਹੇਸ਼ ਜਾਂਦੇ ਸਮੇਂ ਵਿਅਕਤੀ ਦੀ ਥਾਰ ''ਤੇ ਡਿੱਗਿਆ ਪੱਥਰ, ਹੋਈ ਦਰਦਨਾਕ ਮੌਤ
Thursday, Aug 06, 2026 - 05:54 PM (IST)
ਗੜ੍ਹਦੀਵਾਲਾ (ਭੱਟੀ, ਮੁਨਿੰਦਰ)-ਪਿੰਡ ਮੱਲੀਆਂ ਦੇ ਇਕ ਵਿਅਕਤੀ ਦੀ ਮਣੀਮਹੇਸ਼ ਜਾਂਦੇ ਸਮੇਂ ਉਨ੍ਹਾਂ ਦੀ ਥਾਰ ਗੱਡੀ 'ਤੇ ਪਹਾੜੀ ਤੋਂ ਪੱਥਰ ਡਿੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਮੱਖਣ ਸਿੰਘ (40) ਪੁੱਤਰ ਸਰਵਣ ਸਿੰਘ ਨਿਵਾਸੀ ਪਿੰਡ ਮੱਲੀਆਂ ਵਜੋਂ ਹੋਈ ਹੈ। ਇਸ ਦੁੱਖ਼ਦਾਈ ਘਟਨਾ ਦੀ ਸੂਚਨਾ ਚਲਦੇ ਹੀ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਮੁਤਾਬਕ ਮੱਖਣ ਸਿੰਘ ਬੀਤੇ ਦਿਨੀਂ ਚੰਬਾ ਦੇ ਵਪਾਰੀਆਂ ਨਾਲ ਮਣੀ ਮਹੇਸ਼ ਦੀ ਯਾਤਰਾ 'ਤੇ ਗਿਆ ਹੋਇਆ ਸੀ।
ਇਹ ਵੀ ਪੜ੍ਹੋ: ਰੂਸ 'ਚ ਫਸਿਆ ਜਲੰਧਰ ਦਾ ਨੌਜਵਾਨ! ਹਸਪਤਾਲ 'ਚ ਦਾਖ਼ਲ ਮਾਂ, ਵੀਡੀਓ 'ਚ ਖੋਲ੍ਹੀ ਟਰੈਵਲ ਏਜੰਟਾਂ ਦੀ ਸੱਚਾਈ
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦੀ ਗੱਡੀ ਚੰਬਾ ਜ਼ਿਲ੍ਹੇ ਦੇ ਮੇਹਲਾ ਇਲਾਕੇ ਦੇ ਬਕਾਨੀ ਪੁਲ 'ਤੇ ਪਹੁੰਚੀ ਤਾਂ ਪਹਾੜੀ ਤੋਂ ਇਕ ਵੱਡਾ ਪੱਥਰ ਉਨ੍ਹਾਂ ਦੀ ਗੱਡੀ 'ਤੇ ਆ ਡਿੱਗਿਆ। ਹਾਦਸੇ ਦੌਰਾਨ ਗੱਡੀ ’ਚ ਸਵਾਰ ਮੱਖਣ ਸਿੰਘ ਦੇ ਸਿਰ 'ਤੇ ਡੂੰਘੀ ਸੱਟ ਵੱਜਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਗੱਡੀ 'ਚ ਸਵਾਰ 4 ਹੋਰ ਵਿਅਕਤੀ ਵਾਲ-ਵਾਲ ਬਚ ਗਏ। ਮੱਖਣ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਮੱਲੀਆਂ ਵਿਖੇ ਲਿਆਂਦੀ ਗਈ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
