ਕਾਲਕਾ-ਸ਼ਿਮਲਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਲੈਂਡ ਸਲਾਈਡ ਦੇ ਖ਼ਤਰੇ ਮਗਰੋਂ 6 ਅਗਸਤ ਤੋਂ...

Monday, Aug 03, 2026 - 10:07 AM (IST)

ਕਾਲਕਾ-ਸ਼ਿਮਲਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਲੈਂਡ ਸਲਾਈਡ ਦੇ ਖ਼ਤਰੇ ਮਗਰੋਂ 6 ਅਗਸਤ ਤੋਂ...

ਚੰਡੀਗੜ੍ਹ (ਲਲਨ) : ਯੂਨੈਸਕੋ ਵਿਸ਼ਵ ਵਿਰਾਸਤ ਕਾਲਕਾ-ਸ਼ਿਮਲਾ ਰੇਲ ਮਾਰਗ ’ਤੇ 6 ਅਗਸਤ ਤੋਂ ਟੁਆਏ ਟਰੇਨਾਂ ਮੁੜ ਚੱਲਣ ਦੀ ਸੰਭਾਵਨਾ ਹੈ। ਉੱਤਰੀ ਰੇਲਵੇ ਨੇ ਦੱਸਿਆ ਕਿ ਮੌਸਮੀ ਹਾਲਾਤ ਅਨੁਕੂਲ ਰਹਿਣ ਅਤੇ ਲੈਂਡ ਸਲਾਈਡ ਦਾ ਖ਼ਤਰਾ ਘਟਣ ਦੀ ਸੂਰਤ ’ਚ 1 ਤੋਂ 5 ਅਗਸਤ ਤੱਕ ਰੋਕੀਆਂ ਗਈਆਂ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਜਾਣਗੀਆਂ। ਸ਼ਿਮਲਾ ਅਤੇ ਆਸ-ਪਾਸ ਦੇ ਪਹਾੜੀ ਇਲਾਕਿਆਂ ’ਚ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਰੇਲਵੇ ਟਰੈਕ ’ਤੇ ਪੱਥਰ ਅਤੇ ਮਲਬਾ ਡਿੱਗਣ ਦਾ ਖ਼ਤਰਾ ਵੱਧ ਗਿਆ ਸੀ। ਇਸ ਨੂੰ ਦੇਖਦਿਆਂ ਰੇਲਵੇ ਨੇ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਚਾਰ ਟਰੇਨਾਂ ਦੀ ਆਵਾਜਾਈ ਅਸਥਾਈ ਤੌਰ ’ਤੇ ਰੋਕ ਦਿੱਤੀ ਸੀ। ਇਸ ਦੌਰਾਨ ਟਰੈਕ ਦੀ ਲਗਾਤਾਰ ਨਿਗਰਾਨੀ ਅਤੇ ਸਫ਼ਾਈ ਦਾ ਕੰਮ ਜਾਰੀ ਹੈ। ਰੇਲਵੇ ਵੱਲੋਂ 6 ਅਗਸਤ ਲਈ ਟੁਆਏ ਟਰੇਨਾਂ ਦੀ ਆਨਲਾਈਨ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਟਰੇਨ ਨੰਬਰ 52451 ਵਿੱਚ ਹਾਲੇ ਵੀ ਸੀਟਾਂ ਉਪਲੱਬਧ ਹਨ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਅਤੇ ਟਰੈਕ ਦੀ ਸਥਿਤੀ ਦੀ ਸਮੀਖਿਆ ਤੋਂ ਬਾਅਦ ਹੀ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ਪੁਲਸ ਅਫ਼ਸਰਾਂ ਦੇ ਤਬਾਦਲੇ, ਸਾਹਮਣੇ ਆਈ ਬਦਲੀਆਂ ਦੀ ਸੂਚੀ
ਲੈਂਡ ਸਲਾਈਡ ਦੇ ਖ਼ਤਰੇ ਕਾਰਨ ਚਾਰ ਟਰੇਨਾਂ ਪ੍ਰਭਾਵਿਤ
ਲਗਾਤਾਰ ਬਾਰਿਸ਼ ਕਾਰਨ ਕਾਲਕਾ-ਸ਼ਿਮਲਾ ਰੂਟ ’ਤੇ ਹੇਠ ਲਿਖੀਆਂ ਟਰੇਨਾਂ ਨੂੰ ਅਸਥਾਈ ਤੌਰ ’ਤੇ ਰੱਦ ਕੀਤਾ ਗਿਆ ਹੈ
52451/52452 – ਸ਼ਿਵਾਲਿਕ ਡੀਲਕਸ ਐਕਸਪ੍ਰੈਸ (ਕਾਲਕਾ-ਸ਼ਿਮਲਾ-ਕਾਲਕਾ)
52459/52460 – ਕਾਲਕਾ-ਸ਼ਿਮਲਾ ਐਕਸਪ੍ਰੈਸ (ਕਾਲਕਾ-ਸ਼ਿਮਲਾ-ਕਾਲਕਾ)
ਰੇਲਵੇ ਅਨੁਸਾਰ ਰੂਟ ’ਤੇ ਤਿੰਨ ਹੋਰ ਟਰੇਨਾਂ ਦਾ ਸੰਚਾਲਨ ਹਾਲਾਤ ਦੇ ਮੁਤਾਬਕ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
ਇੰਜੀਨੀਅਰਿੰਗ ਟੀਮਾਂ ਟਰੈਕ ਦੀ ਕਰ ਰਹੀਆਂ ਨਿਰੰਤਰ ਨਿਗਰਾਨੀ
ਰੇਲਵੇ ਦੀਆਂ ਇੰਜੀਨੀਅਰਿੰਗ ਟੀਮਾਂ ਪ੍ਰਭਾਵਿਤ ਥਾਵਾਂ ਦਾ ਨਿਯਮਿਤ ਨਿਰੀਖਣ ਕਰ ਰਹੀਆਂ ਹਨ। ਕਮਜ਼ੋਰ ਸਥਾਨਾਂ ਤੋਂ ਮਲਬਾ ਹਟਾਉਣ ਦੇ ਨਾਲ-ਨਾਲ ਹਰ ਰੇਲਗੱਡੀ ਦੀ ਆਵਾਜਾਈ ਤੋਂ ਪਹਿਲਾਂ ਪਟੜੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਯਾਤਰੀ ਸੁਰੱਖਿਆ ਪਹਿਲੀ ਤਰਜ਼ੀਹ : ਯਸ਼ੰਜੀਤ ਸਿੰਘ
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਯਸ਼ੰਜੀਤ ਸਿੰਘ ਨੇ ਕਿਹਾ ਕਿ ਲਗਾਤਾਰ ਬਾਰਸ਼ ਅਤੇ ਲੈਂਡ ਸਲਾਈਡ ਦੇ ਖ਼ਤਰੇ ਨੂੰ ਦੇਖਦਿਆਂ 5 ਅਗਸਤ ਤੱਕ ਚਾਰ ਰੇਲ ਸੇਵਾਵਾਂ ਰੋਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਟਰੈਕ ਨੂੰ ਸੰਚਾਲਨ ਲਈ ਪੂਰੀ ਤਰ੍ਹਾਂ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News