ਯੂਕ੍ਰੇਨ ਤੋਂ ਹੁਣ ਤੱਕ 50 ਲੱਖ ਤੋਂ ਵਧੇਰੇ ਲੋਕਾਂ ਨੇ ਕੀਤਾ ਪਲਾਇਨ : ਸੰਯੁਕਤ ਰਾਸ਼ਟਰ

04/20/2022 5:32:35 PM

ਬਰਲਿਨ (ਭਾਸ਼ਾ)- ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ 24 ਫਰਵਰੀ ਨੂੰ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ 50 ਲੱਖ ਤੋਂ ਵੱਧ ਲੋਕ ਯੂਕ੍ਰੇਨ ਤੋਂ ਭੱਜ ਚੁੱਕੇ ਹਨ। ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਨੇ ਬੁੱਧਵਾਰ ਨੂੰ ਸ਼ਰਨਾਰਥੀਆਂ ਦੀ ਕੁੱਲ ਸੰਖਿਆ 50 ਲੱਖ 10 ਹਜ਼ਾਰ ਦੱਸੀ ਹੈ। ਇਹਨਾਂ ਵਿੱਚੋਂ ਅੱਧੇ ਤੋਂ ਵੱਧ ਲੋਕ, ਲਗਭਗ 28 ਲੱਖ ਪਹਿਲਾਂ ਪੋਲੈਂਡ ਭੱਜ ਗਏ। ਹਾਲਾਂਕਿ ਇਨ੍ਹਾਂ 'ਚੋਂ ਬਹੁਤ ਸਾਰੇ ਉੱਥੇ ਹੀ ਰੁਕ ਗਏ ਹਨ ਪਰ ਕਈ ਲੋਕਾਂ ਦੇ ਉੱਥੋਂ ਚਲੇ ਜਾਣ ਦੀ ਸੂਚਨਾ ਹੈ। ਹਾਲਾਂਕਿ ਉਨ੍ਹਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਖ਼ਿਲਾਫ਼ ਜਾਪਾਨ ਦਾ ਵੱਡਾ ਕਦਮ, 'mfn' ਦਰਜਾ ਲਿਆ ਵਾਪਸ 

ਈਯੂ ਦੇ ਅੰਦਰ ਘੱਟ ਬਾਰਡਰ ਚੈੱਕ ਪੋਸਟਾਂ ਹਨ। ਯੂ.ਐੱਨ.ਐੱਚ.ਸੀ.ਆਰ. ਨੇ 30 ਮਾਰਚ ਨੂੰ ਕਿਹਾ ਸੀ ਕਿ 40 ਲੱਖ ਲੋਕ ਯੂਕ੍ਰੇਨ ਤੋਂ ਭੱਜ ਗਏ ਹਨ। ਯੁੱਧ ਦੀ ਸ਼ੁਰੂਆਤ ਦੀ ਤੁਲਨਾ ਵਿਚ ਹਾਲ ਹੀ ਦੇ ਹਫ਼ਤਿਆਂ ਵਿੱਚ ਪਲਾਇਨ ਕੁਝ ਹੌਲਾ ਸੀ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਯੂਕ੍ਰੇਨ ਦੇ ਅੰਦਰ ਸ਼ਰਨਾਰਥੀਆਂ ਤੋਂ ਇਲਾਵਾ 70 ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ। ਯੁੱਧ ਤੋਂ ਪਹਿਲਾਂ ਯੂਕ੍ਰੇਨ ਦੀ ਆਬਾਦੀ 4 ਕਰੋੜ 40 ਲੱਖ ਸੀ।


Vandana

Content Editor

Related News