ਰੋਹਿੰਗਿਆ ਦੇ 40 ਪਿੰਡ ਸਾੜੇ ਗਏ: ਐੱਚ.ਆਰ.ਡਬਲਿਊ
Tuesday, Dec 19, 2017 - 10:40 AM (IST)

ਵਾਸ਼ਿੰਗਟਨ— ਅਮਰੀਕਾ ਦੇ ਸਭ ਤੋਂ ਵੱਡੇ ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ (ਐੱਚ.ਆਰ.ਡਬਲਿਊ) ਨੇ ਕਿਹਾ ਕਿ ਅਕਤੂਬਰ ਤੋਂ ਨਵੰਬਰ ਦੇ ਵਿਚਕਾਰ ਮਿਆਂਮਾਰ 'ਚ ਫੌਜ ਨੇ ਰੋਹਿੰਗਿਆ ਮੁਸਲਮਾਨਾਂ ਦੇ 40 ਪਿੰਡ ਸਾੜ ਦਿੱਤੇ ਹਨ। ਐੱਚ.ਆਰ.ਡਬਲਿਊ ਦੇ ਨਿਰਦੇਸ਼ਕ ਬ੍ਰੈਡ ਐਡਮਜ਼ ਨੇ ਸੋਮਵਾਰ ਨੂੰ ਕਿਹਾ ਕਿ ਉਪਗ੍ਰਹਿ ਤੋਂ ਲਈਆਂ ਤਸਵੀਰਾਂ ਦੇ ਆਧਾਰ 'ਤੇ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਅਕਤੂਬਰ ਅਤੇ ਨਵੰਬਰ ਵਿਚਕਾਰ ਇਨ੍ਹਾਂ ਪਿੰਡਾਂ ਨੂੰ ਸਾੜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਰੋਹਿੰਗਿਆ ਪਿੰਡਾਂ ਨੂੰ ਲਗਾਤਾਰ ਖਤਮ ਕੀਤੇ ਜਾਣ ਤੋਂ ਪਤਾ ਚੱਲਦਾ ਹੈ ਕਿ ਦੇਸ਼ ਛੱਡ ਕੇ ਗਏ ਸ਼ਰਣਾਰਥੀਆਂ ਦੀ ਸੁਰੱਖਿਅਤ ਵਾਪਸੀ ਨਿਸ਼ਚਿਤ ਕਰਨ ਲਈ ਵਚਨਬੱਧਤਾ ਸਿਰਫ ਇਕ ਦਿਖਾਵਾ ਸੀ। ਐਡਮਜ਼ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਰੋਹਿੰਗਿਆ ਦੇ ਪਿੰਡਾਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਹੈ ਜਦ ਕਿ ਫੌਜ ਇਸ ਨੂੰ ਖਾਰਜ ਕਰ ਰਹੀ ਹੈ। ਸੰਗਠਨ ਨੇ ਮਿਆਂਮਾਰ ਦੀ ਫੌਜ ਤੋਂ ਫੌਜੀ ਕਾਰਵਾਈ ਦੌਰਾਨ ਕਤਲ ਅਤੇ ਗਲਤ ਕੰਮ ਕਰਨ ਸਮੇਤ ਅੱਤਿਆਚਾਰਾਂ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਮਿਆਂਮਾਰ ਦੀ ਫੌਜ ਵਲੋਂ 25 ਅਗਸਤ ਤੋਂ ਸ਼ੁਰੂ ਕੀਤੀ ਗਈ ਫੌਜੀ ਮੁੰਹਿਮ ਮਗਰੋਂ ਤਕਰੀਬਨ 6 ਲੱਖ 55 ਹਜ਼ਾਰ ਰੋਹਿੰਗਿਆ ਨੂੰ ਜਾਨ ਬਚਾ ਕੇ ਬੰਗਲਾਦੇਸ਼ ਜਾਣ 'ਤੇ ਮਜ਼ਬੂਰ ਹੋਣਾ ਪਿਆ ਹੈ।