ਕੀਨੀਆ 'ਚ ਬੰਨ੍ਹ ਟੁੱਟਣ ਨਾਲ ਮਚੀ ਤਬਾਹੀ, 40 ਲੋਕਾਂ ਨੇ ਗੁਆਈ ਜਾਨ

04/29/2024 4:58:45 PM

ਨੈਰੋਬੀ- ਅਫ਼ਰੀਕੀ ਦੇਸ਼ ਕੀਨੀਆ ਦੇ ਪੱਛਮੀ ਇਲਾਕੇ ਵਿਚ ਇਕ ਬੰਨ੍ਹ ਟੁੱਟਣ ਨਾਲ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ। ਕੀਨੀਆ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਸਟੀਫਨ ਕਿਰੂਈ ਨੇ ਸਮਾਚਾਰ ਏਜੰਸੀ ਐਸੋਸੀਏਟੇਡ ਪ੍ਰੈੱਸ ਨੂੰ ਦੱਸਿਆ ਕਿ ਬੰਨ੍ਹ ਦੇ ਟੁੱਟਣ ਮਗਰੋਂ ਹੜ੍ਹ ਦਾ ਪਾਣੀ ਘਰਾਂ 'ਚ ਜਾ ਵੜਿਆ ਅਤੇ ਇਕ ਪ੍ਰਮੁੱਖ ਸੜਕ ਨਾਲ ਸੰਪਰਕ ਕੱਟ ਗਿਆ। 

ਇਹ ਵੀ ਪੜ੍ਹੋ- ਮਿੰਟਾਂ 'ਚ ਮੌਤ ਨੇ ਪਾ ਲਿਆ ਘੇਰਾ, ਵੀਡੀਓ 'ਚ ਵੇਖੋ ਬਾਈਕ ਸਵਾਰ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ

ਪੁਲਸ ਮੁਤਾਬਕ ਇਹ ਘਟਨਾ ਸੋਮਵਾਰ ਦੀ ਸਵੇਰ ਨੂੰ ਗ੍ਰੇਟ ਰਿਫਟ ਘਾਟੀ ਖੇਤਰ ਦੇ ਮਾਈ ਮਾਹਿਊ ਇਲਾਕੇ ਵਿਚ ਸਥਿਤ ਪੁਰਾਣੇ ਕਿਜਾਬੇ ਬੰਨ੍ਹ ਦੇ ਢਹਿਣ ਮਗਰੋਂ ਵਾਪਰੀ। ਗ੍ਰੇਟ ਰਿਫਟ ਘਾਟੀ ਖੇਤਰ ਵਿਚ ਅਚਾਨਕ ਹੜ੍ਹ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੰਨ੍ਹ ਟੁੱਟਣ ਮਗਰੋਂ ਪਾਣੀ ਹੇਠਾਂ ਵੱਲ ਵਹਿਣ ਲੱਗਾ। ਕੀਨੀਆ ਵਿਚ ਬੀਤੇ ਕੁਝ ਦਿਨਾਂ ਤੋਂ ਪੈ ਰਹੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਹੜ੍ਹ ਕਾਰਨ ਹੁਣ ਤੱਕ ਕਰੀਬ 100 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਕੂਲਾਂ ਦੇ ਖੁੱਲ੍ਹਣ ਵਿਚ ਵੀ ਦੇਰੀ ਹੋ ਰਹੀ ਹੈ। 

ਇਹ ਵੀ ਪੜ੍ਹੋ- ਮਾਂ ਜਵਾਲਾ ਦੇਵੀ ਦੇ ਦਰਬਾਰ 'ਚ ਉਮੜਿਆ ਆਸਥਾ ਦਾ ਸੈਲਾਬ, ਬਿਨਾਂ ਦਰਸ਼ਨ ਦੇ ਵਾਪਸ ਪਰਤੇ ਕਈ ਸ਼ਰਧਾਲੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News