ਹੈਰਾਨੀਜਨਕ! ਹੱਥ ''ਚ 14 ਅਤੇ ਪੈਰ ''ਚ 13 ਉਂਗਲਾਂ ਨਾਲ ਪੈਦਾ ਹੋਈ ਬੱਚੀ, ਡਾਕਟਰਾਂ ਨੇ ਕੀਤਾ ਆਪਰੇਸ਼ਨ
Friday, Jun 11, 2021 - 11:06 AM (IST)
ਬੀਜਿੰਗ (ਬਿਊਰੋ): ਚੀਨ ਦੇ ਗਵਾਂਗਡੋਂਗ ਸੂਬੇ ਵਿਚ ਅੱਜ ਤੋਂ ਚਾਰ ਸਾਲ ਪਹਿਲਾਂ ਪੈਦਾ ਹੋਈ ਬੱਚੀ ਇਨੀਂ ਦਿਨੀਂ ਕਾਫੀ ਚਰਚਾ ਵਿਚ ਹੈ। ਅਸਲ ਵਿਚ ਪੈਦਾ ਹੋਣ ਦੇ ਨਾਲ ਹੀ ਬੱਚੀ ਦੇ ਹੱਥ ਵਿਚ 14 ਉਂਗਲਾਂ ਸਨ ਜਦਕਿ ਪੈਰ ਵਿਚ ਇਹਨਾਂ ਦੀ ਗਿਣਤੀ 13 ਹੈ। ਹੁਣ ਇਹ ਬੱਚੀ ਵੱਡੀ ਹੋ ਰਹੀ ਹੈ ਪਰ ਇਹਨਾਂ ਉਂਗਲਾਂ ਕਾਰਨ ਉਸ ਨੂੰ ਰੋਜ਼ਾਨਾ ਦੇ ਕੰਮਕਾਜ ਕਰਨ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਬੱਚੀ ਦੀ ਵੱਧਦੀ ਪਰੇਸ਼ਾਨੀ ਕਾਰਨ ਪਰਿਵਾਰ ਵਾਲੇ ਉਸ ਨੂੰ ਗਵਾਂਗਝਾਊ ਹੈਲਪਿੰਗ ਆਰਥੋਪੈਡਿਕ ਹਸਪਤਾਲ ਲੈ ਕੇ ਗਏ।
ਟਿੰਗ ਟਿੰਗ ਨਾਮ ਦੀ ਇਸ 4 ਸਾਲਾ ਬੱਚੀ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੂੰ ਪਾਲੀਡੇਕਟਲੀ ਦੀ ਸਮੱਸਿਆ ਹੈ। ਇਹ ਇਕ ਤਰ੍ਹਾਂ ਦੀ ਸਰੀਰਕ ਸਮੱਸਿਆ ਹੈ ਜਿਸ ਨੂੰ ਮੈਡੀਕਲ ਭਾਸ਼ਾ ਵਿਚ 'ਸਿੰਡੈਕਟਲੀ' ਕਿਹਾ ਜਾਂਦਾ ਹੈ। ਇਸ ਵਿਚ ਮਰੀਜ਼ ਦੇ ਹੱਥਾਂ ਅਤੇ ਪੈਰਾਂ ਵਿਚ ਪੰਜ ਤੋਂ ਵੱਧ ਉਂਗਲਾਂ ਹੁੰਦੀਆਂ ਹਨ। ਡਾਕਟਰਾਂ ਨੇ ਉਦੋਂ ਇਸ ਬੱਚੀ ਦੇ ਹੱਥ ਅਤੇ ਪੈਰ ਦੀਆਂ ਤਸਵੀਰਾਂ ਲਈਆਂ ਤਾਂ ਉਹਨਾਂ ਨੂੰ ਵੀ ਹੱਥ ਦੀਆਂ ਸਾਰੀਆਂ 14 ਉਂਗਲਾਂ ਵਿਚ ਹੱਡੀਆਂ ਦਿਸੀਆਂ। ਇਕ ਡਾਕਟਰ ਨੇ ਦੱਸਿਆ ਕਿ ਟਿੰਗ ਟਿੰਗ ਦੀਆਂ ਦੋ ਜਾਂ ਦੋ ਤੋਂ ਵੱਧ ਉਂਗਲਾਂ ਆਪਸ ਵਿਚ ਜੁੜੀਆਂ ਹੋਈਆਂ ਸਨ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ'
ਬੱਚੀ ਦੇ ਖੱਬੇ ਪੈਰ ਵਿਚ ਸੱਤ ਅਤੇ ਸੱਜੇ ਪੈਰ ਵਿਚ ਛੇ ਉਂਗਲਾਂ ਸਨ। ਇਸ ਕੇਸ ਦਾ ਪੂਰੀ ਤਰ੍ਹਾਂ ਅਧਿਐਨ ਕਰਨ ਮਗਰੋਂ ਡਾਕਟਰਾਂ ਦੀ ਟੀਮ ਨੇ ਆਪਰੇਸ਼ਨ ਕਰਨ ਦਾ ਫ਼ੈਸਲਾ ਲਿਆ। ਲੰਬੇ ਅਤੇ ਜਟਿਲ ਆਪਰੇਸ਼ਨ ਦੇ ਬਾਅਦ ਡਾਕਟਰਾਂ ਨੇ ਬੱਚੀ ਦੇ ਹੱਥ-ਪੈਰ ਦੀਆਂ ਵਾਧੂ ਉਂਗਲਾਂ ਨੂੰ ਵੱਖ ਕਰ ਦਿੱਤਾ। ਡਾਕਟਰ ਵਾਂਗ ਨੇ ਕਿਹਾ ਕਿ ਟਿੰਗ ਟਿੰਗ ਦੀਆਂ ਕਈ ਉਂਗਲਾਂ ਦੇ ਆਕਾਰ ਅਤੇ ਸਥਿਤੀ ਬਣਾਵਟ ਨੂੰ ਜਾਣਨ ਲਈ ਕਈ ਐਕਸ-ਰੇਅ ਕੀਤੇ ਗਏ ਸਨ ਜਿਸ ਦੇ ਆਧਾਰ 'ਤੇ ਇਹ ਤੈਅ ਕੀਤਾ ਗਿਆ ਕਿ ਕਿਹੜੀ ਉਂਗਲੀ ਕੱਢਣੀ ਹੈ ਅਤੇ ਕਿਹੜੀ ਨਹੀਂ। ਬੱਚੀ ਦੀ ਉਮਰ ਕਾਫੀ ਛੋਟੀ ਸੀ ਇਸ ਲਈ ਅਸੀਂ ਉਸ ਨੂੰ ਐਨਸਥਿਸੀਆ ਵੀ ਨਹੀਂ ਦੇ ਸਕਦੇ ਸੀ।ਫਿਲਹਾਲ ਬੱਚੀ ਠੀਕ ਹੈ ਅਤੇ ਰਿਕਵਰੀ ਕਰ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।