ਕੈਂਸਰ ਪੀੜਤ ਬੱਚੇ ਦੀ ਮਦਦ ਲਈ ਕਰਮਚਾਰੀਆਂ ਨੇ ਦਾਨ ਕੀਤੇ 3300 ਘੰਟੇ

02/08/2018 2:59:56 PM

ਬਰਲਿਨ (ਬਿਊਰੋ)—  ਜਰਮਨੀ 'ਚ ਸਿੰਗਲ ਰਹਿਣ ਵਾਲਾ ਇਕ ਪਿਤਾ ਉਸ ਸਮੇਂ ਖੁਸ਼ੀ ਨਾਲ ਰੋ ਪਿਆ, ਜਦੋਂ ਉਸ ਨਾਲ ਕੰਮ ਕਰਦੇ ਸਾਥੀਆਂ ਨੇ ਉਸ ਦੇ ਕੈਂਸਰ ਪੀੜਤ ਬੇਟੇ ਦੀ ਦੇਖਭਾਲ ਵਿਚ ਮਦਦ ਲਈ ਲੱਗਭਗ 3300 ਘੰਟੇ ਓਵਰਟਾਈਮ ਇਕੱਠਾ ਕੀਤਾ। ਜਰਮਨੀ ਦੇ ਸਥਾਨਕ ਮੀਡੀਆ ਮੁਤਾਬਕ ਐਂਡਰੀਆਸ ਗਰਾਫ ਨੂੰ ਇਕ ਸਾਲ ਪਹਿਲਾਂ ਪਤਾ ਲੱਗਾ ਸੀ ਕਿ ਉਸ ਦਾ 4 ਸਾਲਾ ਬੇਟਾ ਜੂਲੀਅਸ ਗਰਾਫ ਲਿਊਕੇਮੀਆ ਕੈਂਸਰ ਨਾਲ ਪੀੜਤ ਸੀ। 36 ਸਾਲਾ ਅਸੈਂਬਲੀ ਵਰਕਰ ਐਂਡਰੀਆਸ ਜਾਣਦੇ ਸਨ ਕਿ ਆਪਣੇ ਬੇਟੇ ਦੀ ਦੇਖਭਾਲ ਲਈ ਉਸ ਵੱਲੋਂ ਲਈ ਗਈ ਛੁੱਟੀ ਉਸ ਸਾਲ ਵਿਚ ਕਵਰ ਨਹੀਂ ਹੋਵੇਗੀ। 

PunjabKesari
ਖੁਸ਼ਕਿਸਮਤੀ ਨਾਲ ਉਨ੍ਹਾਂ ਦੀ ਕੰਪਨੀ ਦੇ ਐੱਚ. ਆਰ. ਉਸ ਦੀ ਮਦਦ ਲਈ ਅੱਗੇ ਆਏ। ਸੀਨੀਅਰ ਮੈਨੇਜਮੈਂਟ ਦੇ ਸਮਰਥਨ ਨਾਲ ਪਿਆ ਮੇਅਰ ਨੇ ਕੰਪਨੀ ਦੇ ਕਰਮਚਾਰੀਆਂ ਅਤੇ ਮੱਧ ਜਰਮਨੀ ਵਿਚ ਇਸ ਦੀ ਸਹਾਇਕ ਕੰਪਨੀ ਕਰੂਸ ਦੇ ਕਰਮਮਾਰੀਆਂ ਨੂੰ ''ਓਵਰਟਾਈਮ ਫੰਡਰਾਈਜ਼ਰ'' ਦਾਨ ਕਰਨ ਲਈ ਕਿਹਾ। ਇਨ੍ਹਾਂ ਕਰਮਚਾਰੀਆਂ ਨੇ ਦੋ ਹਫਤਿਆਂ ਦੇ ਅੰਦਰ 3,265 ਘੰਟੇ ਓਵਰਟਾਈਮ ਕੀਤਾ। ਮੇਅਰ ਨੇ ਇੰਟਰਵਿਊ ਵਿਚ ਦੱਸਿਆ ਕਿ ਸਾਡੇ ਕਰਮਚਾਰੀਆਂ ਦੀ ਪ੍ਰਤੀਕਿਰਿਆ ਸ਼ਾਨਦਾਰ ਸੀ। ਕੰਪਨੀ ਦੇ ਹਰ ਕਰਮਚਾਰੀ ਨੇ ਇਸ ਨੇਕ ਕੰਮ ਲਈ ਸਮਾਂ ਦਾਨ ਕੀਤਾ ਸੀ। 
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਐਂਡਰੀਆਸ ਆਪਣੇ ਸਾਥੀਆਂ ਦੀ ਉਦਾਰਤਾ ਬਾਰੇ ਸੁਣ ਕੇ ਖੁਸ਼ੀ ਨਾਲ ਰੋ ਪਏ। ਉੱਧਰ ਜੂਲੀਅਸ ਦੇ 9 ਮਹੀਨੇ ਹਸਪਤਾਲ ਵਿਚ ਬਿਤਾਉਣ ਮਗਰੋਂ ਐਂਡਰੀਆਸ ਉਸ ਨੂੰ ਘਰ ਲੈ ਆਏ ਕਿਉਂਕਿ ਬੀਤੇ ਸਾਲ ਦੇ ਅਕਤਬੂਰ ਵਿਚ ਉਸ ਦੀ ਪਤਨੀ ਦੀ ਦਿਲ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਜੂਲੀਅਸ ਜੋ ਇਸ ਸਾਲ ਫਰਵਰੀ ਵਿਚ 5 ਸਾਲ ਦਾ ਹੋ ਜਾਵੇਗਾ, ਉਸ ਦਾ ਘਰ ਵਿਚ ਹੀ ਇਲਾਜ ਜਾਰੀ ਰਹੇਗਾ। ਉਸ ਦੇ ਪਿਤਾ ਐਂਡਰੀਆਸ ਹੁਣ ਕੰਮ 'ਤੇ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਹਨ।


Related News