ਕੁੜਮਾਚਾਰੀ ਦੇ ਵਿਆਹ ''ਚ ਲਥਾ ਪਿਓ-ਧੀ ਦਾ ਕੁਟਾਪਾ, ਪੀੜਤ ਨੇ ਲਾਈ ਇਨਸਾਫ਼ ਦੀ ਗੁਹਾਰ

Thursday, Jun 20, 2024 - 01:06 PM (IST)

ਕੁੜਮਾਚਾਰੀ ਦੇ ਵਿਆਹ ''ਚ ਲਥਾ ਪਿਓ-ਧੀ ਦਾ ਕੁਟਾਪਾ, ਪੀੜਤ ਨੇ ਲਾਈ ਇਨਸਾਫ਼ ਦੀ ਗੁਹਾਰ

ਅੰਮ੍ਰਿਤਸਰ (ਗੁਰਪ੍ਰੀਤ)-ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੇ ਗੁਰਸਿਖ ਜਸਬੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਪਹੁੰਚਿਆ ਸੀ ਪਰ ਉਥੇ ਡੀ. ਜੇ. ਵਾਲੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਣਦਿਆਂ ਉਸਦੇ ਜਵਾਈ ਦੇ ਚਾਚੇ ਅਤੇ ਉਸਦੇ ਸਾਥੀਆਂ ਨੇ ਉਸਦੀ ਦਸਤਾਰ ਉਤਾਰ ਉਸਦਾ ਅਤੇ ਉਸਦੀ ਧੀ ਦਾ ਕੁਟਾਪਾ ਚਾੜਿਆ ਹੈ ਜਿਸਨੂੰ ਲੈ ਕੇ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ ਦੌਰਾਨ ਗੱਲਬਾਤ ਕਰਦਿਆਂ ਪੀੜਤ ਜਸਬੀਰ ਸਿੰਘ ਅਤੇ ਉਸਦੇ ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਨਨਾਣ ਦਾ ਅੱਜ ਸ਼ਹਿਨਾਈ ਪੈਲਸ ਵਿਚ ਵਿਆਹ ਸੀ ਜਿਥੇ ਧੀ ਦਾ ਚਾਚਾ ਸਹੁਰਾ ਅਤੇ ਉਸਦਾ ਮੁੰਡਾ ਡੀ. ਜੇ. ਵਾਲੇ ਨਾਲ ਝਗੜ ਰਹੇ ਸਨ ਪਰ ਜਦੋਂ ਮੈਂ ਇਸ ਮਸਲੇ ਵਿਚ ਉਨ੍ਹਾਂ  ਨੂੰ ਹਟਾਇਆ ਤਾਂ ਉਹ ਮੇਰੇ ਗਲ ਪੈ ਗਏ ਅਤੇ ਮੇਰੀ ਦਸਤਾਰ ਉਤਾਰ ਕੇ ਮੇਰੀ ਧੀ ਦੀ ਵੀ ਕੁੱਟਮਾਰ ਕੀਤੀ । ਜਿਸ ਸੰਬੰਧੀ ਪੁਲਿਸ ਪ੍ਰਸ਼ਾਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਹੈ ਕਿ ਮੇਰੇ ਦਸਤਾਰ ਅਤੇ ਕੇਸਾ ਦੀ ਹੋਈ ਬੇਅਦਬੀ ਦਾ ਇਨਸਾਫ ਮੈਨੂੰ ਮਿਲੇ। ਇਸ ਮੁਤਲਕ ਪੁਲਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਜੋ ਵੀ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News