ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਪੰਜਾਬ ’ਚ ਵੱਡੇ ਪੱਧਰ ’ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੀਤੇ ਤਬਾਦਲੇ

Tuesday, Jun 18, 2024 - 11:55 AM (IST)

ਲੁਧਿਆਣਾ (ਖੁਰਾਣਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੰਯੁਕਤ ਸਕੱਤਰ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਪਾਵਰਕਾਮ ਵਿਭਾਗ ਨਾਲ ਸਬੰਧਤ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਅਤੇ ਸਟੇਸ਼ਨਾਂ ’ਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਗਰਮੀ ਦਾ ਕਹਿਰ ਜਾਰੀ! ਹੁਣ ਰਾਤ ਨੂੰ ਵੀ ਨਹੀਂ ਮਿਲ ਰਹੀ ਰਾਹਤ

ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਕੁੱਲ 95 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਟੇਸ਼ਨ ਅਤੇ ਦਫ਼ਤਰ ਬਦਲੇ ਗਏ ਹਨ, ਜਿਨ੍ਹਾਂ ’ਚ ਪਾਵਰਕਾਮ ਵਿਭਾਗ ਦੇ ਲੁਧਿਆਣਾ ਸਿਟੀ ਵੈਸਟ ’ਚ ਤਾਇਨਾਤ ਐੱਸ. ਡੀ. ਓ. ਸ਼ਿਵ ਕੁਮਾਰ ਨੂੰ ਛਾਉਣੀ ਮੁਹੱਲਾ ਸਥਿਤ ਦਫ਼ਤਰ ਤੋਂ ਬਦਲ ਕੇ ਮਾਡਲ ਟਾਊਨ ਦਫ਼ਤਰ ਦਾ ਚਾਰਜ ਦਿੱਤਾ ਗਿਆ ਹੈ, ਜਿਨ੍ਹਾਂ ਨੇ ਛਾਉਣੀ ਮੁਹੱਲਾ ਬਿਜਲੀ ਘਰ ’ਚ ਕਰੀਬ 2 ਸਾਲ ਸੇਵਾ ਨਿਭਾਈ ਹੈ।

ਇਹ ਖ਼ਬਰ ਵੀ ਪੜ੍ਹੋ - Punjab Weather: ਦੇਸ਼ ਭਰ 'ਚੋਂ ਸਭ ਤੋਂ ਵੱਧ ਗਰਮ ਰਿਹਾ ਪੰਜਾਬ ਦਾ ਇਹ ਸ਼ਹਿਰ, ਜਾਰੀ ਹੋਇਆ ਅਲਰਟ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚੀ ’ਚ ਸ਼ਿਵ ਕੁਮਾਰ ਦੀ ਥਾਂ ’ਤੇ ਸਿਟੀ ਵੈਸਟ ’ਚ ਤਾਇਨਾਤ ਕੀਤੇ ਗਏ ਨਵੇਂ ਐੱਸ. ਡੀ. ਓ. ਦਾ ਨਾਂ ਫਿਲਹਾਲ ਕਲੀਅਰ ਨਹੀ ਕਰਵਾਇਆ ਗਿਆ, ਉਥੇ ਫਿਰੋਜ਼ਪੁਰ ਰੋਡ ਸਥਿਤ ਪਾਵਰ ਹਾਊਸ ’ਚ ਕੰਪਿਊਟਰ ਬਿਲਿੰਗ ਸਬੰਧੀ ਸੇਵਾਵਾਂ ਦੇ ਰਹੀ ਐੱਸ. ਡੀ. ਓ. ਪ੍ਰਭਦੀਪ ਕੌਰ ਨੂੰ ਪਾਵਰਕਾਮ ਵਿਭਾਗ ਦੇ ਸੁੰਦਰ ਨਗਰ ਦਫ਼ਤਰ ’ਚ ਐੱਸ. ਡੀ. ਓ. ਕਮਰਸ਼ੀਅਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਿੰਗਲਾ ਨੂੰ ਲੁਧਿਆਣਾ ਇਨਫੋਰਸਮੈਂਟ ਟੀਮ ਦਾ ਚਾਰਜ ਮਿਲ ਗਿਆ ਹੈ, ਜਦੋਂ ਕਿ ਦੋਰਾਹਾ ਸਬ-ਸਟੇਸ਼ਨ ’ਚ ਡਿਊਟੀ ਨਿਭਾਅ ਰਹੇ ਵਰਿੰਦਰ ਸਿੰਘ ਨੂੰ ਤਰੱਕੀ ਦੇ ਕੇ ਐੱਸ. ਡੀ. ਓ. ਫੋਕਲ ਪੁਆਇੰਟ ਦੇ ਦਫਤਰ ’ਚ ਤਾਇਨਾਤ ਕੀਤਾ ਗਿਆ ਹੈ, ਜਿਸ ਨਾਲ ਸਬੰਧਤ ਅਧਿਕਾਰੀਆਂ ਨੇ ਕੋਈ ਚਾਰਜ ਨਹੀਂ ਸੰਭਾਲਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News