ਇਸ ਗਾਇਕਾ ਨੇ ਬਚਾਈ 3000 ਬੱਚਿਆਂ ਦੀ ਜਾਨ, ਸਾਰੇ ਬੱਚੇ ਸਨ ਦਿਲ ਦੀ ਬੀਮਾਰੀਆਂ ਨਾਲ ਪੀੜਤ

Wednesday, Jun 12, 2024 - 05:18 PM (IST)

ਮੁੰਬਈ- ਅਦਾਕਾਰੀ ਤੋਂ ਇਲਾਵਾ ਮਨੋਰੰਜਨ ਜਗਤ ਦੇ ਕਈ ਸਿਤਾਰੇ ਸਮਾਜਿਕ ਕੰਮਾਂ 'ਚ ਵੀ ਦਿਲਚਸਪੀ ਲੈਂਦੇ ਹਨ। ਇਨ੍ਹਾਂ 'ਚ ਸੋਨੂੰ ਸੂਦ, ਸਲਮਾਨ ਖਾਨ ਵਰਗੇ ਕਈ ਕਲਾਕਾਰਾਂ ਦੇ ਨਾਂ ਸਾਹਮਣੇ ਆਉਂਦੇ ਹਨ। ਹੁਣ ਇਸ ਲਿਸਟ 'ਚ ਮਸ਼ਹੂਰ ਗਾਇਕਾ ਪਲਕ ਮੁਸ਼ਾਲ ਵੀ ਸ਼ਾਮਲ ਹੋ ਗਈ ਹੈ। ਪਲਕ ਨੂੰ ਸਮਾਜਿਕ ਕੰਮਾਂ 'ਚ ਬਹੁਤ ਦਿਲਚਸਪੀ ਹੈ ਅਤੇ ਉਸ ਨੇ ਗਰੀਬਾਂ ਅਤੇ ਪੀੜਿਤਾਂ ਦੀ ਮਦਦ ਕਰਕ ਫੈਨਜ਼ ਦਾ ਦਿਲ ਜਿੱਤ ਲਿਆ ਹੈ। ਹੁਣ ਤੱਕ ਪਲਕ ਦਿਲ ਦੀ ਬੀਮਾਰਾਂ ਨਾਲ ਜੂਝ ਰਹੇ 3 ਹਜ਼ਾਰ ਬੱਚਿਆਂ ਦੀ ਜਾਨ ਬਚਾ ਚੁੱਕੀ ਹੈ। ਹਾਲ ਹੀ 'ਚ ਇੱਕ ਹੋਰ ਬੱਚੇ ਦੀ ਮਦਦ ਲਈ ਗਾਇਕ ਨੇ ਹੱਥ ਵਧਾਇਆ ਹੈ।

 

 
 
 
 
 
 
 
 
 
 
 
 
 
 

A post shared by Palak Muchhal (@palakmuchhal3)

ਪਲਕ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ 8 ਸਾਲ ਦੇ ਇੱਕ ਬੱਚੇ ਦੇ ਨਾਲ ਵੀਡੀਓ ਸ਼ੇਅਰ ਕੀਤਾ ਹੈ, ਜਿਸ ਦਾ ਨਾਮ ਆਲੋਕ ਸਾਹ ਹੈ ਅਤੇ ਉਹ ਇੰਦੌਰ ਦਾ ਰਹਿਣ ਵਾਲਾ ਹੈ। ਵੀਡੀਓ 'ਚ ਪਲਕ ਕਹਿ ਰਹੀ ਹੈ- 'ਹੋਰ 3000 ਜਿੰਦਗੀਆਂ ਬਚਾਈਆਂ ਗਈਆਂ ਹਨ। ਆਲੋਕ ਲਈ ਆਪ ਸਭ ਦੀ ਅਰਦਾਸ ਦਾ ਧੰਨਵਾਦ। ਸਰਜਰੀ ਸਫਲਤਾਪੂਰਵਕ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ- ਆਮਿਰ ਖ਼ਾਨ ਦੇ ਪਰਿਵਾਰ 'ਚ ਫਿਰ ਤੋਂ ਹੋਵੇਗਾ ਸ਼ਾਨਦਾਰ ਜਸ਼ਨ, ਬੀਮਾਰ ਮਾਂ ਦੇ 90ਵੇਂ ਜਨਮ ਦਿਨ 'ਤੇ ਬਣਾਇਆ ਖ਼ਾਸ ਪਲੈਨ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਪਾਸੇ ਸਿੰਗਰ ਦੀ ਤਾਰੀਫ਼ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ-  ਧੂਮਧਾਮ ਨਾਲ ਨਹੀਂ, ਜ਼ਹੀਰ ਨਾਲ ਕੋਰਟ ਮੈਰਿਜ ਕਰਵਾਏਗੀ ਸੋਨਾਕਸ਼ੀ ਸਿਨਹਾ

ਦੱਸ ਦਈਏ ਕਿ ਸਮਾਜਿਕ ਕਾਰਜਾਂ ਲਈ ਪਲਕ ਮੁਸ਼ਾਲ ਦਾ ਨਾਮ 'ਗਿਨੀਜ ਬੁੱਕ ਆਫ ਵਰਡ ਰਿਕਾਰਡ' ਅਤੇ 'ਲਿਮਕਾ ਬੁੱਕ ਆਫ ਰਿਕਾਰਡ' 'ਚ ਵੀ ਦਰਜ ਹੋ ਚੁੱਕਿਆ ਹੈ। ਪਲਕ ਮੁਸ਼ਾਲ ਨੇ ਇੱਕ ਇੰਟਰਵਿਊ 'ਚ ਖੁਲਾਸਾ ਕੀਤਾ ਕਿ ਉਹ ਉਨ੍ਹਾਂ ਬੱਚਿਆਂ ਦਾ ਇਲਾਜ ਕਰ ਰਹੀ ਹੈ ਜਿਨ੍ਹਾਂ ਨੂੰ ਦਿਲ ਦੀ ਸਮੱਸਿਆ ਹੈ ਅਤੇ ਉਹ ਹੁਣ ਤੱਕ 3000 ਸਰਜਰੀਆਂ ਕਰਵਾ ਚੁੱਕੀ ਹੈ। ਫਿਲਹਾਲ ਉਨ੍ਹਾਂ ਨੂੰ 400 ਹੋਰ ਬੱਚਿਆਂ ਦਾ ਇਲਾਜ ਕਰਵਾਉਣਾ ਹੈ। ਇਸ ਬਾਰੇ ਗਾਇਕ ਨੇ ਕਿਹਾ- 'ਇਹ ਇਕ ਸੁਪਨੇ ਵਰਗਾ ਹੈ। ਪਹਿਲ ਇੱਕ ਛੋਟੀ ਕੁੜੀ ਨਾਲ ਹੋਈ ਅਤੇ ਇਹ ਉਸ ਲਈ ਪ੍ਰੇਰਨਾ ਬਣ ਗਈ। ਹੁਣ ਇਹ 3000 ਬੱਚੇ ਉਨ੍ਹਾਂ ਲਈ ਪਰਿਵਾਰ ਵਾਂਗ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News