ਸੀਰੀਆ ''ਚ ਹਵਾਈ ਹਮਲਿਆਂ ਦੌਰਾਨ 33 ਮੌਤਾਂ
Tuesday, Jan 30, 2018 - 12:40 AM (IST)

ਬੇਰੂਤ— ਸੀਰੀਆ ਦੇ ਇਦਬਿਲ ਇਲਾਕੇ 'ਚ ਹਵਾਈ ਹਮਲਿਆਂ ਦੌਰਾਨ 33 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਮਰਨ ਵਾਲਿਆਂ 'ਚ ਜ਼ਿਆਦਾਤਰ ਲੋਕ ਸਰਾਕਿਬ ਸ਼ਹਿਰ ਦੇ ਰਹਿਣ ਵਾਲੇ ਸਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਤੇ ਰਾਹਤ ਕਰਮਚਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਦਲਿਬ 'ਚ ਹਵਾਈ ਹਮਲੇ 'ਚ ਘੱਟ ਤੋਂ ਘੱਟ 33 ਲੋਕ ਮਾਰੇ ਗਏ ਹਨ।
ਸੀਰੀਆ ਦੇ ਸਰਕਾਰੀ ਮੀਡੀਆ ਨੇ ਅੱਜ ਦੇ ਹਮਲਿਆਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਜ਼ਰੂਰ ਕਿਹਾ ਕਿ ਫੌਜ ਤੇ ਸੁਰੱਖਿਆ ਬਲਾਂ ਨੇ ਫੌਜੀ ਹਵਾਈ ਅੱਡਿਆਂ ਦੇ ਆਲੇ-ਦੁਆਲੇ ਕੰਟਰੋਲ ਵਧਾ ਦਿੱਤਾ ਹੈ। ਇਦਲਿਬ ਦੇ ਰਾਹਤ ਸੇਵਾ ਸੰਗਠਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਉੱਤਰ-ਪੱਛਮੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ 'ਚ 35 ਹੋਰ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਲੜਾਕੂ ਜਹਾਜ਼ਾਂ ਨੇ ਸਵੇਰੇ 8 ਵਜੇ ਇਕ ਸਬਜ਼ੀ ਬਜ਼ਾਰ ਨੂੰ ਨਿਸ਼ਾਨਾ ਬਣਾਇਆ ਸੀ।