3 ਭਾਰਤੀ-ਅਮਰੀਕੀ ਮਨੀ ਲਾਂਡਰਿੰਗ ਮਾਮਲੇ ''ਚ ਦੋਸ਼ੀ ਕਰਾਰ

Wednesday, Feb 13, 2019 - 05:44 PM (IST)

3 ਭਾਰਤੀ-ਅਮਰੀਕੀ ਮਨੀ ਲਾਂਡਰਿੰਗ ਮਾਮਲੇ ''ਚ ਦੋਸ਼ੀ ਕਰਾਰ

ਵਾਸ਼ਿੰਗਟਨ (ਬਿਊਰੋ)— ਇਕ ਅਮਰੀਕੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ 'ਚ 3 ਭਾਰਤੀਆਂ ਸਮੇਤ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 5 ਹਫਤੇ ਤੱਕ ਚੱਲੇ ਜੂਰੀ ਟ੍ਰਾਇਲ ਦੇ ਬਾਅਦ ਮਨੀ ਲਾਂਡਰਿੰਗ ਵਿਚ ਇਨ੍ਹਾਂ ਤਿੰਨਾਂ 'ਤੇ ਸਾਜਿਸ਼ ਕਰਨ ਦਾ ਦੋਸ਼ ਸਾਬਤ ਹੋ ਗਿਆ। ਇਨ੍ਹਾਂ ਦੋਸ਼ੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਰਵਿੰਦਰ ਰੈੱਡੀ, ਹਰਸ਼ ਜੱਗੀ ਅਤੇ ਨੀਰੂ ਜੱਗੀ ਹਨ।

ਨਿਆਂ ਵਿਭਾਗ ਦੇ ਅਪਰਾਧਿਕ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਬੇਨਜ਼ਕੋਵਸਕੀ ਨੇ ਕਿਹਾ ਕਿ ਇਸ ਮਾਮਲੇ ਵਿਚ ਭਾਰਤੀ-ਅਮਰੀਕੀ ਤਿੱਕੜੀ ਦੇ ਨਾਲ ਐਡ੍ਰਿਆਨਾ ਐਲੇਜਾਂਦਰਾ ਗਾਲਵਨ, ਇਰਵਿੰਗ ਅਤੇ ਟੈਕਸਾਸ ਦੇ 57 ਸਾਲਾ ਲੁਇਸ ਮੋਂਟੇਸ-ਪੇਟਿਨੋ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਹਰਸ਼ ਅਤੇ ਐਡ੍ਰੀਆਨਾ ਨੂੰ ਜਿੱਥੇ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਉੱਥੇ ਨੀਰੂ ਜੱਗੀ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਰਵਿੰਦਰ ਨੂੰ ਹੋਰ ਮਾਮਲਿਆਂ ਦੇ ਇਲਾਵਾ ਮਨੀ ਲਾਂਡਰਿੰਗ ਦੇ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ। ਅਦਾਲਤ ਵਿਚ ਪੇਸ਼ ਸਬੂਤ ਮੁਤਾਬਕ ਸਾਲ  2011 ਤੋਂ 2013 ਤੱਕ ਇਨ੍ਹਾਂ ਲੋਕਾਂ ਨੇ ਪੂਰੇ ਅਮਰੀਕਾ ਵਿਚ ਟੈਕਸਾਸ ਵਿਚ ਲਾਰੇਡੋ ਵਿਚ ਦਵਾਈਆਂ ਦੀ ਵਿਕਰੀ ਨਾਲ ਪ੍ਰਾਪਤ ਲੱਖਾਂ ਡਾਲਰਾਂ ਨੂੰ ਟਰਾਂਸਫਰ ਕਰਨ ਵਿਚ ਮਦਦ ਕੀਤੀ।


author

Vandana

Content Editor

Related News