ਸਾਵਧਾਨ! ਦੰਦਾਂ ਦੇ ਦਰਦ ਦਾ ਡੈਂਟਿਸਟ ਨੇ ਕੀਤਾ ਅਜਿਹਾ ਇਲਾਜ, ਪਹਿਲਾਂ ਕੋਮਾ ''ਚ ਗਿਆ ਮੁੰਡਾ ਫਿਰ...!
Monday, Feb 05, 2024 - 04:02 PM (IST)
ਬੀਜਿੰਗ : ਕਈ ਵਾਰ ਦੰਦਾਂ ਦੀ ਸਮੱਸਿਆ ਨੂੰ ਘਰੇਲੂ ਨੁਸਖਿਆਂ ਨਾਲ ਠੀਕ ਕੀਤਾ ਜਾ ਸਕਦਾ ਹੈ ਪਰ ਕਈ ਵਾਰ ਡਾਕਟਰ ਕੋਲ ਜਾਣਾ ਪੈਂਦਾ ਹੈ। ਪਰ ਇੱਕ ਮੁੰਡੇ ਨੂੰ ਇਹ ਨਹੀਂ ਪਤਾ ਸੀ ਕਿ ਦੰਦਾਂ ਦੇ ਦਰਦ ਲਈ ਡਾਕਟਰ ਕੋਲ ਜਾਣਾ ਉਸ ਦੀ ਜਾਨ 'ਤੇ ਭਾਰੀ ਪੈ ਜਾਵੇਗਾ। ਗੁਆਂਢੀ ਦੇਸ਼ ਚੀਨ ਵਿੱਚ ਦੰਦਾਂ ਦੇ ਦਰਦ ਕਾਰਨ ਇੱਕ ਮੁੰਡੇ ਦੀ ਜਾਨ ਚਲੀ ਗਈ। ਇਹ ਘਟਨਾ ਸਾਰਿਆਂ ਨੂੰ ਸੁਚੇਤ ਕਰਨ ਵਾਲੀ ਹੈ। ਇਹ ਘਟਨਾ ਚੀਨ ਦੇ ਹੁਨਾਨ ਸੂਬੇ ਦੀ ਹੈ, ਜਿੱਥੇ ਵੈਂਗ ਨਾਂ ਦਾ 23 ਸਾਲਾ ਮੁੰਡਾ ਦੰਦਾਂ 'ਚ ਦਰਦ ਹੋਣ ਕਾਰਨ ਡਾਕਟਰ ਨੂੰ ਦਿਖਾਉਣ ਲਈ ਕਲੀਨਿਕ ਗਿਆ ਸੀ।
ਕੁਇਯੋਂਗ ਪੀਪਲਜ਼ ਹਸਪਤਾਲ ਵਿੱਚ ਇਲਾਜ ਲਈ ਗਏ ਵੈਂਗ ਨੂੰ ਦੰਦਾਂ ਦੇ ਡਾਕਟਰ ਨੇ ਕਿਹਾ ਕਿ ਉਸ ਦੇ 2 ਦੰਦ ਕੱਢਣੇ ਪੈਣਗੇ। ਦੰਦ ਕੱਢਵਾਉਣ ਤੋਂ ਬਾਅਦ ਜਿਵੇਂ ਹੀ ਵੈਂਗ ਖੜ੍ਹਾ ਹੋਇਆ ਤਾਂ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਐਮਰਜੈਂਸੀ ਇਲਾਜ ਲਈ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਵੈਂਗ ਦੇ ਦੰਦ ਕੱਢਣ ਤੋਂ ਬਾਅਦ ਉਸ ਦੇ ਦਿਮਾਗ 'ਚੋਂ ਬਲੀਿਡੰਗੀ (ਖੂਨ ਨਿਕਲਣਾ) ਸ਼ੁਰੂ ਹੋ ਗਈ। ਇਸ ਤੋਂ ਬਾਅਦ ਵੈਂਗ 14 ਦਿਨਾਂ ਤੱਕ ਕੋਮਾ ਵਿੱਚ ਰਿਹਾ ਅਤੇ ਬਾਅਦ ਵਿਚ ਉਸਦੀ ਮੌਤ ਹੋ ਗਈ।
ਇੰਨਾ ਹੀ ਨਹੀਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹਸਪਤਾਲ ਦੇ ਖਿਲਾਫ ਮਾਮਲਾ ਦਰਜ ਕਰਕੇ ਮੈਡੀਕਲ ਸਟਾਫ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਅਤੇ ਸਾਰਿਆਂ ਨੂੰ ਦੰਦਾਂ ਦੇ ਦਰਦ ਦੇ ਇਲਾਜ ਤੋਂ ਪਹਿਲਾਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਪਰਿਵਾਰਕ ਮੈਂਬਰ ਹਸਪਤਾਲ ਤੋਂ 2,08,32,887 ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਹਸਪਤਾਲ 69,71,962 ਰੁਪਏ ਵਿੱਚ ਕੇਸ ਦਾ ਨਿਪਟਾਰਾ ਕਰਨਾ ਚਾਹੁੰਦਾ ਹੈ। ਵੈਂਗ ਦੀ ਮ੍ਰਿਤਕ ਦੇਹ ਨੂੰ 5 ਮਹੀਨਿਆਂ ਤੋਂ ਸਬੂਤ ਵਜੋਂ ਸੁਰੱਖਿਅਤ ਰੱਖਿਆ ਗਿਆ ਹੈ ਕਿਉਂਕਿ ਉਸ ਦੇ ਸਸਕਾਰ ਨਾਲ ਸਬੂਤ ਨਸ਼ਟ ਹੋ ਜਾਣਗੇ।
ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਵੀ ਹੋਏ ਬਚਪਨ 'ਚ ਨਸਲਵਾਦ ਦਾ ਸ਼ਿਕਾਰ, ਪਹਿਲੀ ਵਾਰ ਬਿਆਨ ਕੀਤਾ ਦਰਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।