22 ਸਾਲਾ ਯੂਟਿਊਬਰ ਐਨਾਬਲ ਹੈਮ ਦੀ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ
Thursday, Jul 20, 2023 - 03:07 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੀ ਯੂਟਿਊਬ ਸਟਾਰ ਐਨਾਬੇਲ ਹੈਮ ਦੀ 22 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਦੇ ਯੂਟਿਊਬ ਚੈਨਲ 'ਤੇ 75,000 ਤੋਂ ਵੱਧ ਫੋਲੋਅਰਜ ਸੀ ਅਮਰੀਕਾ ਦੀ ਕੇਨੇਸਾ ਸਟੇਟ ਯੂਨੀਵਰਸਿਟੀ ਦੇ ਉਸ ਦੇ ਸੋਰੋਰਿਟੀ ਚੈਪਟਰ ਨੇ ਇੰਸਟਾਗ੍ਰਾਮ 'ਤੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਐਨਾਬੇਲੇ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਉਸਦੇ ਪਰਿਵਾਰ ਨੇ ਵੀ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਭਾਰੀ ਅਤੇ ਭਰੇ ਦਿਲਾਂ ਨਾਲ" ਜ਼ਾਹਰ ਕੀਤਾ ਕਿ ਉਸ ਨੇ ਇੱਕ ਮਿਰਗੀ ਦੀ ਘਟਨਾ ਦਾ ਅਨੁਭਵ ਕੀਤਾ ਅਤੇ ਉਸ ਦੀ ਮੌਤ ਹੋ ਗਈ।"
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਅਸਮਾਨੀ ਬਿਜਲੀ ਦੀ ਚਪੇਟ 'ਚ ਆਈ ਭਾਰਤੀ ਮੂਲ ਦੀ ਵਿਦਿਆਰਥਣ, ਦਿਮਾਗ ਨੂੰ ਪਹੁੰੰਚਿਆ ਨੁਕਸਾਨ
ਉਹ ਲੰਬੇ ਸਮੇਂ ਤੋਂ ਇਸ ਬਿਮਾਰੀ ਦੇ ਨਾਲ ਸੰਘਰਸ਼ ਕਰਦੀ ਰਹੀ ਅਤੇ ਇਸ ਲਈ ਜਾਗਰੂਕਤਾ ਪੈਦਾ ਕਰਨਾ ਚਾਹੁੰਦੀ ਸੀ। ਉਸਦੇ ਪਰਿਵਾਰ ਨੇ ਉਸ ਨੂੰ ਪਏ ਮਿਰਗੀ ਦੇ ਦੌਰੇ ਬਾਰੇ ਲਿਖਿਆ ਅਤੇ ਕਿਹਾ ਕਿ "ਉਸ ਦੇ ਸਨਮਾਨ ਵਿੱਚ" ਅਤੇ ਉਸ ਦੀ ਯਾਦ ਵਿੱਚ ਉਹ ਜਾਗਰੂਕਤਾ ਫੈਲਾਉਣਾ ਜਾਰੀ ਰੱਖਣਗੇ।" ਐਨਾਬੇਲ ਸੁੰਦਰ ਅਤੇ ਪ੍ਰੇਰਣਾਦਾਇਕ ਲੜਕੀ ਸੀ ਅਤੇ ਲੰਬੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਹਰ ਕੋਈ ਜਿਸਨੂੰ ਉਹ ਮਿਲੀ ਸੀ, ਉਹ ਉਸਦੀ ਊਰਜਾ ਅਤੇ ਉਸਦੀ ਆਤਮਾ ਦੇ ਅੰਦਰ ਦੀ ਰੋਸ਼ਨੀ ਤੋਂ ਪ੍ਰਭਾਵਤ ਹੋਇਆ। ਉਸ ਦੇ ਪਰਿਵਾਰ ਨੇ "ਉਸਦੇ ਦੋਸਤਾਂ ਲਈ ਲਿਖਿਆ ਕਿ ਤੁਹਾਡੀ ਸ਼ਾਂਤੀ ਦੀਆਂ ਪ੍ਰਾਰਥਨਾਵਾਂ" ਦੇ ਨਾਲ-ਨਾਲ "ਇੱਕ ਪਰਿਵਾਰ ਵਜੋਂ ਉਸ ਦੀ ਆਤਮਾ ਦੀ ਸਾਂਤੀ ਲਈ ਦੁਆ ਕਰਿਉ ਅਤੇ ਇਹ ਉਸ ਦੀ ਇਕ ਯਾਦ ਅਤੇ ਸੋਗ ਦਾ ਸਮਾਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।