ਅਫਗਾਨਿਸਤਾਨ ਪੁਲਸ ''ਚ ਸ਼ਾਮਲ ਹੋਏ 200 ਸਿਖਲਾਈ ਪ੍ਰਾਪਤ ਨੌਜਵਾਨ
Wednesday, Feb 09, 2022 - 05:56 PM (IST)
ਕਾਬੁਲ (ਵਾਰਤਾ): ਅਫਗਾਨਿਸਤਾਨ ਦੇ ਪੂਰਬੀ ਕਪਿਸਾ ਸੂਬੇ ਵਿਚ ਪੁਲਸ ਸਿਖਲਾਈ ਹਾਸਲ ਕਰਨ ਵਾਲੇ ਕੁੱਲ 200 ਨੌਜਵਾਨ ਅਫਗਾਨਿਸਤਾਨ ਦੀ ਰਾਸ਼ਟਰੀ ਪੁਲਸ ਵਿਚ ਨਿਯੁਕਤ ਕੀਤੇ ਗਏ ਹਨ। ਸੂਬਾਈ ਸੂਚਨਾ ਅਤੇ ਸੱਭਿਆਚਾਰ ਵਿਭਾਗ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਕਪਿਸਾ ਸੂਬਾਈ ਪੁਲਸ ਪ੍ਰਮੁੱਖ ਜੀਆਉੱਲ ਹੱਕ ਹਾਮਿਦ ਨੇ ਸਮਾਰੋਹ ਵਿਚ ਕਿਹਾ ਕਿ ਪੁਲਸ ਨੂੰ ਲੋਕਾਂ ਦੇ ਅਨੁਕੂਲ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਵਿਵਸਥਾ ਯਕੀਨੀ ਕਰਨ ਲਈ ਨਿਮਰਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ -ਇਕ ਹੱਥ 'ਚ ਪਤਨੀ ਦਾ ਕੱਟਿਆ ਸਿਰ ਤੇ ਦੂਜੇ 'ਚ ਚਾਕੂ, ਵਾਇਰਲ ਵੀਡੀਓ ਦੇਖ ਸਹਿਮੇ ਲੋਕ
10 ਦਿਨਾਂ ਦੀ ਮਿਲਟਰੀ ਸਿਖਲਾਈ ਹਾਸਲ ਕਰਨ ਅਤੇ ਲੋੜੀਂਦੇ ਹਥਿਆਰਾਂ ਦੀ ਵਰਤੋਂ ਅਤੇ ਫ਼ੌਜੀ ਵਿਸ਼ਿਆਂ ਤੋਂ ਜਾਣੂ ਹੋਣ ਦੇ ਬਾਅਦ ਨਵੇਂ ਗ੍ਰੇਜੁਏਟ ਕੈਡਟਾਂ ਨੂੰ ਕਪਿਸਾ ਅਤੇ ਨੇੜਲੇ ਖੇਤਰਾਂ ਵਿਚ ਤਾਇਨਾਤ ਕੀਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨ ਸਰਕਾਰ ਯੁੱਧ ਪੀੜਤ ਦੇਸ਼ ਲਈ ਸਮਰੱਥ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਲਈ ਪੁਲਸ ਅਤੇ ਮਿਲਟਰੀ ਕਰਮੀਆਂ ਨੂੰ ਸਿਖਲਾਈ ਦੇਣੀ ਜਾਰੀ ਰੱਖੇਗੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਸਰਹੱਦ 'ਤੇ ਤਾਲਿਬਾਨ ਬਣਾਏਗਾ 30 ਫ਼ੌਜੀ ਚੌਕੀਆਂ, ਹੁਣ ਭਾਰਤ ਨਾਲ ਵਧਾ ਰਿਹਾ ਦੋਸਤੀ