ਖੈਬਰ ਪਖਤੂਨਖਵਾ ''ਚ ਦੋ ਈਸਾਈ ਭਰਾਵਾਂ ਨੇ ਕਬੂਲ ਕੀਤਾ ਇਸਲਾਮ
Tuesday, Jun 09, 2020 - 09:33 PM (IST)

ਇਸਲਾਮਾਬਾਦ (ਏ.ਐਨ.ਆਈ.): ਪੂਰਬ-ਉੱਤਰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਖੈਬਰ ਆਦਿਵਾਸੀ ਜ਼ਿਲੇ ਵਿਚ 2 ਈਸਾਈ ਭਰਾਵਾਂ ਨੇ ਇਸਲਾਮ ਧਰਮ ਕਬੂਲ ਕਰ ਲਿਆ। ਸੱਤਾਰ ਯੂਸੁਫ ਮਸੀਹ ਤੇ ਵਾਰਿਸ ਯੂਸੁਫ ਮਸੀਹ ਪੰਜਾਬ ਸੂਬੇ ਦੇ ਮੁਲਤਾਨ ਜ਼ਿਲੇ ਦੇ ਰਹਿਣ ਵਾਲੇ ਹਨ। ਉਹ ਡੋਗਰਾ ਇਲਾਕੇ ਵਿਚ ਇਕ ਕੁਆਰੰਟਾਈਨ ਸੈਂਟਰ ਵਿਚ ਕੰਮ ਕਰਦੇ ਹਨ।
ਇਸਲਾਮ ਕਬੂਲਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਅਬਦੁੱਲ ਵਾਰਿਸ ਤੇ ਅਬਦੁੱਲ ਸੱਤਾਰ ਰੱਖਿਆ। ਧਰਮ ਬਦਲਣ ਦੇ ਬਾਰੇ ਪੁੱਛੇ ਜਾਣ 'ਤੇ ਦੋਵਾਂ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਅਜਿਹਾ ਕੀਤਾ ਹੈ ਕਿ ਕਿਸੇ ਨੇ ਉਨ੍ਹਾਂ 'ਤੇ ਦਬਾਅ ਨਹੀਂ ਪਾਇਆ।