ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ

Monday, Aug 16, 2021 - 05:12 PM (IST)

ਕਾਬੁਲ :  ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ। ਇਸ ਦੌਰਾਨ ਕਾਬੁਲ ਹਵਾਈਅੱਡੇ ਤੋਂ ਰਵਾਨਾ ਹੋਏ ਅਮਰੀਕੀ ਹਵਾਈ ਫ਼ੌਜ ਦੇ ਸੀ-17 ਜਹਾਜ਼ ’ਚੋਂ 2 ਯਾਤਰੀ ਹੇਠਾਂ ਡਿੱਗ ਪਏ। ਇਹ ਯਾਤਰੀ ਜਹਾਜ਼ ਦੇ ਅੰਦਰ ਜਗ੍ਹਾ ਨਹੀਂ ਬਣਾ ਸਕੇ, ਇਸ ਲਈ ਇਹ ਜਹਾਜ਼ ਦੇ ਬਾਹਰ ਹੀ ਲਟਕ ਗਏ। ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਤਾਂ ਇਹ ਲੋਕ ਆਸਮਾਨ ਤੋਂ ਹੇਠਾਂ ਡਿੱਗ ਪਏ। ਇਸ ਘਟਨਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ 2 ਲੋਕਾਂ ਨੂੰ ਜਹਾਜ਼ ’ਚੋਂ ਹੇਠਾਂ ਡਿੱਗਦੇ ਹੋਏ ਦੇਖਿਆ ਜਾ ਸਕਦਾ ਹੈ। ਰਾਜਧਾਨੀ ਕਾਬੁਲ ’ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਹੀ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। 

ਇਹ ਵੀ ਪੜ੍ਹੋ: ਅਫਗਾਨਿਸਤਾਨ ਛੱਡਣ ਮਗਰੋਂ ਰਾਸ਼ਟਰਪਤੀ ਅਸ਼ਰਫ ਗਨੀ ਦਾ ਬਿਆਨ ਆਇਆ ਸਾਹਮਣੇ, ਦੱਸਿਆ ਕਿਉਂ ਛੱਡਿਆ ਦੇਸ਼

 

ਜ਼ਿਕਰਯੋਗ ਹੈ ਕਿ ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ, ਜਿਸ ਦੇ ਬਾਅਦ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਸਤੀਫੇ ਦਾ ਐਲਾਨ ਕੀਤਾ ਅਤੇ ਦੇਸ਼ ਛੱਡ ਦਿੱਤਾ। ਗਨੀ ਨੇ ਕਿਹਾ ਕਿ ਉਨ੍ਹਾਂ ਨੇ ਹਿੰਸਾ ਨੂੰ ਰੋਕਣ ਲਈ ਇਹ ਫ਼ੈਸਲਾ ਲਿਆ, ਕਿਉਂਕਿ ਅੱਤਵਾਦੀ ਰਾਜਧਾਨੀ ’ਤੇ ਹਮਲਾ ਕਰਨ ਲਈ ਤਿਆਰ ਸਨ। ਐਤਵਾਰ ਨੂੰ ਅਫਗਾਨਿਸਤਾਨ ਛੱਡ ਕੇ ਜਾਣ ਦੇ ਬਾਅਦ ਗਨੀ ਨੇ ਪਹਿਲੀ ਵਾਰ ਟਿੱਪਣੀ ਕੀਤੀ ਹੈ। ਇਸ ਵਿਚ ਉਨ੍ਹਾਂ ਕਿਹਾ, ‘ਮੇਰੇ ਕੋਲ 2 ਰਸਤੇ ਸਨ, ਪਹਿਲਾ ਤਾਂ ਰਾਸ਼ਟਰਪਤੀ ਭਵਨ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ‘ਹਥਿਆਰਬੰਦ ਤਾਲਿਬਾਨ’ ਦਾ ਸਾਹਮਣਾ ਕਰਾਂ ਜਾਂ ਆਪਣੇ ਪਿਆਰੇ ਦੇਸ਼ ਨੂੰ ਛੱਡ ਦੇਵਾ, ਜਿਸ ਦੀ ਰੱਖਿਆ ਲਈ ਮੈਂ ਆਪਣੇ ਜੀਵਨ ਦੇ 20 ਸਾਲ ਸਮਰਪਿਤ ਕਰ ਦਿੱਤੇ।’ ਗਨੀ ਨੇ ਸ਼ਨੀਵਾਰ ਨੂੰ ਫੇਸਬੁੱਕ ’ਤੇ ਇਕ ਪੋਸਟ ਲਿਖੀ, ‘ਜੇਕਰ ਅਣਗਿਣਤ ਦੇਸ਼ਵਾਸੀ ਸ਼ਹੀਦ ਹੋ ਜਾਣ, ਜੇਕਰ ਉਹ ਤਬਾਹੀ ਦਾ ਮੰਜ਼ਰ ਦੇਖਦੇ ਅਤੇ ਕਾਬੁਲ ਦਾ ਵਿਨਾਸ਼ ਦੇਖਦੇ ਤਾਂ 60 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਵੱਡੀ ਮਨੁੱਖੀ ਤ੍ਰਾਸਦੀ ਹੋ ਸਕਦੀ ਸੀ। ਤਾਲਿਬਾਨ ਨੇ ਮੈਨੂੰ ਹਟਾਉਣ ਲਈ ਇਹ ਸਭ ਕੀਤਾ ਹੈ ਅਤੇ ਉਹ ਪੂਰੇ ਕਾਬੁਲ ’ਤੇ ਅਤੇ ਕਾਬੁਲ ਦੀ ਜਨਤਾ ’ਤੇ ਹਮਲਾ ਕਰਨ ਆਏ ਹਨ। ਖ਼ੂਨ-ਖ਼ਰਾਬਾ ਹੋਣ ਤੋਂ ਰੋਕਣ ਲਈ ਮੈਨੂੰ ਬਾਹਰ ਨਿਕਲਣਾ ਠੀਕ ਲੱਗਾ।’

ਇਹ ਵੀ ਪੜ੍ਹੋ: ਹੈਤੀ ’ਚ ਭੂਚਾਲ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 1297, ਵੇਖੋ ਖ਼ੌਫਨਾਕ ਮੰਜ਼ਰ ਦੀਆਂ ਤਸਵੀਰਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

 


cherry

Content Editor

Related News