ਇਸ 18 ਸਾਲਾਂ ਕੁੜੀ ਨਾਲ ਪੁਲਸ ਹਿਰਾਸਤ 'ਚ ਹੋਇਆ ਬਲਾਤਕਾਰ

Tuesday, Oct 31, 2017 - 01:56 AM (IST)

ਵਾਸ਼ਿੰਗਟਨ — ਅਮਰੀਕਾ 'ਚ 18 ਸਾਲ ਦੀ ਇਕ ਕੁੜੀ ਨਾਲ ਪੁਲਸ ਹਿਰਾਸਤ 'ਚ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਨੂੰ ਕੋਨੀ ਆਈਲੈਂਡ ਦੇ ਸਿਪੋਟਨ ਹੋਟਲ ਦੀ ਕਾਰ ਪਾਰਕਿੰਗ 'ਚ ਗਾਂਜਾ ਪੀਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। 

PunjabKesari
ਉਸ ਨੂੰ ਗ੍ਰਿਫਤਾਰ ਕਰਨ ਵਾਲੇ 2 ਪੁਲਸ ਅਫਸਰ ਦੋਸ਼ਾਂ ਦੇ ਘੇਰੇ 'ਚ ਹਨ। ਹਾਲਾਂਕਿ ਉਹ ਘਟਨਾ ਤੋਂ ਇਨਕਾਰ ਨਹੀਂ ਕਰ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਸਹਿਮਤੀ ਨਾਲ ਹੋਇਆ। 

PunjabKesari
ਸੋਸ਼ਲ ਮੀਡੀਆ ਅਤੇ ਮੀਡੀਆ ਰਿਪੋਰਟਸ 'ਚ ਪੀੜਤ ਕੁੜੀ ਦਾ ਨਾਂ ਐਨਾ ਚੈਮਬਰਸ ਦੱਸਿਆ ਜਾ ਰਿਹਾ ਹੈ, ਜਿਸ ਨੂੰ ਗਾਂਜਾ ਪੀਂਦੇ ਹੋਏ ਕਾਰ ਪਾਰਕਿੰਗ 'ਚੋਂ ਗ੍ਰਿਫਤਾਰ ਕੀਤਾ ਗਿਆ ਸੀ। ਐਨਾ ਦਾ ਦੋਸ਼ ਹੈ ਕਿ ਗ੍ਰਿਫਤਾਰ ਕਰਨ ਵਾਲੇ ਇਕ ਅਫਸਰ ਨੇ ਪਹਿਲਾਂ ਉਸ ਦੇ ਨਾਲ ਬਲਾਤਕਾਰ ਕੀਤਾ। ਫਿਰ ਦੋਹਾਂ ਨੇ ਮਿਲ ਕੇ ਉਸ ਨੂੰ ਸੈਕਸ ਐਕਟ ਪ੍ਰਫਾਰਮ ਕਰਨ ਲਈ ਮਜ਼ਬੂਰ ਕੀਤਾ। 

PunjabKesari
ਉਸ ਨੇ ਕਿਹਾ ਕਿ ਪੁਲਸ ਹਿਰਾਸਤ 'ਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਦੋਹਾਂ ਅਫਸਰਾਂ ਨੇ ਵੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਭ ਕੁਝ ਸਹਿਮਤੀ ਨਾਲ ਹੋਇਆ। ਦੋਹਾਂ ਅਫਸਰਾਂ ਨੇ ਅਦਾਲਤ ਤੋਂ ਅਪੀਲ ਕਰਦੇ ਹੋਏ ਉਨ੍ਹਾਂ 'ਤੇ ਚਾਰਜ ਨਾ ਲਾਉਣ ਅਤੇ ਉਨ੍ਹਾਂ ਨੇ ਐਨਾ 'ਤੇ ਸ਼ੱਕ ਜ਼ਾਹਿਰ ਕੀਤਾ ਹੈ।

PunjabKesari


Related News