ਪੰਜਾਬ ਪੁਲਸ ਮੁਲਾਜ਼ਮਾਂ ਦੀ ਗੱਡੀ ਨਾਲ ਵਾਪਰਿਆ ਹਾਦਸਾ
Tuesday, Sep 17, 2024 - 01:26 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਬੀਤੀ ਰਾਤ ਬਰਨਾਲਾ ’ਚ ਇਕ ਹਾਦਸਾ ਵਾਪਰਿਆ ਜਿਸ ’ਚ ਪੁਲਸ ਮੁਲਾਜ਼ਮਾਂ ਦੀ ਗੱਡੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸਾ ਰਾਤ ਕਰੀਬ 10 ਵਜੇ ਉਸ ਸਮੇਂ ਵਾਪਰਿਆ ਜਦੋਂ ਥਾਣਾ ਸਿਟੀ 2 ਦੇ ਮੁਲਾਜ਼ਮ ਇਕ ਵਿਅਕਤੀ ਨੂੰ ਤਫਤੀਸ਼ ਦੇ ਸਬੰਧ ’ਚ ਲੈ ਕੇ ਜਾ ਰਹੇ ਸਨ। ਗੱਡੀ ਦਾ ਟਾਇਰ ਫਟਣ ਕਰ ਕੇ ਬਰਨਾਲਾ ਸ਼ਹਿਰ ਦੇ ਸਥਾਨਕ ਅੰਡਰਬ੍ਰਿਜ ਨੇੜੇ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੀ ਜਾ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸੇ ’ਚ ਪੁਲਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਕਿਸੇ ਦੀ ਜ਼ਿੰਦਗੀ ਨੂੰ ਕੋਈ ਗੰਭੀਰ ਖਤਰਾ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਥਾਣਾ ਸਿਟੀ 2 ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਗੱਲਬਾਤ ਦੌਰਾਨ ਹਾਦਸੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਥਾਣੇ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਇਕ ਤਫਤੀਸ਼ ਦੇ ਸਬੰਧ ’ਚ ਵਿਅਕਤੀ ਨੂੰ ਲੈ ਕੇ ਜਾ ਰਹੇ ਸਨ। ਜਦੋਂ ਉਹ ਅੰਡਰਬ੍ਰਿਜ ਨੇੜੇ ਪੁੱਜੇ ਤਾਂ ਅਚਾਨਕ ਗੱਡੀ ਦਾ ਟਾਇਰ ਫਟ ਗਿਆ, ਜਿਸ ਕਰ ਕੇ ਉਹ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਇਸ ਹਾਦਸੇ ਨਾਲ ਗੱਡੀ ਨੂੰ ਕਾਫੀ ਨੁਕਸਾਨ ਹੋਇਆ ਅਤੇ ਮੁਲਾਜ਼ਮਾਂ ਨੂੰ ਵੀ ਕੁਝ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ ਖੁਦ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਪਈਆਂ ਭਾਜੜਾਂ! ਦੁਕਾਨਾਂ ਬੰਦ ਕਰ ਭੱਜੇ ਲੋਕ, ਰੋਕੀ ਗਈ ਆਵਾਜਾਈ
ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸੇ ਕਾਰਨ ਬਿਜਲੀ ਦੇ ਖੰਭੇ ਨੂੰ ਵੀ ਨੁਕਸਾਨ ਪਹੁੰਚਿਆ ਸੀ, ਜਿਸ ਕਰ ਕੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਉਨ੍ਹਾਂ ਨੇ ਤੁਰੰਤ ਐੱਸ. ਡੀ. ਓ. ਪਾਵਰਕਾਮ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਨਾਲ ਲੈ ਕੇ ਬਿਜਲੀ ਦੀ ਸਪਲਾਈ ਮੁੜ ਚਾਲੂ ਕਰਵਾਈ। ਹਾਦਸੇ ਦੇ ਬਾਅਦ ਬਿਜਲੀ ਦੀ ਸਪਲਾਈ ਦੁਬਾਰਾ ਚਾਲੂ ਹੋ ਗਈ ਹੈ ਅਤੇ ਸਾਰੇ ਮੁਲਾਜ਼ਮ ਸੁਰੱਖਿਅਤ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8