ਸੈਲਾ ਖੁਰਦ ਵਿਖੇ ਸਿੱਖਿਆ ਦੇ ਮੰਦਰ ’ਚ ਚੋਰਾਂ ਨੇ ਬੋਲਿਆ ਧਾਵਾ, ਕੀਮਤੀ ਸਮਾਨ ਦੀ ਕੀਤੀ ਭੰਨਤੋੜ

05/09/2023 5:36:51 PM

ਸੈਲਾ ਖੁਰਦ (ਅਰੋੜਾ) : ਬੀਤੀ ਰਾਤ ਚੋਰਾਂ ਨੇ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਦੀ ਇਮਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਚੋਰੀ ਕਰ ਲਿਆ। ਇਸ ਦੇ ਨਾਲ ਹੀ ਚੋਰ ਬਾਕੀ ਸਮਾਨ ਦੀ ਵੀ ਕਾਫੀ ਬੁਰੀ ਤਰ੍ਹਾਂ ਭੰਨ ਤੋੜ ਕਰ ਗਏ। ਸਕੂਲ ਹੈੱਡਮਾਸਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਇਕੋ ਸਥਾਨ ’ਤੇ ਬਣੀਆਂ ਦੋਵੇਂ ਸਕੂਲਾਂ ਦੀਆ ਇਮਾਰਤਾਂ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਬ੍ਰਾਂਡਿਆ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ, ਬਿਜਲੀ ਦੇ ਸਵਿੱਚ, ਟੂਟੀਆਂ, ਆਰ. ਓ. ਅਤੇ ਗਮਲਿਆਂ ਦੀ ਕਾਫੀ ਬੁਰੀ ਤਰ੍ਹਾਂ ਭੰਨਤੋੜ ਕੀਤੀ।

ਚੋਰ ਟੂਟੀਆਂ ਅਤੇ ਕੁੱਝ ਲੋਹੇ ਦਾ ਸਮਾਨ ਚੋਰੀ ਕਰਕੇ ਲੈ ਗਏ ਪਰੰਤੂ ਚੋਰਾਂ ਨੇ ਬਾਕੀ ਸਮਾਨ ਦੀ ਭੰਨਤੋੜ ਕਰ ਦਿੱਤੀ। ਸਥਾਨਿਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਏ. ਐੱਸ. ਆਈ  ਵਾਸਦੇਵ ਨੇ ਆਖਿਆ ਕਿ ਜਲਦੀ ਹੀ ਚੋਰ ਸਲਾਖਾਂ ਦੇ ਪਿਛੇ ਹੋਣਗੇ।


Gurminder Singh

Content Editor

Related News