ਫਿਰੋਜ਼ਪੁਰ 'ਚ ਵਪਾਰੀਆਂ ਦੀ ਮੀਟਿੰਗ ਦੌਰਾਨ ਗਰਜ਼ੇ CM ਕੇਜਰੀਵਾਲ-ਜੇਕਰ 13 MP ਦਿਓਗੇ ਤਾਂ ਮਸਲੇ ਹੱਲ ਹੋਣਗੇ

05/26/2024 6:32:12 PM

ਫਿਰੋਜ਼ਪੁਰ- ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਫਿਰੋਜ਼ਪੁਰ ਵਿਖੇ ਵਾਪਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮੇਰੀ  ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਪਹਿਲੀ ਮੀਟਿੰਗ ਹੋ ਰਹੀ ਹੈ ਤੇ ਤੁਸੀਂ ਸੋਚ ਸਕਦੇ ਹੋ ਇਹ ਕਿੰਨੀ ਮਹੱਤਵਪੂਰਨ ਹੋਵੇਗੀ। ਕੇਜਰੀਵਾਲ ਨੇ ਕਿਹਾ ਅਸੀਂ ਦੇਸ਼ ਦੇ ਵਪਾਰੀਆਂ ਨੂੰ ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ ਸਮਝਦੇ ਹਾਂ ਜੇਕਰ ਤੁਸੀਂ ਨਹੀਂ ਹੋਵੋਗੇ ਤਾਂ ਸਾਡਾ ਦੇਸ਼ 2 ਮਿੰਟ ਲਈ ਅੱਗੇ ਨਹੀਂ ਵੱਧ ਸਕੇਗਾ। ਉਨ੍ਹਾਂ ਕਿਹਾ ਜਦੋਂ  ਇਕ ਸਾਲ ਪਹਿਲਾਂ ਪੰਜਾਬ ਆਇਆ ਸੀ ਤਾਂ ਜਲੰਧਰ, ਲੁਧਿਆਣਾ , ਅੰਮ੍ਰਿਤਸਰ ਤੇ ਮੋਹਾਲੀ ਜਾ ਕੇ ਵਪਾਰੀਆਂ ਨਾਲ 3-3 ਘੰਟਿਆਂ ਤੱਕ ਮੀਟਿੰਗ ਕੀਤੀ ਸੀ। 

ਇਹ ਵੀ ਪੜ੍ਹੋ-ਅੱਜ ਤੋਂ ਪੰਜਾਬ ਦੌਰੇ 'ਤੇ ਹੋਣਗੇ CM ਅਰਵਿੰਦ ਕੇਜਰੀਵਾਲ, ਇਨ੍ਹਾਂ ਜ਼ਿਲ੍ਹਿਆਂ 'ਚ ਕਰਨਗੇ ਰੋਡ ਸ਼ੋਅ

ਮੁੱਖ ਮੰਤਰੀ ਭਗਵੰਤ  ਮਾਨ ਦੀ ਤਾਰੀਫ਼ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਮੁੱਖ ਮੰਤਰੀ ਮਾਨ ਨੇ ਵੀ ਵੱਖ-ਵੱਖ ਸ਼ਹੀਰਾਂ 'ਚ ਮੀਟਿੰਗਾਂ ਕੀਤੀਆਂ ਹਨ ਅਤੇ ਹੁਣ ਕਈ ਜਗ੍ਹਾ ਦੇ ਕੰਮ ਵੀ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੇ ਲਈ ਇਕੱਲੇ ਲੜ ਰਹੇ ਹਨ, ਜੇਕਰ 13 ਦੀਆਂ 13 ਸੀਟਾਂ ਦਿਓਗੇ ਤਾਂ ਤੁਹਾਡੇ ਸਾਰੇ ਮਸਲੇ ਹੱਲ ਹੋਣਗੇ। ਕੇਜਰੀਵਾਲ ਨੇ ਕਿਹਾ ਪੰਜਾਬ 'ਚ ਦੋ ਸਾਲ ਪਹਿਲਾਂ ਵਪਾਰ ਵਰਗ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਅਤੇ ਸਾਰੇ ਵਪਾਰੀ ਹੋਰ ਸੂਬਿਆਂ 'ਚ ਕੰਮ ਲਈ ਜਾ ਰਹੇ ਸੀ। ਪਰ ਹੁਣ ਪੰਜਾਬ 'ਚੋਂ ਬਾਹਰ ਜਾਣ ਦਾ ਸਿਲਸਿਲਾ ਖ਼ਤਮ ਹੋ ਗਿਆ ਅਤੇ ਇੰਡਸਟਰੀਆਂ ਦਾ ਸਿਲਸਿਵਲਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਪੰਜਾਬ 'ਚ 2 ਸਾਲ ਵਿਚ 56 ਹਜ਼ਾਰ ਕਰੋੜ ਰੁਪਏ ਦੀ ਇੰਨਵੈਸਟਮੈਂਟ ਹੋਈ ਹੈ। ਜਰਮਨੀ ਅਤੇ ਨੀਦਰਲੈਂਡ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਅੱਜ ਪੰਜਾਬ ਆ ਰਹੀਆਂ ਹਨ ਜਿਸ ਨਾਲ ਲਾਅ ਅਤੇ ਆਡਰ 'ਚ ਕਾਫ਼ੀ ਫਰਕ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਪਤੀ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੈਬਸਾਈਟਾਂ ਲਈ ਪਤਨੀ ਦੀ ਅਸ਼ਲੀਲ ਵੀਡੀਓ ਕਰਦਾ ਸੀ ਵਾਇਰਲ

ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿਸੇ ਵੀ ਸੂਬੇ 'ਚ ਫ੍ਰੀ ਬਿਜਲੀ ਨਹੀਂ ਹੈ ਬਸ ਇਕ ਪੰਜਾਬ ਅਤੇ ਦਿੱਲੀ ਹੈ ਜਿਥੇ ਫ੍ਰੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕੇਂਦਰ ਤੁਹਾਡੇ 8 ਹਜ਼ਾਰ ਕਰੋੜ ਰੁਪਏ ਲੈ ਕੇ ਬੈਠਾ ਹੈ ਇਸ ਪੈਸੇ 'ਤੇ ਤੁਹਾਡਾ ਹੱਕ ਹੈ। ਉਨ੍ਹਾਂ ਕਿਹਾ ਜੇਕਰ ਤੁਸੀਂ 13 ਐੱਮ. ਪੀ. ਦਿਓਗੇ ਤਾਂ ਤੁਹਾਡੇ ਮਸਲਿਆਂ ਦੀ ਫਾਈਲ ਨਹੀ ਰੁਕਣਗੀਆਂ ਪਰ ਕੇਂਦਰ ਤੁਹਾਡੇ ਕੋਲ ਹੋਲੀ-ਹੋਲੀ ਸਭ ਕੁੱਝ ਖੋਹ ਲਵੇਗਾ ਇਸ ਲਈ ਸਾਨੂੰ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਅੱਜ ਤੁਹਾਡੇ ਕੋਲ ਦੇਸ਼ ਨੂੰ ਬਚਾਉਣ ਦੀ ਅਪੀਲ ਕਰਨ ਲਈ ਆਇਆ ਹਾਂ। ਪੰਜਾਬ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ 'ਚ ਸਭ ਤੋਂ ਵੱਧ ਭੂਮਿਕਾ ਨਿਭਾਈ ਹੈ ਅਤੇ ਅੱਜ ਦੇਸ਼ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ 'ਚ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਦੇਸ਼ ਬਚਾਉਣਾ ਦੀ ਜ਼ੁਰੂਰੀ ਹੈ।

ਇਹ ਵੀ ਪੜ੍ਹੋ- ਖੁਸ਼ੀਆਂ ਵਿਚਾਲੇ ਪਏ ਵੈਣ, ਵਿਦੇਸ਼ ਜਾਣ ਤੋਂ ਇਕ ਦਿਨ ਪਹਿਲਾਂ ਨੌਜਵਾਨ ਪੁੱਤ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News