ਜੰਮੂ-ਕਸ਼ਮੀਰ ਦੇ ਪ੍ਰਸਿੱਧ ਸ਼ਿਵ ਮੰਦਰ 'ਚ ਲੱਗੀ ਭਿਆਨਕ ਅੱਗ

06/05/2024 10:54:21 AM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸੈਰ-ਸਪਾਟਾ ਵਾਲੀ ਥਾਂ ਗੁਲਮਰਗ 'ਚ ਇਕ ਪਹਾੜੀ 'ਤੇ ਸਥਿਤ ਮੰਦਰ 'ਚ ਬੁੱਧਵਾਰ ਤੜਕੇ ਅੱਗ ਲੱਗ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਗ ਲੱਗਣ ਦੀ ਇਹ ਘਟਨਾ ਰਾਨੀ ਮੰਦਰ ਦੇ ਨਾਂ ਤੋਂ ਪ੍ਰਸਿੱਧ ਸ਼ਿਵ ਮੰਦਰ ਵਿਚ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਸ ਨੇ ਅੱਗ ਨੂੰ ਬੁਝਾ ਲਿਆ ਪਰ ਮੰਦਰ ਪੂਰੀ ਤਰ੍ਹਾਂ ਸੜ ਚੁੱਕਾ ਸੀ। ਅੱਗ ਲੱਗਣ ਦਾ ਕਾਰਨ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਇਹ ਮੰਦਰ ਸੈਲਾਨੀਆਂ ਦਰਮਿਆਨ ਲੋਕਪ੍ਰਿਅ ਹੈ ਕਿਉਂਕਿ ਇਸ ਨੂੰ ਕਈ ਬਾਲੀਵੁੱਡ ਫ਼ਿਲਮਾਂ ਵਿਚ ਵਿਖਾਇਆ ਗਿਆ ਹੈ। ਰਾਜੇਸ਼ ਖੰਨਾ ਅਭਿਨੀਤ ਫ਼ਿਲਮ 'ਆਪ ਕੀ ਕਸਮ' ਦਾ ਲੋਕਪ੍ਰਿਅ ਗਾਣਾ 'ਜੈ-ਜੈ ਸ਼ਿਵ ਸ਼ੰਕਰ' ਇਸੇ ਮੰਦਰ ਵਿਚ ਫਿਲਮਾਇਆ ਗਿਆ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੱਗ 'ਚ ਤਬਾਹ ਹੋਏ ਇਸ ਮੰਦਰ ਦਾ ਬਾਲੀਵੁੱਡ ਦੇ ਨਾਲ-ਨਾਲ ਘਾਟੀ ਦੇ ਇਤਿਹਾਸ ਨਾਲ ਵੀ ਡੂੰਘਾ ਸਬੰਧ ਹੈ। ਬਾਲੀਵੁੱਡ ਦਾ ਇੱਕ ਹਿੱਟ ਗੀਤ 'ਜੈ ਜੈ ਸ਼ਿਵ ਸ਼ੰਕਰ' ਇਸ ਮੰਦਰ ਵਿਚ ਸ਼ੂਟ ਹੋਇਆ ਸੀ। ਇਹ ਗੀਤ 1974 'ਚ ਆਈ ਫਿਲਮ 'ਆਪਕੀ ਕਸਮ' ਦਾ ਹੈ ਜਿਸ 'ਚ ਅਭਿਨੇਤਾ ਰਾਜੇਸ਼ ਖੰਨਾ ਅਤੇ ਅਭਿਨੇਤਰੀ ਮੁਮਤਾਜ਼ ਹਨ।


Tanu

Content Editor

Related News