ਖਾਲਿਸਤਾਨੀ ਸਮਰਥਕਾਂ ਨੇ ਇਟਲੀ ''ਚ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਭੰਨਤੋੜ, PM ਮੋਦੀ ਨੇ ਕਰਨਾ ਸੀ ਉਦਘਾਟਨ
Wednesday, Jun 12, 2024 - 05:42 PM (IST)
ਰੋਮ (ਦਲਵੀਰ ਕੈਂਥ): ਅਮਰੀਕਾ, ਕੈਨੇਡਾ, ਇੰਗਲੈਂਡ ਵਿੱਚ ਗਰਮ ਖਿਆਲੀਆਂ ਵੱਲੋਂ ਭਾਰਤ ਵਿਰੁੱਧ ਛੇੜੀ ਮੁਹਿੰਮ ਦਾ ਅਸਰ ਹੁਣ ਇਟਲੀ ਵਿੱਚ ਵੀ ਦਿਨੋਂ ਦਿਨ ਪ੍ਰਤੀਤ ਹੁੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਇਟਲੀ ਦੇ ਪੂਲ਼ੀਆ ਸੂਬੇ ਦੇ ਸ਼ਹਿਰ ਬਰੀਨਦੀਸੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਗਰਮ ਖਿਆਲੀਆਂ ਨੇ ਭਾਰਤ ਸਰਕਾਰ ਵਿਰੁੱਧ ਰੋਸ ਜਾਹਿਰ ਕਰਦਿਆਂ ਇੱਥੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਉਦਘਾਟਨ ਹੋਣ ਤੋਂ ਪਹਿਲੇ ਹੀ ਤੋੜ ਦਿੱਤਾ। ਇਸ ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀ-7 ਸੰਮੇਲਨ ਦੌਰਾਨ ਇਟਲੀ ਦੇ ਦੌਰੇ ਦੌਰਾਨ ਕੀਤਾ ਜਾਣਾ ਸੀ।
ਭਾਰਤ ਨੇ ਇਟਲੀ ਸਰਕਾਰ ਤੋਂ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਭਾਰਤ ਦੇ ਵਿਰੋਧ ਤੋਂ ਬਾਅਦ ਇਟਲੀ ਸਰਕਾਰ ਨੇ ਮੂਰਤੀ ਦੀ ਮੁਰੰਮਤ ਕਰਵਾ ਦਿੱਤੀ ਹੈ। ਹੁਣ ਇਹ ਬੁੱਤ ਉਦਘਾਟਨ ਲਈ ਤਿਆਰ ਹੈ। ਭਾਰਤ ਨੇ ਇਸ ਘਟਨਾ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਇਟਲੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਲੋਕ ਇਸ ਘਟਨਾ ਤੋਂ ਬਹੁਤ ਦੁਖੀ ਹਨ। ਇਹ ਘਟਨਾ ਇਕ ਵਾਰ ਫਿਰ ਖਾਲਿਸਤਾਨੀ ਅੱਤਵਾਦ ਦੇ ਖਤਰੇ ਨੂੰ ਉਜਾਗਰ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦਾ ਵਿਦਿਆਰਥੀਆਂ ਨੂੰ ਵੱਡਾ ਝਟਕਾ, 1 ਜੁਲਾਈ ਤੋਂ ਸਟੂਡੈਂਟ ਵੀਜ਼ਾ ਲਈ ਅਰਜ਼ੀਆਂ ਨਹੀਂ ਹੋਣਗੀਆਂ ਸਵੀਕਾਰ
ਖਾਲਿਸਤਾਨੀ ਅੱਤਵਾਦ ਦਾ ਉਦੇਸ਼ ਭਾਰਤ ਵਿੱਚ ਅਸ਼ਾਂਤੀ ਫੈਲਾਉਣਾ ਹੈ।ਇਸ ਘਟਨਾ ਨਾਲ ਇਟਲੀ ਵਿੱਚ ਭਾਰਤੀ ਭਾਈਚਾਰੇ ਵਿੱਚ ਮਾਹੌਲ ਤਨਾਅ ਪੂਰਨ ਬਣਿਆ ਹੈ ਕਿਉਂ ਕਿ ਇਹ ਕਾਰਵਾਈ ਇਟਲੀ ਕਾਨੂੰਨ ਵਿਵਸਥਾ ਦੀਆਂ ਸ਼ਰੇਆਮ ਧੱਜੀਆਂ ਉਡਾਣਾ ਹੈ, ਜਿਸ ਨਾਲ ਸਾਰੇ ਭਾਰਤੀ ਇਟਲੀ ਪ੍ਰਸ਼ਾਸਨ ਲਈ ਸ਼ੱਕੀ ਬਣਦੇ ਹਨ ਕਿਉਂ ਪ੍ਰਸ਼ਾਸਨ ਦੀ ਸਮਝ ਤੋਂ ਬਾਹਰ ਹੈ ਕਿ ਜਿਹਨਾਂ ਅਨਸਰਾਂ ਨੇ ਗਾਂਧੀ ਦੇ ਬੁੱਤ ਨੂੰ ਤੋੜਕੇ ਕੈਨੇਡਾ ਵਿੱਚ ਮਾਰੇ ਗਏ ਖਾਲਿਸਤਾਨੀ ਸਮਰਥਕ ਦਾ ਨਾਮ ਲਿਖਿਆ ਹੈ ਹਨ ਉਹ ਸਾਬਤ ਕੀ ਕਰਨਾ ਚਾਹੁੰਦੇ ਹਨ। ਇਟਲੀ ਦੇ ਸ਼ਾਂਤੀ ਪੰਸਦ ਲੋਕਾਂ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।