ਭਾਂਤਪੁਰ ਜੋਗੀਆਂ ਦੇ ਛਿੰਞ ਮੇਲੇ ’ਚ ਪਹਿਲਵਾਨਾਂ ਨੇ ਵਿਖਾਏ ਕੁਸ਼ਤੀਆਂ ਦੇ ਜੌਹਰ
Tuesday, Oct 30, 2018 - 05:10 PM (IST)
ਹੁਸ਼ਿਆਰਪੁਰ (ਮੁੱਗੋਵਾਲ)— ਬਾਬਾ ਸਿੱਧ ਚਾਨੋ ਪ੍ਰਬੰਧਕ ਕਮੇਟੀ ਪਿੰਡ ਭਾਂਤਪੁਰ ਜੋਗੀਆਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਞ ਮੇਲਾ ਪਿੰਡ ਦੇ ਖੇਡ ਮੈਦਾਨ ਵਿਖੇ ਕਰਵਾਇਆ ਗਿਆ। ਸਭ ਤੋਂ ਪਹਿਲਾਂ ਬਾਬਾ ਸਿੱਧ ਚਾਨੋ ਦੇ ਮੰਦਰ ਵਿਖੇ ਪੂਜਾ- ਅਰਚਨਾ ਅਤੇ ਨਗਰ ਦੀ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਮੌਕੇ ਚੈਂਚਲ ਕੁਮਾਰ ਸਰਪੰਚ ਗੱਜਰ, ਪਿਆਰੇ ਲਾਲ ਸਾਬਕਾ ਸਰਪੰਚ, ਚੌਧਰੀ ਹਰਭਜਨ ਲਾਲ, ਜੋਗਿੰਦਰ ਸਾਬਕਾ ਸਰਪੰਚ, ਰਿਸ਼ੀ ਰਾਣਾ, ਜੋਗਿੰਦਰ ਪ੍ਰਭਾਕਰ, ਹਰਨੇਸ਼ ਕੁਮਾਰ, ਤੇਜਿੰਦਰ ਕੁਮਾਰ ਫੌਜੀ, ਹਰਮੇਸ਼ ਲਾਲ ਪੰਚ, ਏ.ਐੱਸ.ਆਈ. ਅਸ਼ੋਕ ਕੁਮਾਰ, ਅਨੁਰੋਧ ਨੰਬਰਦਾਰ, ਵਿੱਕੀ ਰਾਣਾ, ਡਾ. ਜਸਵੀਰ, ਜਸਵੰਤ ਕੁਮਾਰ ਰਾਣੂੰ, ਹੁਸਨ ਲਾਲ ਪੰਚ, ਵਿਨੋਦ ਕੁਮਾਰ ਲਵਲੀ, ਗੌਰਵ ਸ਼ਰਮਾ, ਜੈ ਕਰਨ, ਰਾਮ ਠੇਕੇਦਾਰ, ਅਸ਼ੋਕ ਨੰਬਰਦਾਰ, ਜਗਦੀਸ਼ ਰਾਣਾ, ਸੁਖਵਿੰਦਰ ਰਾਣਾ ਸਮੇਤ ਨਗਰ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸ਼ਾਮੀਂ 3 ਵਜੇ ਨਾਮੀ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਸ਼ੁਰੂ ਹੋਏ, ਜੋ ਸ਼ਾਮ ਲਗਭਗ 7 ਵਜੇ ਤੱਕ ਚੱਲੇ। ਫਾਈਨਲ ਦੀ 31 ਹਜ਼ਾਰ ਦੀ ਕੁਸ਼ਤੀ ਪ੍ਰਦੀਪ ਜ਼ੀਰਕਪੁਰ ਨੇ ਅਮਿਤ ਦਿੱਲੀ ਨੂੰ ਹਰਾ ਕੇ ਜਿੱਤੀ। ਇਸ ਛਿੰਞ ਮੇਲੇ ਵਿਚ ਲਗਭਗ 300 ਪਹਿਲਵਾਨਾਂ ਨੇ ਕੁਸ਼ਤੀਆਂ ਦੇ ਜੌਹਰ ਵਿਖਾਏ। ਸਰਪੰਚ ਚੈਂਚਲ ਕੁਮਾਰ ਨੇ ਕਿਹਾ ਕਿ ਮੇਲੇ ਸਾਡੇ ਪੁਰਾਤਨ ਸੱਭਿਆਚਾਰ ਦਾ ਅੰਗ ਹਨ, ਜਿਨ੍ਹਾਂ ਰਾਹੀਂ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਸਾਬਕਾ ਸਰਪੰਚ ਪਿਆਰੇ ਲਾਲ ਅਤੇ ਕਮੇਟੀ ਮੈਂਬਰਾਂ ਨੇ ਛਿੰਞ ਮੇਲੇ ਦੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ। ਸਮਾਗਮ ਦੌਰਾਨ ਸੋਹਣ ਲਾਲ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।
