ਇਮਿਊਨਿਟੀ ਕਮਜ਼ੋਰ ਹੋਣ ''ਤੇ ਸਰੀਰ ''ਚ ਦਿਖਾਈ ਦਿੰਦੇ ਨੇ ''ਥਕਾਵਟ'' ਸਣੇ ਇਹ ਲੱਛਣ, ਨਾ ਕਰੋ ਨਜ਼ਰਅੰਦਾਜ਼
Sunday, Sep 18, 2022 - 05:12 PM (IST)

ਨਵੀਂ ਦਿੱਲੀ- ਜਦੋਂ ਤੋਂ ਕੋਰੋਨਾ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਹੈ ਉਦੋਂ ਤੋਂ ਇਮਿਊਨਿਟੀ ਬੂਸਟ ਕਰਨ ਨੂੰ ਲੈ ਕੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਜੇਕਰ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਬਿਹਤਰ ਨਹੀਂ ਹੁੰਦੀ ਤਾਂ ਅਜਿਹੇ 'ਚ ਸਾਨੂੰ ਕਈ ਤਰ੍ਹਾਂ ਦੇ ਸੰਕਰਮਣ ਅਤੇ ਬੀਮਾਰੀਆਂ ਦਾ ਖਤਰਾ ਪੈਦਾ ਹੋ ਜਾਵੇਗਾ। ਆਮ ਤੌਰ 'ਤੇ ਅਸੀਂ ਆਪਣੀ ਅਜੀਬੋ-ਗਰੀਬ ਜੀਵਨਸ਼ੈਲੀ ਅਤੇ ਅਣਹੈਲਦੀ ਫੂਡ ਦੀਆਂ ਆਦਤਾਂ ਕਾਰਨ ਨੁਕਸਾਨ ਕਰ ਦਿੰਦੇ ਹਾਂ। ਕਮਜ਼ੋਰ ਇਮਿਊਨਿਟੀ ਨੂੰ ਸਮਾਂ ਰਹਿੰਦੇ ਪਛਾਣਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਅਸੀਂ ਬੀਮਾਰੀਆਂ ਦੇ ਖਤਰੇ ਤੋਂ ਨਹੀਂ ਬਚ ਪਾਵਾਂਗੇ।
ਕਮਜ਼ੋਰ ਇਮਿਊਨਿਟੀ ਦਾ ਇੰਝ ਲਗਾਓ ਪਤਾ
ਜੇਕਰ ਤੁਹਾਡੀ ਇਮਿਊਨਿਟੀ ਕਮਜ਼ੋਰ ਹੈ ਤਾਂ ਤੁਹਾਨੂੰ ਸੰਕਰਮਣ ਦੇ ਖਤਰੇ ਨਾਲ ਹਮੇਸ਼ਾ ਦੋ ਚਾਰ ਹੋਣਾ ਪੈ ਸਕਦਾ ਹੈ। ਜਦੋਂ ਵੀ ਮੌਸਮ 'ਚ ਥੋੜ੍ਹੀ ਜਿਹੀ ਤਬਦੀਲੀ ਆਉਂਦੀ ਹੈ। ਉਂਝ ਹੀ ਤੁਹਾਨੂੰ ਸਰਦੀ-ਖਾਂਸੀ ਅਤੇ ਜ਼ੁਕਾਮ ਦਾ ਅਟੈਕ ਆ ਜਾਂਦਾ ਹੈ ਅਤੇ ਦਵਾਈ ਨਾਲ ਵੀ ਜ਼ਲਦੀ ਠੀਕ ਨਹੀਂ ਹੁੰਦਾ ਹੈ।
ਸਕਿਨ ਇੰਫੈਕਸ਼ਨ
ਜੋ ਲੋਕ ਕਮਜ਼ੋਰ ਇਮਿਊਨਿਟੀ ਦੇ ਸ਼ਿਕਾਰ ਹੁੰਦੇ ਹਨ ਉਨ੍ਹਾਂ ਦੀ ਸਕਿਨ 'ਤੇ ਵੀ ਰੋਗਾਂ ਦਾ ਖਤਰਾ ਮੰਡਰਾਉਣ ਲੱਗਦਾ ਹੈ। ਇਸ ਨਾਲ ਨਿਮੋਨੀਆ ਅਤੇ ਸਕਿਨ ਇਨਫੈਕਸ਼ਨ ਦਾ ਡਰ ਪੈਦਾ ਹੋ ਜਾਂਦਾ ਹੈ।
ਢਿੱਡ ਦੀ ਗੜਬੜੀ
ਇਮਿਊਨਿਟੀ ਕਮਜ਼ੋਰ ਹੋਣ 'ਤੇ ਢਿੱਡ ਨਾਲ ਜੁੜੀਆਂ ਗੜਬੜੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ 'ਚ ਤੁਹਾਨੂੰ ਉਲਟੀ, ਢਿੱਡ ਦਰਦ, ਕਬਜ਼ ਅਤੇ ਕਈ ਹੋਰ ਚੀਜ਼ਾਂ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਨਾਲ ਸਟੋਮੇਕ ਇੰਫੈਕਸ਼ਨ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ ਕਿਉਂਕਿ ਬੈਕਟੀਰੀਆ ਤੁਹਾਡੇ ਢਿੱਡ 'ਚ ਆਸਾਨੀ ਨਾਲ ਪਹੁੰਚ ਸਕਦੇ ਹਨ।
ਥਕਾਵਟ ਮਹਿਸੂਸ ਕਰਨਾ
ਜੇਕਰ ਤੁਸੀਂ 8 ਘੰਟੇ ਦੀ ਨੀਂਦ ਪੂਰੀ ਕਰਨ ਦੇ ਬਾਵਜੂਦ ਦਿਨ ਭਰ ਥਕਿਆ-ਥਕਿਆ ਮਹਿਸੂਸ ਕਰਦੇ ਹਨ ਅਤੇ ਤੁਹਾਨੂੰ ਦਫ਼ਤਰ ਦਾ ਕੰਮ ਕਰਨਾ ਮੁਸ਼ਕਲ ਹੁੰਦਾ ਹੈ ਤਾਂ ਸਮਝ ਜਾਓ ਕਿ ਤੁਹਾਡੀ ਇਮਿਊਨਿਟੀ ਦਾ ਬੁਰਾ ਹਾਲ ਹੋ ਚੁੱਕਾ ਹੈ।