ਸਰੀਰ ''ਚ ''ਪਾਣੀ ਦੀ ਘਾਟ'' ਨੂੰ ਪੂਰਾ ਕਰਦੈ ਤਰਬੂਜ, ਖੁਰਾਕ ''ਚ ਜ਼ਰੂਰ ਕਰੋ ਸ਼ਾਮਲ

Sunday, Mar 05, 2023 - 05:58 PM (IST)

ਸਰੀਰ ''ਚ ''ਪਾਣੀ ਦੀ ਘਾਟ'' ਨੂੰ ਪੂਰਾ ਕਰਦੈ ਤਰਬੂਜ, ਖੁਰਾਕ ''ਚ ਜ਼ਰੂਰ ਕਰੋ ਸ਼ਾਮਲ

ਨਵੀਂ ਦਿੱਲੀ- ਤਰਬੂਜ ਇਕ ਅਜਿਹਾ ਫਲ ਹੈ, ਜਿਸ ਨੂੰ ਲੋਕ ਗਰਮੀਆਂ 'ਚ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਗਰਮੀਆਂ 'ਚ ਤਰਬੂਜ ਦਾ ਜ਼ਿਕਰ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ। ਤਰਬੂਜ 'ਚ ਪਾਣੀ ਦੀ ਮਾਤਰਾ 92 ਫ਼ੀਸਦੀ ਹੁੰਦੀ ਹੈ, ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡਰੇਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ। ਤਰਬੂਜ ਨਾ ਸਿਰਫ਼ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜਣ ’ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਖਣਿਜਾਂ, ਐਂਟੀ-ਆਕਸੀਡੈਂਟਾਂ, ਵਿਟਾਮਿਨ ਬੀ, ਸੀ ਅਤੇ ਏ ਨਾਲ ਭਰਪੂਰ ਤਰਬੂਜ ਦਾ ਸੇਵਨ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦਿੰਦਾ ਹੈ। 
ਤਰਬੂਜ ਖਾਣ ਦੇ ਫਾਇਦੇ 
1. ਇਮਿਊਨ ਸਿਸਟਮ

ਵਿਟਾਮਿਨ-ਸੀ ਨਾਲ ਭਰਪੂਰ ਤਰਬੂਜ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਣ 'ਚ ਸਹਾਇਤਾ ਕਰਦਾ ਹੈ।

ਇਹ ਵੀ ਪੜ੍ਹੋ- ਹੋਲੀ 'ਤੇ ਜ਼ਰੂਰ ਕਰੋ ਇਹ ਖ਼ਾਸ ਵਾਸਤੂ ਉਪਾਅ, ਘਰ 'ਚ ਆਉਣਗੀਆਂ ਖੁਸ਼ੀਆਂ
2. ਖੂਨ ਦੀ ਘਾਟ ਕਰੇ ਪੂਰੀ 
ਤਰਬੂਜ ਸਿਹਤ ਦੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦਾ ਜੂਸ ਪੀਣ ਨਾਲ ਖੂਨ ਦੀ ਘਾਟ ਵੀ ਖਤਮ ਹੁੰਦੀ ਹੈ।
3. ਤਣਾਅ
ਤਰਬੂਜ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਅਤੇ ਗੁੱਸੇ ਨੂੰ ਵੀ ਨਿਯੰਤਰਿਤ ਕਰਦੀ ਹੈ, ਜੋ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ।

PunjabKesari
4. ਕਬਜ਼ ਦੀ ਸਮੱਸਿਆ ਤੋਂ ਰਾਹਤ
ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤਰਬੂਜ਼ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। 

ਇਹ ਵੀ ਪੜ੍ਹੋ- Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ

5. ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਅਤੇ ਸੀ ਦੀ ਭਰਪੂਰ ਮਾਤਰਾ ਕਾਰਨ ਤਰਬੂਜ ਦਾ ਸੇਵਨ ਅੱਖਾਂ ਲਈ ਲਾਭਕਾਰੀ ਹੈ। ਇਸ ਲਈ, ਹਰ ਰੋਜ਼ ਤਰਬੂਜ ਜਾਂ ਇਸ ਦਾ ਰਸ ਪੀਓ।
6. ਚਮੜੀ ਲਈ ਫ਼ਾਇਦੇਮੰਦ
ਇਸ 'ਚ ਲਾਇਕੋਪੀਨ ਹੁੰਦੀ ਹੈ, ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ 'ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਚਿਹਰੇ 'ਤੇ ਮਲਣ ਨਾਲ ਬਲੈਕਹੈੱਡ ਵੀ ਦੂਰ ਹੁੰਦੇ ਹਨ।

PunjabKesari
7. ਮੋਟਾਪਾ ਕਰੇ ਘੱਟ
ਜੇ ਤੁਸੀਂ ਵੀ ਭਾਰ ਘਟ ਕਰਨਾ ਚਾਹੁੰਦੇ ਹੋ ਤਾਂ ਖੁਰਾਕ 'ਚ ਤਰਬੂਜ ਨੂੰ ਸ਼ਾਮਲ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸਰੀਰ ਵਾਧੂ ਚਰਬੀ ਘੱਟ ਜਾਂਦੀ ਹੈ।

ਇਹ ਵੀ ਪੜ੍ਹੋ-ਕੇਂਦਰ ਕਰਮਚਾਰੀਆਂ ਲਈ ਚੰਗੀ ਖ਼ਬਰ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 

 


author

Aarti dhillon

Content Editor

Related News