ਇਨ੍ਹਾਂ ਕਾਰਨਾਂ ਕਰਕੇ ਹੁੰਦੈ ''ਲੱਕ ਦਰਦ'', ਜਾਣੋ ਨਿਜ਼ਾਤ ਪਾਉਣ ਲਈ ਘਰੇਲੂ ਨੁਸਖ਼ੇ

11/26/2021 5:57:52 PM

ਨਵੀਂ ਦਿੱਲੀ— ਕਈ ਵਾਰ ਘੰਟਿਆਂ ਤੱਕ ਲਗਾਤਾਰ ਬੈਠੇ ਰਹਿਣ ਕਾਰਨ ਲੱਕ ਦਰਦ ਹੋਣਾ ਆਮ ਗੱਲ ਹੈ। ਇਸ ਤੋਂ ਇਲਾਵਾ ਗਲਤ ਲਾਈਫ ਸਟਾਈਲ ਖਾਣ-ਪੀਣ 'ਚ ਪੋਸ਼ਕ ਤੱਤਾਂ ਦੀ ਘਾਟ ਹੋਣ ਨਾਲ ਵੀ ਲੱਕ ਦਰਦ ਦੀ ਪ੍ਰੇਸ਼ਾਨੀ ਹੋਣਾ ਆਮ ਗੱਲ ਹੈ। ਇਸ ਦਰਦ ਦੇ ਕਾਰਨ ਉੱਠਣ-ਬੈਠਣ 'ਚ ਪ੍ਰੇਸ਼ਾਨੀ ਅਤੇ ਕੰਮ ਕਰਨ 'ਚ ਔਖ ਆਉਣ ਲੱਗਦੀ ਹੈ। ਸਹੀ ਸਮੇਂ 'ਤੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਦਰਦ ਵਧਣ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ, ਜਿਸ ਨੂੰ ਅਪਣਾ ਕੇ ਤੁਸੀਂ ਲੱਕ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।
ਲੱਕ ਦਰਦ ਹੋਣ ਦੇ ਕਾਰਨ 
ਗਲਤ ਤਰੀਕੇ ਨਾਲ ਬੈਠਣਾ
ਹਾਈ ਹੀਲ ਪਾਉਣੀ
ਗਰਮ ਗੱਦਿਆ ਉੱਤੇ ਸੌਣਾ
ਜ਼ਿਆਦਾ ਭਾਰ ਚੁੱਕਣਾ
ਲੱਕ ਦਰਦ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ 

PunjabKesari
ਅਜਵੈਣ
ਲੱਕ 'ਚ ਦਰਦ ਹੈ ਤਾਂ ਇਕ ਛੋਟਾ ਜਿਹਾ ਚਮਚਾ ਅਜਵੈਣ ਲੈ ਕੇ ਤਵੇ 'ਤੇ ਸੇਕ ਲਓ ਅਤੇ ਜਦੋਂ ਇਹ ਠੰਡੀ ਹੋ ਜਾਵੇ ਤਾਂ ਇਸ ਨੂੰ ਹੌਲੀ-ਹੌਲੀ ਚਬਾਉਂਦੇ ਹੋਏ ਖਾਓ। ਲਗਾਤਾਰ 7 ਦਿਨ ਅਜਿਹਾ ਕਰਨ ਨਾਲ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ।
ਸਿਕਾਈ
ਲੱਕ ਦਰਦ ਤੋਂ ਰਾਹਤ ਪਾਉਣ ਲਈ ਦਰਦ ਵਾਲੀ ਜਗ੍ਹਾ 'ਤੇ ਗਰਮ ਪਾਣੀ ਦੀ ਸਿਕਾਈ ਕਰੋ। ਧਿਆਨ ਰੱਖੋ ਕਿ ਪਾਣੀ ਜ਼ਿਆਦਾ ਗਰਮ ਨਾ ਹੋਵੇ। ਇਸ ਦੇ ਨਾਲ ਹੀ ਬਾਸੀ ਖਾਣੇ ਤੋਂ ਪਰਹੇਜ਼ ਕਰੋ।
ਸੈਰ ਵੀ ਜ਼ਰੂਰੀ
ਸਵੇਰ ਦੀ ਸੈਰ ਕਰਨ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਲੱਕ ਦਰਦ ਤੋਂ ਬਚਣ ਲਈ ਰੋਜ਼ਾਨਾ ਸਵੇਰੇ ਸੈਰ ਜ਼ਰੂਰ ਕਰੋ।

PunjabKesari
ਸਰੋਂ ਦਾ ਤੇਲ 
ਸਰੋਂ ਦੇ ਤੇਲ 'ਚ ਲੱਸਣ ਦੀਆਂ ਤਿੰਨ-ਚਾਰ ਕਲੀਆਂ ਪਾ ਕੇ ਗਰਮ ਕਰ ਲਓ ਅਤੇ ਠੰਡਾ ਹੋਣ 'ਤੇ ਇਸ ਤੇਲ ਨਾਲ ਲੱਕ ਦੀ ਮਾਲਿਸ਼ ਕਰੋ।
ਕੈਲਸ਼ੀਅਮ
ਕੈਲਸ਼ੀਅਮ ਦੀ ਘਾਟ ਨਾਲ ਵੀ ਲੱਕ 'ਚ ਦਰਦ ਹੋਣ ਲੱਗਦਾ ਹੈ। ਅਜਿਹੇ 'ਚ ਆਪਣੀ ਖੁਰਾਕ 'ਚ ਕੈਲਸ਼ੀਅਮ ਵਾਲੇ ਆਹਾਰ ਨੂੰ ਜ਼ਰੂਰ ਸ਼ਾਮਲ ਕਰੋ।


Aarti dhillon

Content Editor

Related News