Health Tips: ਗਰਮੀਆਂ ''ਚ ਸੁਸਤੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿਣ ਵਾਲੇ ਲੋਕ ਅਪਣਾਉਣ ਇਹ ਨੁਸਖ਼ੇ

05/04/2024 6:35:25 PM

ਜਲੰਧਰ (ਬਿਊਰੋ) - ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦਿਨਾਂ 'ਚ ਸੁਸਤੀ, ਥਕਾਵਟ ਅਤੇ ਆਲਸ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ। ਕੰਮ ਵਿਚ ਵੀ ਧਿਆਨ ਨਹੀਂ ਲਗਦਾ। ਦਿਨ ਭਰ ਸਰੀਰ ਵਿੱਚ ਸੁਸਤੀ ਬਣੀ ਰਹਿੰਦੀ ਹੈ। ਗਰਮੀਆਂ ’ਚ ਜੇਕਰ ਤੁਸੀਂ ਸਹੀ ਖੁਰਾਕ ਅਤੇ ਪਾਣੀ ਦਾ ਸੇਵਨ ਨਹੀਂ ਕਰਦੇ ਤਾਂ ਸਰੀਰ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨਾਲ ਤੁਹਾਡੀ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੱਸਣ ਜਾ ਰਹੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਦਫ਼ਤਰ ’ਚ ਕੰਮ ਕਰਨ ਸਮੇਂ ਪੈ ਰਹੀ ਸੁਸਤੀ ਨੂੰ ਦੂਰ ਕਰ ਸਕਦੇ ਹੋ.....

ਮੌਸਮੀ ਫਲ ਦਾ ਸੇਵਨ
ਗਰਮੀਆਂ ਦੇ ਦਿਨਾਂ ’ਚ ਦਫ਼ਤਰ ਵਿਚ ਕੰਮ ਕਰਦੇ ਸਮੇਂ ਮੌਸਮੀ ਫਲ ਦਾ ਸੇਵਨ ਕਰੋ। ਇਨ੍ਹਾਂ ਦਿਨਾਂ 'ਚ ਮਿਲਣ ਵਾਲੀਆਂ ਸਬਜ਼ੀਆਂ ਅਤੇ ਫਲਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਨ੍ਹਾਂ 'ਚ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਤੁਹਾਨੂੰ ਮੌਸਮ 'ਚ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਤੁਸੀਂ ਤਰਬੂਜ, ਖਰਬੂਜ਼ਾ ਅਤੇ ਲੀਚੀ ਵਰਗੇ ਫਲ ਵੀ ਖਾਂ ਸਕਦੇ ਹੋ। 

PunjabKesari

ਥੋੜੀ-ਥੋੜੀ ਦੇਰ ਬਾਅਦ ਸੈਰ ਕਰੋ
ਗਰਮੀਆਂ ’ਚ ਸੁਸਤੀ ਪੈਣ ’ਤੇ ਤੁਸੀਂ ਦਫ਼ਤਰ ਦੇ ਟੇਬਲ ਤੋਂ ਉੱਠੋ ਅਤੇ ਥੋੜ੍ਹੀ ਦੇਰ ਦੀ ਬ੍ਰੇਕ ਜ਼ਰੂਰ ਲਓ। ਇਸ ਨਾਲ ਤੁਹਾਡੀ ਨੀਂਦ ਅਤੇ ਸੁਸਤੀ ਦੂਰ ਹੋ ਜਾਵੇਗੀ ਅਤੇ ਸਰੀਰ ਵਿੱਚ ਖੂਨ ਦਾ ਸੰਚਾਰ ਵੀ ਠੀਕ ਰਹੇਗਾ।

ਨਿੰਬੂ ਪਾਣੀ ਪੀਓ 
ਗਰਮੀਆਂ ’ਚ ਤੁਸੀਂ ਆਪਣੀ ਖੁਰਾਕ ’ਚ ਨਿੰਬੂ ਪਾਣੀ ਜ਼ਰੂਰ ਸ਼ਾਮਲ ਕਰੋ। ਇਹ ਤੁਹਾਨੂੰ ਗਰਮੀ ’ਚ ਪੈਣ ਵਾਲੀ ਲੂ ਤੋਂ ਬਚਾਏਗਾ ਅਤੇ ਤੁਸੀਂ ਆਪਣੇ ਆਪ ਨੂੰ ਐਕਟਿਵ ਮਹਿਸੂਸ ਕਰੋਗੇ। ਨਿੰਬੂ ਪਾਣੀ ਪੀਣ ਨਾਲ ਸਰੀਰ 'ਚ ਊਰਜਾ ਦਾ ਪੱਧਰ ਬਿਹਤਰ ਹੁੰਦਾ ਹੈ। ਦੁਪਹਿਰ ਦੇ ਖਾਣੇ ਵਿੱਚ ਤੁਸੀਂ ਸਟ੍ਰਾਬੇਰੀ, ਸੰਤਰੇ ਵਰਗੇ ਫਲ ਵੀ ਸ਼ਾਮਲ ਕਰ ਸਕਦੇ ਹੋ।

ਇਹ ਵੀ ਪੜ੍ਹੋ : ਛੋਟੇ ਬੱਚਿਆਂ ਨੂੰ ਵਾਕਰ ਦੀ ਮਦਦ ਨਾਲ ਤੁਰਨਾ ਸਿਖਾਉਣ ਵਾਲੇ ਮਾਪੇ ਹੋ ਜਾਣ ਸਾਵਧਾਨ, ਹੋਸ਼ ਉਡਾਵੇਗੀ ਇਹ ਖ਼ਬਰ

PunjabKesari

ਜ਼ਿਆਦਾ ਤੇਲ ਵਾਲੇ ਭੋਜਨ ਤੋਂ ਕਰੋ ਪਰਹੇਜ਼ 
ਗਰਮੀਆਂ ’ਚ ਭੋਜਨ ਵਿੱਚ ਜ਼ਿਆਦਾ ਤੇਲ ਅਤੇ ਮਸਾਲਿਆਂ ਵਾਲੀਆਂ ਸਬਜ਼ੀਆਂ ਤੋਂ ਪਰਹੇਜ਼ ਕਰੋ। ਬਹੁਤ ਜ਼ਿਆਦਾ ਕੈਫੀਨ, ਚਾਹ, ਕੌਫੀ ਦਾ ਵੀ ਸੇਵਨ ਨਾ ਕਰੋ। ਇਸ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਪੈਕਡ ਫੂਡ ਤੋਂ ਦੂਰ ਰਹੋ, ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਸੁਸਤੀ ਦਾ ਕਾਰਨ ਬਣ ਸਕਦੇ ਹਨ।

ਪਾਣੀ ਪੀਂਦੇ ਰਹੋ
ਗਰਮੀਆਂ ’ਚ ਜਿੰਨਾ ਹੋ ਸਕੇ ਪਾਣੀ ਪੀਓ। ਆਪਣੇ ਦਿਨ ਦੀ ਸ਼ੁਰੂਆਤ ਤੁਸੀਂ ਇੱਕ ਗਲਾਸ ਪਾਣੀ ਨਾਲ ਕਰੋ। ਸਰੀਰ ਨੂੰ ਹਾਈਡਰੇਟ ਰੱਖਣ ਲਈ ਵੱਧ ਤੋਂ ਵੱਧ ਪਾਣੀ ਪੀਓ। ਤੁਸੀਂ ਕਸਰਤ ਵੀ ਕਰ ਸਕਦੇ ਹੋ। ਰੋਜ਼ਾਨਾ ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ। ਦੇਰ ਰਾਤ ਤੱਕ ਲੈਪਟਾਪ ਅਤੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਡਾ ਸਰੀਰ ਥੱਕਿਆ ਹੋਇਆ ਰਹੇਗਾ ਅਤੇ ਕੰਮ ਕਰਦੇ ਸਮੇਂ ਤੁਸੀਂ ਐਨਰਜੀ ਮਹਿਸੂਸ ਨਹੀਂ ਕਰ ਸਕੋਗੇ।

ਇਹ ਵੀ ਪੜ੍ਹੋ : Health Tips: ਸਰੀਰ ਨੂੰ ਠੰਡਾ ਰੱਖਣ ਲਈ ਦੁੱਧ 'ਚ ਮਿਲਾ ਕੇ ਪੀਓ 'ਗੂੰਦ ਕਤੀਰਾ', ਇਨ੍ਹਾਂ ਰੋਗਾਂ ਤੋਂ ਮਿਲੇਗੀ ਨਿਜ਼ਾਤ

PunjabKesari


rajwinder kaur

Content Editor

Related News