ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨਾ ਕਰਨ ਗੰਢਿਆਂ ਦਾ ਸੇਵਨ, ਜਾਣੋ ਕਿਉਂ

09/21/2022 3:34:38 PM

ਜਲੰਧਰ (ਬਿਊਰੋ) : ਕੁਦਰਤੀ ਦਵਾਈਆਂ ਵਾਲੇ ਭੋਜਨ ਦਾ ਸੇਵਨ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਕੁਦਰਤੀ ਭੋਜਨਾਂ 'ਚ ਪਿਆਜ਼ ਵੀ ਸ਼ਾਮਲ ਹੈ, ਜਿਸ ਦਾ ਸਿਹਤ 'ਤੇ ਕਾਫ਼ੀ ਅਸਰ ਪੈਂਦਾ ਹੈ। ਪਿਆਜ਼ ਦਾ ਸੇਵਨ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮਾਹਰ ਗਰਮੀਆਂ 'ਚ ਕੱਚਾ ਪਿਆਜ਼ ਖਾਣ ਦੀ ਸਲਾਹ ਦਿੰਦੇ ਹਨ। ਕੱਚਾ ਪਿਆਜ਼ ਹੀਟਸਟ੍ਰੋਕ ਅਤੇ ਸਰੀਰ ਦੀ ਗਰਮੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਕੱਚੇ ਪਿਆਜ਼ ਦਾ ਸੇਵਨ ਕਈ ਬੀਮਾਰੀਆਂ ਦੇ ਇਲਾਜ ਲਈ ਵੀ ਕੀਤਾ ਜਾ ਸਕਦਾ ਹੈ।

ਪਿਆਜ਼ 'ਚ ਹੁੰਦੈ ਪੌਸ਼ਟਿਕ ਤੱਤ
ਪਿਆਜ਼ ਸੋਡੀਅਮ, ਪੋਟਾਸ਼ੀਅਮ, ਫੋਲੇਟਸ, ਵਿਟਾਮਿਨ ਏ, ਸੀ ਅਤੇ ਈ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਫਾਸਫੋਰਸ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਪਿਆਜ਼ 'ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਪਿਆਜ਼ 'ਚ ਐਂਟੀ-ਐਲਰਜੀ, ਐਂਟੀ-ਆਕਸੀਡੈਂਟ ਅਤੇ ਐਂਟੀ-ਕਾਰਸੀਨੋਜੇਨਿਕ ਗੁਣ ਵੀ ਪਾਏ ਜਾਂਦੇ ਹਨ। ਪਿਆਜ਼ ਇਕ ਤਰ੍ਹਾਂ ਦਾ ਸੁਪਰ ਫੂਡ ਹੈ।

ਵੇਖੋ ਕੀ ਹਨ ਪਿਆਜ਼ ਦੇ ਫ਼ਾਇਦੇ :-
ਦਿਲ ਲਈ ਫਾਇਦੇਮੰਦ

ਪਿਆਜ਼ 'ਚ ਫਲੇਵੋਨੋਇਡਸ ਦੇ ਗੁਣ ਹੁੰਦੇ ਹਨ, ਜੋ ਸਰੀਰ 'ਚ ਖ਼ਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਪਿਆਜ਼ ਥਾਈਓ ਸਲਫਾਈਟਸ ਦਾ ਸੇਵਨ ਕਰਨ ਨਾਲ ਖੂਨ ਦੀ ਸਥਿਰਤਾ ਠੀਕ ਰਹਿੰਦੀ ਹੈ। ਇਹ ਦਿਲ ਦੇ ਦੌਰੇ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦਾ ਹੈ। ਪਿਆਜ਼ ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ ਹੈ।

ਕੈਂਸਰ 'ਚ ਫਾਇਦੇਮੰਦ
ਕੱਚਾ ਪਿਆਜ਼ ਕੈਂਸਰ ਨਾਲ ਲੜਨ 'ਚ ਕਾਰਗਰ ਹੈ। ਪਿਆਜ਼ 'ਚ ਸਲਫਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਕੈਂਸਰ ਸੈੱਲਾਂ ਨੂੰ ਵਧਣ ਨਹੀਂ ਦਿੰਦੀ। ਇਹ ਕੈਂਸਰ ਨਾਲ ਲੜਨ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ।

ਹੱਡੀਆਂ ਨੂੰ ਕਰੇ ਮਜ਼ਬੂਤ
ਪਿਆਜ਼ ਦਾ ਨਿਯਮਤ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਹਾਲਾਂਕਿ ਡੇਅਰੀ ਉਤਪਾਦਾਂ ਦੀ ਵਰਤੋਂ ਹੱਡੀਆਂ ਲਈ ਕੀਤੀ ਜਾਂਦੀ ਹੈ ਪਰ ਪਿਆਜ਼ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ​​ਕਰਨ 'ਚ ਵੀ ਮਦਦ ਕਰਦਾ ਹੈ। ਪਿਆਜ਼ 'ਚ ਵੀ ਕਾਫ਼ੀ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ।

ਵਾਲਾਂ ਲਈ ਫਾਇਦੇਮੰਦ
ਪਿਆਜ਼ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਵਾਲਾਂ ਦੇ ਵਾਧੇ 'ਚ ਫਾਇਦੇਮੰਦ ਹੁੰਦੇ ਹਨ। ਪਿਆਜ਼ ਦਾ ਰਸ ਵਾਲਾਂ ਨੂੰ ਸੰਘਣਾ, ਚਮਕਦਾਰ ਬਣਾਉਣ ਲਈ ਮਦਦਗਾਰ ਹੈ। ਲੰਬਾਈ ਨੂੰ ਤੇਜ਼ੀ ਨਾਲ ਵਧਾਉਣ ਲਈ ਸਿਰ ਦੀ ਚਮੜੀ 'ਤੇ ਲਗਾਉਣ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਸਿਰ ਦੀ ਚਮੜੀ ਮਜ਼ਬੂਤ ​​ਹੁੰਦੀ ਹੈ। ਵਾਲਾਂ ਦਾ ਸਫ਼ੈਦ ਹੋਣਾ ਜਾਂ ਡੈਂਡਰਫ (ਸ਼ਿੱਕਰੀ) ਇੱਕ ਆਮ ਸਮੱਸਿਆ ਹੈ ਪਰ ਪਿਆਜ਼ ਦਾ ਸੇਵਨ ਵਾਲਾਂ ਨੂੰ ਕਾਲੇ ਅਤੇ ਡੈਂਡਰਫ ਤੋਂ ਮੁਕਤ ਬਣਾਉਂਦਾ ਹੈ।

ਪਿਆਜ਼ ਦਾ ਸੇਵਨ ਕਰਨ ਦੇ ਨੁਕਸਾਨ :-

ਘੱਟ ਸ਼ੂਗਰ 'ਚ ਨੁਕਸਾਨਦੇਹ
ਜਿਹੜੇ ਲੋਕਾਂ ਨੂੰ ਲੋਅ ਸ਼ੂਗਰ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਪਿਆਜ਼ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਪਿਆਜ਼ ਸ਼ੂਗਰ ਦੇ ਪੱਧਰ ਨੂੰ ਬਹੁਤ ਘੱਟ ਕਰ ਸਕਦਾ ਹੈ।

ਗਰਭਵਤੀ
ਗਰਭਵਤੀ ਔਰਤਾਂ ਨੂੰ ਵੀ ਪਿਆਜ਼ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ, ਕਿਉਂਕਿ ਪਿਆਜ਼ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦਾ ਹੈ, ਜੋ ਡਲਿਵਿਰੀ ਦੌਰਾਨ ਦਰਦਨਾਕ ਹੋ ਜਾਂਦਾ ਹੈ। ਪਿਆਜ਼ ਦਾ ਰਸ ਚਮੜੀ ਲਈ ਵੀ ਨੁਕਸਾਨਦਾਇਕ ਹੋ ਸਕਦਾ ਹੈ।

ਛਾਤੀ ਦਾ ਦੁੱਧ ਚੁੰਘਾਉਣ ਵੇਲੇ
ਜੇਕਰ ਤੁਸੀਂ ਗਰਭਵਤੀ ਹੋ ਜਾਂ ਛਾਤੀ ਦਾ ਦੁੱਧ ਚੁੰਘਾ ਰਹੇ ਹੋ, ਤਾਂ ਤੁਹਾਨੂੰ ਲੋੜ ਤੋਂ ਵੱਧ ਪਿਆਜ਼ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਰਜਰੀ
ਜੇਕਰ ਤੁਹਾਡੀ ਸਰਜਰੀ ਹੋਈ ਹੈ ਤਾਂ ਪਿਆਜ਼ ਦਾ ਸੇਵਨ ਕਰਨ ਨਾਲ ਖੂਨ ਦੇ ਜੰਮਣ ਦੀ ਸਮੱਸਿਆ ਹੋ ਸਕਦੀ ਹੈ। ਇੰਨਾ ਹੀ ਨਹੀਂ ਇਹ ਤੁਹਾਡੀ ਬਲੱਡ ਸ਼ੂਗਰ ਨੂੰ ਘੱਟ ਕਰ ਸਕਦਾ ਹੈ, ਇਸ ਲਈ ਸਰਜਰੀ ਤੋਂ ਇਕ ਹਫ਼ਤਾ ਪਹਿਲਾਂ ਅਤੇ ਬਾਅਦ 'ਚ ਪਿਆਜ਼ ਦੀ ਵਰਤੋਂ ਨਾ ਕਰੋ।

ਪਾਚਨ ਦੀ ਸਮੱਸਿਆ
ਜੇਕਰ ਤੁਸੀਂ ਬਦਹਜ਼ਮੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਪਿਆਜ਼ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਹਾਡੀ ਸਮੱਸਿਆ ਹੋਰ ਵੀ ਵਧ ਸਕਦੀ ਹੈ।
 


sunita

Content Editor

Related News