ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ

Friday, Aug 21, 2020 - 06:20 PM (IST)

ਚਿਹਰੇ ਨੂੰ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਰੋ ਇਹ ਫੈਸ਼ੀਅਲ

ਜਲੰਧਰ - ਕੁੜੀਆਂ ਗਲੋਇੰਗ ਅਤੇ ਬੇਦਾਗ ਬਿਊਟੀ ਪਾਉਣ ਲਈ ਕਈ ਤਰ੍ਹਾਂ ਦੇ ਪੈਕ, ਕ੍ਰੀਮ ਅਤੇ ਮਾਸਕ ਲਗਾਉਂਦੀਆਂ ਹਨ। ਹਰ ਕੁੜੀ ਦੀ ਸਕਿਨ ਇਕੋ ਜਿਹੀ ਨਹੀਂ ਹੁੰਦੀ ਸਗੋਂ ਵੱਖਰੀ ਟਾਈਪ ਦੀ ਹੁੰਦੀ ਹੈ। ਇਸੇ ਲਈ ਜਦੋਂ ਵੀ ਤੁਸੀਂ ਫੈਸ਼ੀਅਲ ਕਰਵਾਓ ਤਾਂ ਮਾਸਕ ਅਪਲਾਈ ਕਰਦੇ ਸਮੇਂ ਆਪਣੀ ਸਕਿਨ ਟਾਈਪ ਦਾ ਖਿਆਲ ਜ਼ਰੂਰ ਰੱਖੋ। ਇਸੇ ਲਈ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਕਿ ਸਕਿਨ ਦੇ ਹਿਸਾਬ ਨਾਲ ਤੁਹਾਨੂੰ ਕਿਵੇਂ ਫੇਸ ਮਾਸਕ ਲਗਾਉਣਾ ਚਾਹੀਦਾ ਹੈ...

ਐਕਨੇ ਸਕਿਨ
ਐਕਨੇ ਸਕਿਨ ਤੋਂ ਪਰੇਸ਼ਾਨ ਕੁੜੀਆਂ ਨੂੰ ਇਕ ਵਾਰ ਗ੍ਰੀਨ-ਟੀ ਦਾ ਬਣਿਆ ਮਾਸਕ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ। ਇਸ ’ਚ ਐਂਟੀ-ਆਕਸੀਡੈਂਟਸ ਗੁਣ ਹੁੰਦੇ ਹਨ, ਜੋ ਐਕਨੇ ਤੋਂ ਛੁਟਕਾਰਾ ਦਿਵਾ ਕੇ ਸਕਿਨ ਨੂੰ ਗਲੋਇੰਗ ਬਣਾਉਂਦੇ ਹਨ। ਇਸ ਲਈ ਗ੍ਰੀਨ-ਟੀ ਬੈਗ ਨੂੰ 1-2 ਕੱਪ ਪਾਣੀ ’ਚ ਉਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਛਾਣ ਲਓ। ਇਸ ’ਚ 1 ਟੇਬਲ ਟੀ-ਸਪੂਨ ਸ਼ਹਿਦ ਅਤੇ 1 ਚਮਕ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ 2 ਮਿੰਟ ਤੱਕ ਮਸਾਜ ਕਰੋ। ਫਿਰ ਇਸ ਨੂੰ 10 ਮਿੰਟ ਲਈ ਛੱਡ ਦਿਓ। ਜਦੋਂ ਇਹ ਸੁੱਕ ਜਾਏ ਤਾਂ ਤੁਸੀਂ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ ਕਰੋ।

PunjabKesari

ਆਇਲੀ ਸਕਿਨ
ਆਇਲੀ ਸਕਿਨ ਕਾਰਨ ਪਿੰਪਲਜ਼ ਦੀ ਕਾਫੀ ਸਮੱਸਿਆ ਰਹਿੰਦੀ ਹੈ। ਤੁਹਾਨੂੰ ਮੁਲਤਾਨੀ ਮਿੱਟੀ ਦੇ ਬਣੇ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਲਈ 1 ਚਮਚ ਮੁਲਤਾਨੀ ਮਿੱਟੀ ’ਚ 2 ਚਮਚ ਸ਼ਹਿਦ ਮਿਲਾ ਕੇ ਚਿਹਰੇ ’ਤੇ 10 ਮਿੰਟ ਲਗਾਓ। ਇਸ ਤੋਂ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋ ਲਵੋ। ਇਹ ਤੁਹਾਡੇ ਚਿਹਰੇ ਤੋਂ ਆਇਲੀਨੈੱਸ ਦੀ ਪਰੇਸ਼ਾਨੀ ਨੂੰ ਖਤਮ ਕਰ ਦੇਵੇਗਾ। ਇਸ ਨਾਲ ਤੁਹਾਨੂੰ ਗਲੋਇੰਗ ਸਕਿਨ ਮਿਲੇਗੀ।

PunjabKesari

ਕੰਬੀਨੇਸ਼ਨ ਸਕਿਨ
ਕੰਬੀਨੇਸ਼ਨ ਸਕਿਨ ਉਹ ਹੁੰਦੀ ਹੈ, ਜਿਸ ’ਚ ਚਿਹਰੇ ਦਾ ਟੀ-ਜ਼ੋਨ ਹਿੱਸਾ ਆਇਲੀ ਅਤੇ ਬਾਕੀ ਹਿੱਸਾ ਡ੍ਰਾਈ ਹੁੰਦਾ ਹੈ। ਇਸ ਤਰ੍ਹਾਂ ਦੀ ਸਕਿਨ ਦੀਆਂ ਕੁੜੀਆਂ ਨੂੰ ਕੋਈ ਵੀ ਮੇਕਅਪ ਵਰਤਣ ਤੋਂ ਪਹਿਲਾਂ ਚੈੱਕ ਕਰ ਲੈਣਾ ਚਾਹੀਦਾ ਹੈ ਕਿ ਉਹ ਤੁਹਾਡੀ ਸਕਿਨ ’ਤੇ ਸੂਟ ਕਰੇਗਾ ਜਾਂ ਨਹੀਂ। ਇਸ ਲਈ 1 ਚਮਚ ਦਹੀਂ ’ਚ 1 ਚਮਚ ਸ਼ਹਿਦ ਮਿਲਾ ਕੇ ਚਿਹਰੇ ’ਤੇ ਮਸਾਜ ਕਰੋ। ਫਿਰ ਇਸ ਨੂੰ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਸਾਫ ਕਰ ਲਓ। 

ਡਲ ਸਕਿਨ
ਧੂੜ-ਮਿੱਟੀ ਜਾਂ ਪ੍ਰਦੂਸ਼ਣ ਕਾਰਨ ਸਕਿਨ ਹੌਲੀ-ਹੌਲੀ ਡੱਲ ਹੋ ਜਾਂਦੀ ਹੈ। ਜਿਸ ਦੇ ਲਈ ਬਹੁਤ ਸਾਰੀਆਂ ਕ੍ਰੀਮ ਦੀ ਵਰਤੋਂ ਕਰਦੀਆਂ ਹਨ। ਪਰ ਤੁਸੀਂ ਘਰ ’ਚ ਬਣੇ ਪਪੀਤੇ ਦੇ ਪੈੱਕ ਨਾਲ ਵੀ ਡਲ ਸਕਿਨ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਲਈ 2 ਚਮਚ ਪੱਕੇ ਹੋਏ ਪਪੀਤੇ ਨੂੰ ਮੈਸ਼ ਕਰੋ ਅਤੇ ਇਸ ’ਚ 1 ਚਮਚ ਦਹੀਂ ਮਿਕਸ ਕਰੋ। ਇਸ਼ ਨੂੰ ਚਿਹਰੇ ’ਤੇ 15-20 ਮਿੰਟ ਲਗਾਓ। ਫਿਰ ਉਸ ਨੂੰ ਪਾਣੀ ਨਾਲ ਸਾਫ ਕਰ ਲਓ।

PunjabKesari

ਡ੍ਰਾਈ ਸਕਿਨ
ਡ੍ਰਾਈ ਸਕਿਨ ਦੇ ਕਾਰਨ ਚਿਹਰੇ ’ਤੇ ਸਮੇਂ ਤੋਂ ਪਹਿਲਾਂ ਹੀ ਐਂਟੀ-ਏਜਿੰਗ ਸਾਈਨ ਦਿਸਣ ਲੱਗ ਪੈਂਦੇ ਹਨ। ਅਜਿਹੇ ’ਚ ਫੇਸ਼ੀਅਲ ਕਰਵਾਉਣ ਤੋਂਬਾਅਜ ਤੁਹਾਨੂੰ ਕੇਲੇ ਦਾ ਬਣਿਆ ਮਾਸਕ ਲਾਉਣਾ ਚਾਹੀਦਾ ਹੈ, ਜੋ ਤੁਹਾਡੀ ਸਕਿਨ ਨੂੰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਇਸ਼ ਲਈ 1-2 ਕੇਲੇ ਨੂੰ ਮੈਸ਼ ਕਰਕੇ ਇਸ ’ਚ 1 ਚਮਚ ਸ਼ਹਿਦ ਪਾ ਲਓ। ਤੁਸੀਂ ਸ਼ਹਿਦ ਦੀ ਥਾਂ ਦਹੀਂ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਫੇਸ ਮਾਸਕ ਨੂੰ ਚਿਹਰੇ ’ਤੇ 10-15 ਮਿੰਟ ਲਗਾਉਣ ਤੋਂ ਬਾਅਦ ਸਾਧਾਰਨ ਜਾਂ ਕੋਸੇ ਪਾਣੀ ਨਾਲ ਚਿਹਰਾ ਧੋ ਲਓ।

ਪੜ੍ਹੋ ਇਹ ਵੀ ਖਬਰ - ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਸਲਾਦ ‘ਚ ਖੀਰਾ ਤੇ ਟਮਾਟਰ ਇਕੱਠੇ ਖਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਜਾਣੋ ਕਿਉਂ

PunjabKesari


author

rajwinder kaur

Content Editor

Related News