ਕੰਨਾਂ ''ਚ ਪੈਦਾ ਹੋਣ ਵਾਲੀ ਮੈਲ ਕੱਢਣ ਲਈ ਅਪਣਾਓ ਬਾਦਾਮ ਦੇ ਤੇਲ ਸਣੇ ਇਹ ਘਰੇਲੂ ਨੁਸਖ਼ੇ, ਤੁਰੰਤ ਮਿਲੇਗਾ ਆਰਾਮ
Saturday, Jul 31, 2021 - 05:45 PM (IST)
ਨਵੀਂ ਦਿੱਲੀ- ਸਰੀਰ ਦੀ ਸਫ਼ਾਈ ਦੇ ਨਾਲ-ਨਾਲ ਕੰਨਾਂ ਦੀ ਸਫ਼ਾਈ ਵੀ ਬਹੁਤ ਜ਼ਰੂਰੀ ਹੈ। ਅਜਿਹਾ ਨਾ ਕਰਨ 'ਤੇ ਕੰਨਾਂ ਵਿਚ ਖੁਜਲੀ,ਜਲਨ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੰਨਾਂ ਨੂੰ ਆਸਾਨੀ ਨਾਲ ਸਾਫ਼ ਕਰਨ ਅਤੇ ਕੰਨਾਂ ਦੀ ਮੈਲ ਕੱਢਣ ਲਈ ਵਰਤੋਂ ਹੋਣ ਵਾਲੇ ਘਰੇਲੂ ਨੁਸਖ਼ਿਆਂ ਬਾਰੇ।
ਕੰਨਾਂ ਦੀ ਗੰਦਗੀ
ਕੰਨ ਸਾਡੇ ਸਰੀਰ ਦਾ ਬੇਹੱਦ ਸੰਵੇਦਨਸ਼ੀਲ ਅੰਗ ਹਨ। ਇਸ ਦੇ ਨਾਲ ਕਦੇ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ। ਕੰਨ ਦੀ ਮੈਲ ਜਿਸ ਨੂੰ ਈਅਰ ਵੈਕਸ ਵੀ ਕਿਹਾ ਜਾਂਦਾ ਹੈ। ਕੰਨ ਵਿੱਚ ਜਮ੍ਹਾਂ ਹੋ ਜਾਣਾ ਇੱਕ ਆਮ ਗੱਲ ਹੈ। ਇਹ ਕੰਨ ਦੀ ਸੁਰੱਖਿਆ ਲਈ ਹੀ ਹੁੰਦੀ ਹੈ ਪਰ ਜੇ ਲੋੜ ਤੋਂ ਵੱਧ ਜਮ੍ਹਾ ਹੋ ਜਾਵੇ ਤਾਂ ਸਾਨੂੰ ਸੁਣਨ 'ਚ ਸਮੱਸਿਆ ਹੁੰਦੀ ਹੈ।
ਕੰਨ ਦੀ ਮੈਲ ਸਾਫ਼ ਕਰਨ ਦੇ ਘਰੇਲੂ ਨੁਸਖ਼ੇ
ਗਰਮ ਪਾਣੀ
ਪਾਣੀ ਨੂੰ ਹਲਕਾ ਕੋਸਾ ਕਰ ਲਓ। ਇਸ ਤੋਂ ਬਾਅਦ ਈਅਰਬਡ ਦੀ ਸਹਾਇਤਾ ਨਾਲ ਥੋੜ੍ਹਾ-ਥੋੜ੍ਹਾ ਗਰਮ ਪਾਣੀ ਕੰਨਾਂ ਵਿੱਚ ਪਾਓ। ਗਰਮ ਪਾਣੀ ਕੰਨਾਂ ਦੀ ਮੈਲ ਸਾਫ਼ ਕਰਦਾ ਹੈ। ਇਸ ਤੋਂ ਬਾਅਦ ਗਰਮ ਪਾਣੀ ਕੰਨ ਵਿੱਚੋਂ ਬਾਹਰ ਕੱਢ ਦਿਓ।
ਲੂਣ ਵਾਲਾ ਪਾਣੀ
ਪਾਣੀ ਵਿੱਚ ਲੂਣ ਮਿਲਾ ਕੇ ਇਕ ਮਿਸ਼ਰਣ ਤਿਆਰ ਕਰ ਲਓ। ਇਸ ਨੂੰ ਈਅਰਬੱਡ 'ਤੇ ਲਗਾ ਕੇ ਕੰਨ ਵਿੱਚ ਘੁਮਾਓ। ਅਜਿਹਾ ਕਰਨ ਨਾਲ ਕੰਨ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।
ਅਦਰਕ ਅਤੇ ਨਿੰਬੂ ਦਾ ਰਸ
ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਲਓ। ਇਸ ਮਿਸ਼ਰਣ ਨੂੰ ਕੰਨ ਦੇ ਵਿੱਚ ਦੋ ਬੂੰਦਾਂ ਪਾਉਣ ਨਾਲ ਕੰਨਾਂ ਦਾ ਪੀ.ਐੱਚ ਲੈਵਲ ਬਣਿਆ ਰਹੇਗਾ ਅਤੇ ਕੰਨ ਚੰਗੀ ਤਰ੍ਹਾਂ ਸਾਫ ਹੋ ਜਾਣਗੇ।
ਬਾਦਾਮ ਅਤੇ ਸਰ੍ਹੋਂ ਦਾ ਤੇਲ
ਇਹ ਦੋਵੇਂ ਤੇਲ ਮਿਲਾ ਕੇ ਕੰਨਾਂ ਵਿੱਚ ਦੋ ਬੂੰਦਾਂ ਪਾਉਣ ਨਾਲ ਕੰਨਾਂ ਦੀ ਮੈਲ ਢਿੱਲੀ ਪੈ ਕੇ ਆਸਾਨੀ ਨਾਲ ਕੰਨ ਵਿੱਚੋਂ ਬਾਹਰ ਨਿਕਲ ਆਉਂਦੀ ਹੈ। ਇਸ ਲਈ ਕੰਨਾਂ ਵਿੱਚ ਮੈਲ ਜਮ੍ਹਾ ਹੋਣ ਤੇ ਬਾਦਾਮ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਮਿਲਾ ਕੇ ਜ਼ਰੂਰ ਪਾਓ।
ਸਾਵਧਾਨੀਆਂ
ਕਈ ਲੋਕ ਕੰਨ ਦੀ ਸਫਾਈ ਕਰਦੇ ਸਮੇਂ ਹੇਅਰਪਿਨ, ਮਾਚਿਸ ਦੀ ਤੀਲੀ, ਸੇਫਟੀ ਪਿੰਨ ਜਾਂ ਕੋਈ ਹੋਰ ਤਿੱਖੀ ਚੀਜ਼ ਕੰਨ ਵਿੱਚ ਮਾਰ ਲੈਂਦੇ ਹਨ। ਅਜਿਹਾ ਕਰਨਾ ਕੰਨਾਂ ਲਈ ਹਾਨੀਕਾਰਕ ਸਾਬਤ ਹੁੰਦਾ ਹੈ।