ਪਾਣੀ ਵਾਲੀ ਮੋਟਰ ਚਲਾਉਂਦੇ ਸਮੇਂ ਕੁੜੀ ਨੂੰ ਲੱਗਾ ਕਰੰਟ

Friday, Jan 24, 2025 - 11:50 AM (IST)

ਪਾਣੀ ਵਾਲੀ ਮੋਟਰ ਚਲਾਉਂਦੇ ਸਮੇਂ ਕੁੜੀ ਨੂੰ ਲੱਗਾ ਕਰੰਟ

ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਦੋਨਾ ਨਾਨਕਾ ’ਚ ਇਕ ਘਰ ’ਚ ਪਾਣੀ ਵਾਲੀ ਮੋਟਰ ਚਲਾਉਂਦੇ ਸਮੇਂ ਇਕ ਕੁੜੀ ਨੂੰ ਕਰੰਟ ਲੱਗਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੋਨਾ ਨਾਨਕਾ ’ਚ ਘਰ ’ਚ ਪਾਣੀ ਵਾਲੀ ਮੋਟਰ ਚਲਾਉਂਦੇ ਸਮੇਂ 19 ਸਾਲਾ ਕੁੜੀ ਨੂੰ ਹਾਈ ਵੋਲਟੇਜ ਕਰੰਟ ਲੱਗ ਗਿਆ।

ਉਸ ਸਮੇਂ ਉਹ ਅਤੇ ਉਸ ਦਾ ਭਰਾ ਘਰ ’ਚ ਇਕੱਲੇ ਸਨ, ਜਿੱਥੇ ਕੁੜੀ ਨੂੰ ਪਿੰਡ ਦੇ ਲੋਕਾਂ ਵੱਲੋਂ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਅੱਗੇ ਰੈਫ਼ਰ ਕਰ ਦਿੱਤਾ ਗਿਆ।
 


author

Babita

Content Editor

Related News