ਪੰਜਾਬ 'ਚ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪਹਿਲੀ ਵਾਰ ਮਿਲੀ ਇਹ ਸਹੂਲਤ

Wednesday, Jan 15, 2025 - 11:12 AM (IST)

ਪੰਜਾਬ 'ਚ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪਹਿਲੀ ਵਾਰ ਮਿਲੀ ਇਹ ਸਹੂਲਤ

ਮੋਹਾਲੀ (ਨਿਆਮੀਆਂ) : ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਓਪਨ ਸਕੂਲ ਸਿਸਟਮ 'ਚ ਵੱਡੇ ਬਦਲਾਅ ਕੀਤਏ ਹਨ। ਇਸ ਕਾਰਨ ਵਿਦਿਆਰਥੀਆਂ ਨੂੰ ਹੁਣ 2 ਸੈਸ਼ਨਾਂ 'ਚ ਦਾਖ਼ਲਾ ਲੈਣ ਦਾ ਮੌਕਾ ਮਿਲੇਗਾ। ਹੁਣ ਓਪਨ ਸਕੂਲ ਨਾਲ ਜੁੜੇ 10ਵੀਂ ਅਤੇ 12ਵੀਂ ਜਮਾਤ ਦੇ ਉਹ ਵਿਦਿਆਰਥੀ ਜਿਹੜੇ ਪਹਿਲਾਂ ਰੈਗੂਲਰ ਵਿਦਿਆਰਥੀਆਂ ਦੇ ਨਾਲ ਸਿਰਫ ਮਾਰਚ 'ਚ ਹੀ ਪ੍ਰੀਖਿਆ ਦਿੰਦੇ ਸਨ, ਹੁਣ ਹਰ ਸਾਲ ਅਕਤੂਬਰ 'ਚ ਵੀ ਪ੍ਰੀਖਿਆ ਦੇ ਸਕਣਗੇ। ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਨੇ ਓਪਨ ਸਕੂਲ ਪ੍ਰਣਾਲੀ ਦੇ ਤਹਿਤ ਦਾਖਲਿਆਂ ਅਤੇ ਪ੍ਰੀਖਿਆਵਾਂ ਦੇ ਲਈ 2 ਵਿੱਦਿਅਕ ਸੈਸ਼ਨ ਬਣਾਉਣ ਦੀ ਯੋਜਨਾ ਤਿਆਰ ਕਰ ਲਈ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਕੰਮਕਾਰ ਨੂੰ ਲੈ ਕੇ ਵੱਡੀ ਖ਼ਬਰ, ਦਫ਼ਤਰਾਂ 'ਚ ਜਾਣ ਤੋਂ ਪਹਿਲਾਂ ਇਹ ਪੜ੍ਹ ਲਓ
1 ਅਪ੍ਰੈਲ ਤੋਂ ਹੋਵੇਗਾ ਲਾਗੂ
ਇਹ ਨਵਾਂ ਵਿੱਦਿਅਕ ਸਾਲ 2025-26, 1 ਅਪ੍ਰੈਲ ਤੋਂ ਲਾਗੂ ਹੋਵੇਗਾ। ਨਵੇਂ ਹੁਕਮਾਂ ਅਨੁਸਾਰ ਜੇਕਰ ਇਹ ਪ੍ਰਯੋਗ ਸਫ਼ਲ ਰਹਿੰਦਾ ਹੈ ਤਾਂ ਹਰ ਸਾਲ ਪ੍ਰੀਖਿਆ 'ਚ ਬੈਠਣ ਵਾਲੇ ਕਰੀਬ 25 ਹਜ਼ਾਰ ਵਿਦਿਆਰਥੀਆਂ ਨੂੰ ਬਹੁਤ ਵੱਡਾ ਫ਼ਾਇਦਾ ਹੋਵੇਗਾ। ਹਾਲਾਂਕਿ ਬੋਰਡ ਨੇ ਹਾਲੇ ਤੱਕ ਪ੍ਰੀਖਿਆ ਫ਼ੀਸ 'ਚ ਵਾਧਾ ਜਾਂ ਤਬਦੀਲੀ ਦਾ ਕੋਈ ਫ਼ੈਸਲਾ ਨਹੀਂ ਲਿਆ ਹੈ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਪ੍ਰਯੋਗ ਨਾਲ ਸਿੱਖਿਆ ਬੋਰਡ ਦਾ ਖ਼ਰਚ ਜਰੂਰ ਵੱਧ ਜਾਵੇਗਾ।  ਜਾਣਕਾਰੀ ਦੇ ਅਨੁਸਾਰ ਨਵੇਂ ਵਿੱਦਿਅਕ ਸੈਸ਼ਨ ਅਕਤੂਬਰ 2025 ਦੇ ਲਈ ਦਾਖ਼ਲੇ 31 ਮਾਰਚ ਤੱਕ ਚੱਲਣਗੇ। ਅਗਲੇ ਸੈਸ਼ਨ ਦੇ ਲਈ ਅਕਤੂਬਰ 'ਚਦਾਖ਼ਲੇ ਸ਼ੁਰੂ ਹੋਣਗੇ, ਜਿਨ੍ਹਾਂ ਦੀ ਸਲਾਨਾ ਪ੍ਰੀਖਿਆ ਮਾਰਚ 2026 ਵਿੱਚ ਹੋਵੇਗੀ। ਜਾਣਕਾਰੀ ਦੇ ਅਨੁਸਾਰ ਨਵੇਂ ਹੁਕਮਾਂ ਅਨੁਸਾਰ 31 ਮਾਰਚ ਤੱਕ 14 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀ ਅਪ੍ਰੈਲ 'ਚ ਅਤੇ 30 ਸਤੰਬਰ ਤੱਕ 14 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀ ਅਕਤੂਬਰ 'ਚ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਦੇ ਯੋਗ ਮੰਨੇ ਜਾਣਗੇ। ਇਸ ਤੋਂ ਪਹਿਲਾਂ ਜਿਨ੍ਹਾਂ ਵਿਦਿਆਰਥੀਆਂ ਨੂੰ ਘੱਟੋ-ਘੱਟ ਉਮਰ ਦੀ ਸ਼ਰਤ ਅਪ੍ਰੈਲ ਜਾਂ ਮਈ ਤੱਕ ਪੂਰੀ ਕਰਨੀ ਹੁੰਦੀ ਸੀ, ਉਨ੍ਹਾਂ ਨੂੰ ਪੂਰਾ ਸਾਲ ਦਾਖ਼ਲਾ ਲੈਣ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਪਰ ਹੁਣ ਉਹ 6 ਮਹੀਨੇ ਦੇ ਅੰਦਰ ਹੀ ਪ੍ਰੀਖਿਆ ਦੇ ਸਕਣਗੇ।

ਇਹ ਵੀ ਪੜ੍ਹੋ : ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਣ ਦੀਆਂ ਤਾਰੀਖ਼ਾਂ 'ਚ ਬਦਲਾਅ, ਜਾਣੋ ਨਵਾਂ ਸ਼ਡਿਊਲ
ਬੋਰਡ ਨੇ 1985-86 'ਚ ਸ਼ੁਰੂ ਕੀਤੀ ਸੀ ਓਪਨ ਸਕੂਲ ਪ੍ਰਣਾਲੀ 
ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ 1985-86 'ਚ ਓਪਨ ਸਕੂਲ ਪ੍ਰਣਾਲੀ ਸ਼ੁਰੂ ਕੀਤੀ ਸੀ। ਤਕਨੀਕੀ ਅਤੇ ਵਿਭਾਗੀ ਕਾਰਨਾ ਦੇ ਕਾਰਨ ਕੁੱਝ ਸਮੇਂ ਤੱਕ ਇਸ ਪ੍ਰਣਾਲੀ ਦੇ ਤਹਿਤ ਪ੍ਰੀਖਿਆਵਾਂ ਬੰਦ ਕਰ ਦਿੱਤੀਆਂ ਗਈਆਂ ਸਨ। 1996 'ਚ ਇਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਸੀ। ਇਹ ਪ੍ਰਣਾਲੀ ਉਨ੍ਹਾਂ ਵਿਦਿਆਰਥੀਆਂ ਦੇ ਲਈ ਬਣਾਈ ਗਈ ਸੀ, ਜੋ ਕਿਸੇ ਕਾਰਨ ਕਰਕੇ ਰੈਗੂਲਰ ਪੜ੍ਹਾਈ ਨਹੀਂ ਕਰ ਪਾ ਸਕਦੇ ਸਨ। ਜਾਣਕਾਰੀ ਦੇ ਅਨੁਸਾਰ ਫਿਲਹਾਲ ਪੰਜਾਬ ਭਰ 'ਚ ਓਪਨ ਸਕੂਲ ਦੇ ਕਰੀਬ 1000 ਅਧਿਐਨ ਕੇਂਦਰ ਹਨ। ਓਪਨ ਸਕੂਲ ਦੇ ਵਿਦਿਆਰਥੀਆਂ ਨੂੰ ਪਾਸ ਹੋਣ ਦੇ ਲਈ ਕੁੱਲ 7 ਮੌਕੇ ਦਿੱਤੇ ਜਾਂਦੇ ਹਨ। ਪਾਸ ਕੀਤੇ ਗਏ ਵਿਸ਼ਿਆਂ ਦੀ ਪ੍ਰੀਖਿਆ ਦੁਬਾਰਾ ਦੇਣ ਦੀ ਲੋੜ ਨਹੀਂ ਹੁੰਦੀ ਫਰ ਕੰਪਾਰਟਮੈਂਟ ਵਾਲੇ ਵਿਸ਼ਿਆਂ ਨੂੰ ਪਾਸ ਕਰਨ ਦੇ ਲਈ ਤਿੰਨ ਸਾਲ ਦਾ ਸਮਾਂ ਤਹਿ ਕੀਤਾ ਗਿਆ ਹੈ। ਅਧਿਕਾਰੀਆਂ ਦੀ ਮੰਨੀਏ ਤਾਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਓਪਨ ਸਕੂਲ ਪ੍ਰਣਾਲੀ 'ਚ ਸਿਰਫ ਹਿਊਮੈਨਿਟੀਜ਼ ਅਤੇ ਕਾਮਰਸ ਦੀ ਪੜ੍ਹਾਈ ਕੀਤੀ ਜਾ ਸਕੇਗੀ। ਸਾਇੰਸ ਸਟਰੀਮ ਦੇ ਸਿਰਫ ਫੇਲ੍ਹ ਵਿਦਿਆਰਥੀ ਹੀ ਇਸ ਪ੍ਰਣਾਲੀ ਦੇ ਤਹਿਤ ਪ੍ਰੀਖਿਆ ਦੇ ਸਕਣਗੇ। ਇਸ ਬਾਰੇ ਬੋਰਡ ਦੇ ਸਕੱਤਰ ਪਰਲੀਨ ਕੌਰ ਦਾ ਕਹਿਣਾ ਹੈ ਕਿ  ਯੋਜਨਾ ਨੂੰ ਲੈ ਕੇ ਤਿਆਰੀ ਚੱਲ ਰਹੀ ਹੈ। ਛੇਤੀ ਹੀ ਯੋਜਨਾ ਨਾਲ ਸਬੰਧਿਤ ਸਾਰੇ ਤਰ੍ਹਾਂ ਦੀ ਜਾਣਕਾਰੀ ਆਨਲਾਈਨ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News