ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਪੰਜਾਬ ਦਾ ਇਹ ਅਹਿਮ ਫਾਟਕ 2 ਦਿਨਾਂ ਲਈ ਬੰਦ ਰਹੇਗਾ
Tuesday, Jan 14, 2025 - 10:46 PM (IST)
ਦੋਰਾਹਾ (ਵਿਨਾਇਕ)- ਬੀਤੇ ਕਈ ਦਿਨਾਂ ਤੋਂ ਧੁੰਦ ਨੇ ਕਹਿਰ ਢਾਹਿਆ ਹੋਇਆ ਹੈ ਤੇ ਇਸੇ ਦੌਰਾਨ ਜੇਕਰ ਤੁਸੀਂ ਅਗਲੇ 2 ਦਿਨਾਂ ਤੱਕ ਕਿਤੇ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ਤੋਂ ਲੰਘਦੀ ਦੋਰਾਹਾ ਰੇਲਵੇ ਲਾਈਨ 'ਤੇ ਪੈਂਦਾ ਦੋਰਾਹਾ ਫਾਟਕ ਦੋ ਦਿਨ, ਭਾਵ 15 ਤੇ 16 ਜਨਵਰੀ ਨੂੰ ਆਵਾਜਾਈ ਲਈ ਬੰਦ ਰਹੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਵਾਲੇ ਦਿਨ ਗੁਰੂ ਨਗਰੀ 'ਚ ਚੱਲ ਗਈਆਂ ਤਲਵਾਰਾਂ ; ਸ਼ਰੇਆਮ ਵੱਢ'ਤਾ ਨੌਜਵਾਨ
ਇਸ ਸਬੰਧੀ ਰੇਲਵੇ ਵਿਭਾਗ ਦੇ ਐੱਸ.ਐੱਸ.ਸੀ. ਜਸਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਫਾਟਕਾਂ ਵਿਚਕਾਰ ਪੈਂਦੀ ਸੜਕ ਤੇ ਹੋਰ ਮੁਰੰਮਤ ਕਾਰਨ ਰੇਲਵੇ ਫਾਟਕ ਬੁੱਧਵਾਰ 15 ਜਨਵਰੀ ਦੀ ਸਵੇਰ 8 ਵਜੇ ਤੋਂ ਵੀਰਵਾਰ 16 ਜਨਵਰੀ ਦੀ ਸ਼ਾਮ 8 ਵਜੇ ਤੱਕ, ਦਿਨ-ਰਾਤ ਲਗਾਤਾਰ ਬੰਦ ਰਹੇਗਾ। ਇਸ ਰਸਤੇ ਤੋਂ ਵਾਹਨ ਲੈ ਕੇ ਆਉਣ-ਜਾਣ ਵਾਲੇ ਰਾਹੀ ਆਪਣੇ ਸਮੇਂ ਦਾ ਧਿਆਨ ਰੱਖਣ ਤਾਂ ਕਿ ਉਹ ਹੋਣ ਵਾਲੀ ਕਿਸੇ ਪ੍ਰੇਸ਼ਾਨੀ ਤੋਂ ਬਚ ਸਕਣ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲਦੀ ਟ੍ਰੇਨ ਨੂੰ ਲੱਗ ਗਈ ਅੱਗ, ਸਵਾਰੀਆਂ ਦੀਆਂ ਨਿਕਲ ਗਈਆਂ ਚੀਕਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e