ਅੰਮ੍ਰਿਤਸਰ ’ਚ ਮੇਅਰਸ਼ਿਪ ਨੂੰ ਲੈ ਕੇ ਬਦਲੇ ਸਮੀਕਰਨ, ਹਫਤੇ ’ਚ ਗੁਰੂ ਨਗਰੀ ਨੂੰ ਮਿਲੇਗਾ ਨਵਾਂ ਮੇਅਰ

Tuesday, Jan 14, 2025 - 12:26 PM (IST)

ਅੰਮ੍ਰਿਤਸਰ ’ਚ ਮੇਅਰਸ਼ਿਪ ਨੂੰ ਲੈ ਕੇ ਬਦਲੇ ਸਮੀਕਰਨ, ਹਫਤੇ ’ਚ ਗੁਰੂ ਨਗਰੀ ਨੂੰ ਮਿਲੇਗਾ ਨਵਾਂ ਮੇਅਰ

ਅੰਮ੍ਰਿਤਸਰ(ਜਸ਼ਨ)- ਨਗਰ ਨਿਗਮ ਹਾਊਸ ਦੀ ਮੇਅਰਸ਼ਿਪ ਨੂੰ ਲੈ ਕੇ ਕਦੇ ਕਾਂਗਰਸ ’ਤੇ ‘ਆਪ’ ਹਾਵੀ ਹੁੰਦੀ ਨਜ਼ਰ ਆਈ ਹੈ ਤਾਂ ਕਦੇ ਤੇ ‘ਆਪ’ ’ਤੇ ਕਾਂਗਰਸ। ਫਿਲਹਾਲ ਗੁਰੂ ਨਗਰੀ ਵਿਚ ਮੇਅਰ ਨੂੰ ਲੈ ਕੇ ਹਰ ਰੋਜ਼ ਸਮੀਕਰਨ ਬਦਲ ਰਹੇ ਹਨ। ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਸਾਰਾ ਦਰੋਮਦਾਰ ਅਕਾਲੀ ਅਤੇ ਭਾਜਪਾ ਪਾਰਟੀ ਦੇ ਚੁਣੇ ਕੌਂਸਲਰਾਂ ’ਤੇ ਟਿਕਦਾ ਨਜ਼ਰ ਆ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਗੱਲ ਨੂੰ ਲੈ ਕੇ ਹੁਣ ਅਕਾਲੀ ਅਤੇ ਭਾਜਪਾ ਦੇ ਜਿੱਤੇ ਕੌਂਸਲਰਾਂ ਦੀ ਮੰਗ ਕਾਫੀ ਵੱਧ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਅਕਾਲੀ ਅਤੇ ਭਾਜਪਾ ਦੇ ਕੌਂਸਲਰ ਨੂੰ ਲੁਭਾਉਣ ’ਤੇ ਲੱਗੇ ਹੋਏ ਹਨ। ਇਸ ਕਾਰਨ ਹੀ ਗੁਰੂ ਨਗਰੀ ਵਿਚ ਮੇਅਰਸ਼ਿਪ ਨੂੰ ਲੈ ਕੇ ਹਰ ਰੋਜ਼ ਸਿਆਸੀ ਸਮੀਕਰਨ ਬਦਲਦੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਤੋਂ ਕਮਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸੰਭਾਲ ਰੱਖੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!

ਮੰਤਰੀ ਧਾਲੀਵਾਲ ਦੀ ਅਗਵਾਈ ਵਿਚ ਹੀ ਜੋੜ ਤੋੜ ਦੀ ਰਾਜਨੀਤੀ ਕਰ ਕੇ ਆਜ਼ਾਦ ਤੌਰ ’ਤੇ ਜਿੱਤੇ ਚਾਰ ਕੌਂਸਲਰ ਨੂੰ ਆਪਣੇ ਪਾਲੇ ਵਿਚ ਪਾ ਲਿਆ ਹੈ। ਇਸ ਤਰ੍ਹਾਂ ਹੁਣ ਜੇਕਰ ਸ਼ਹਿਰ ਨਾਲ ਸਬੰਧਿਤ ਸੱਤ ਵਿਧਾਇਕਾਂ ਦੀਆਂ ਸੀਟਾਂ ਦੀ ਗਿਣਤੀ ਨੂੰ ਜੋੜ ਦਿੱਤਾ ਜਾਵੇ ਤਾਂ ਵੀ ਆਪ ਦੀ ਨਿਗਮ ਹਾਊਸ ਵਿੱਚ ਇਹ ਸੰਖਿਆ 34 ਤੱਕ ਹੀ ਪਹੁੰਚ ਚੁੱਕੀ ਹੈ। ਹੁਣ ਆਮ ਆਦਮੀ ਪਾਰਟੀ ਵੱਲੋਂ ਨਿਗਮ ਹਾਊਸ ਵਿਚ ਬਹੁਮਤ ਪਾਉਣ ਦੀ ਸੰਖਿਆ 13 ਸੰਖਿਆ ਦੂਰ ਹੈ। ਮੰਤਰੀ ਧਾਲੀਵਾਲ ਦਾ ਦਾਅਵਾ ਹੈ ਕਿ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਅਤੇ ਨਿਗਮ ਹਾਊਸ ਵਿਚ ਉਨ੍ਹਾਂ ਦੀਆਂ ਸੀਟਾਂ ਦੀ ਗਿਣਤੀ 50 ਤੋਂ ਵੱਧ ਹੋਵੇਗੀ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਹਫਤੇ ਵਿਚ ਗੁਰੂ ਨਗਰੀ ਵਿਚ ਜੰਮ ਕੇ ਗਰਮਾਈ ਰਾਜਨੀਤੀ

ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਬੀਤੇ ਦਿਨੀਂ ਭਾਵੇਂ ਆਪਣੇ ਨਾਲ 51 ਕੌਂਸਲਰਾਂ ਦਾਅਵਾ ਠੋਕ ਐਲਾਨ ਕਰ ਕੇ ਦੂਸਰੀ ਪਾਰਟੀਆਂ ਦੇ ਵਿਚਕਾਰ ਹੜਕੰਪ ਮਚਾਇਆ ਹੋਇਆ ਹੈ ਪਰ ਪਾਰਟੀ ਜ਼ਿਲ੍ਹਾ ਪ੍ਰਧਾਨ ਇਸ ਦੀ ਡਿਟੇਲ ਦੇਣ ਤੋਂ ਬਚਦੇ ਰਹੇ ਹਨ। ਪਾਰਟੀ ਵਿਚਕਾਰ ਚੱਲ ਰਹੀ ਧੜੇਬੰਦੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਕਾਂਗਰਸ ਪਾਰਟੀ ਵਿਚ ਇਕ ਦੋ ਨਹੀਂ ਬਲਕਿ ਚਾਰ ਗੁੱਟ ਬਣ ਚੁੱਕੇ ਹਨ। ਇਸ ਧੜੇਬੰਦੀ ਨੂੰ ਦੂਰ ਕਰਨ ਲਈ ਪਿਛਲੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਹਰੀਸ਼ ਚੌਧਰੀ ਨੇ ਸਾਰੀਆਂ ਗੁੱਟਾਂ ਨੂੰ ਆਪਸ ਵਿਚ ਮਿਲਾ ਦਿੱਤਾ ਹੈ ਅਤੇ ਮੇਅਰ ਦੇ ਨਾਮ ਦਾ ਜਲਦੀ ਹੀ ਐਲਾਨ ਕਰਨ ਦਾ ਦਾਅਵਾ ਕੀਤਾ ਹੈ ਪਰ ਫਿਰ ਵੀ ਇਹ ਕੰਮ ਇੰਨਾ ਸੌਖਾ ਨਹੀਂ ਹੈ ਜਿੰਨਾ ਉਹ ਕਹਿ ਰਹੇ ਹਨ। ਹੁਣ ਆਉਣ ਵਾਲੇ ਇੱਕ ਹਫਤੇ ਵਿੱਚ ਗੁਰੂ ਨਗਰੀ ਵਿੱਚ ਜੰਮ ਕੇ ਰਾਜਨੀਤੀ ਭੱਖੇਗੀ ਜੋ ਕਿ ਲੋਹੜੀ ਤਿਉਹਾਰ ਨੂੰ ਲੈ ਕੇ ਬੀਤੇ ਦੋ ਦਿਨਾਂ ਤੋਂ ਥੋੜੀ ਠੰਡੀ ਪਈ ਹੋਈ ਸੀ।

ਇਹ ਵੀ ਪੜ੍ਹੋ-ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News