''''ਇਹ ਪੰਜਾਬੀਆਂ ਲਈ ਬਹੁਤ ਅਪਮਾਨਜਨਕ, ਭਾਜਪਾ ਮੰਗੇ ਮੁਆਫ਼ੀ...''''- CM ਮਾਨ

Tuesday, Jan 21, 2025 - 09:49 PM (IST)

''''ਇਹ ਪੰਜਾਬੀਆਂ ਲਈ ਬਹੁਤ ਅਪਮਾਨਜਨਕ, ਭਾਜਪਾ ਮੰਗੇ ਮੁਆਫ਼ੀ...''''- CM ਮਾਨ

ਚੰਡੀਗੜ੍ਹ- ਕੁਝ ਦੇਰ ਪਹਿਲਾਂ ਭਾਜਪਾ ਦੇ ਇਕ ਆਗੂ ਨੇ ਪੰਜਾਬ ਦੀਆਂ ਗੱਡੀਆਂ ਦੇ ਦਿੱਲੀ ਜਾਣ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਮਾਮਲੇ 'ਚ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਬਿਆਨ ਜਾਰੀ ਕਰ ਕੇ ਭਾਜਪਾ ਨੂੰ ਘੇਰਿਆ ਹੈ। 

ਆਪਣੇ 'ਐਕਸ' ਅਕਾਊਂਟ 'ਤੇ ਇਕ ਪੋਸਟ ਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, ''ਦਿੱਲੀ ਦੇਸ਼ ਦੀ ਰਾਜਧਾਨੀ ਹੈ। ਦੇਸ਼ ਦੇ ਹਰ ਸੂਬੇ ਤੋਂ ਲੋਕ ਇੱਥੇ ਆਉਂਦੇ ਹਨ। ਇੱਥੇ ਹਰ ਸੂਬੇ ਦੇ ਨੰਬਰਾਂ ਵਾਲੇ ਵਾਹਨ ਚੱਲਦੇ ਹਨ। ਕਿਸੇ ਵੀ ਸੂਬੇ ਦੇ ਨੰਬਰ ਵਾਲੇ ਵਾਹਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਸਕਦੇ ਹਨ, ਇਸ 'ਤੇ ਕੋਈ ਪਾਬੰਦੀ ਨਹੀਂ ਹੈ।''

PunjabKesari

ਉਨ੍ਹਾਂ ਅੱਗੇ ਲਿਖਿਆ, ''ਭਾਜਪਾ ਦਾ ਇਹ ਬਿਆਨ ਪੰਜਾਬੀਆਂ ਲਈ ਬਹੁਤ ਹੀ ਖ਼ਤਰਨਾਕ, ਚਿੰਤਾਜਨਕ ਅਤੇ ਅਪਮਾਨਜਨਕ ਹੈ। ਉਹ ਪੰਜਾਬ ਦੀਆਂ ਨੰਬਰ ਪਲੇਟਾਂ ਵਾਲੀਆਂ ਗੱਡੀਆਂ 'ਤੇ ਨਿਸ਼ਾਨ ਲਗਾ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਵਿੱਚ ਕਿਉਂ ਘੁੰਮ ਰਹੀਆਂ ਹਨ ? ਉਹ ਇਸ ਤਰ੍ਹਾਂ ਕਹਿ ਰਿਹਾ ਹੈ ਜਿਵੇਂ ਪੰਜਾਬੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹਨ। ਇਹ ਮੇਰੇ ਅਤੇ ਦੇਸ਼ ਦੇ ਹਰ ਪੰਜਾਬੀ ਲਈ ਬਹੁਤ ਹੀ ਅਪਮਾਨਜਨਕ ਹੈ। ਅੱਜ ਹਰ ਪੰਜਾਬੀ ਬਹੁਤ ਦਰਦ ਅਤੇ ਅਪਮਾਨ ਮਹਿਸੂਸ ਕਰ ਰਿਹਾ ਹੈ। ਕਿਸੇ ਦੀ ਗੰਦੀ ਰਾਜਨੀਤੀ ਲਈ ਪੰਜਾਬੀਆਂ ਦੀ ਦੇਸ਼ ਭਗਤੀ 'ਤੇ ਇਸ ਤਰ੍ਹਾਂ ਸਵਾਲ ਉਠਾਉਣਾ ਠੀਕ ਨਹੀਂ ਹੈ।''

ਮੁੱਖ ਮੰਤਰੀ ਮਾਨ ਨੇ ਭਾਜਪਾ ਨੂੰ ਸਵਾਲ ਚੁੱਕਦਿਆਂ ਕਿਹਾ, ''ਅਮਿਤ ਸ਼ਾਹ ਜੀ, ਤੁਸੀਂ ਨਾ ਤਾਂ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖ ਸਕਦੇ ਹੋ ਅਤੇ ਨਾ ਹੀ ਦਿੱਲੀ। ਇੰਨੇ ਹਜ਼ਾਰਾਂ ਬੰਗਲਾਦੇਸ਼ੀ ਅਤੇ ਰੋਹਿੰਗਿਆ ਦੇਸ਼ ਵਿੱਚ ਆ ਰਹੇ ਹਨ, ਕੀ ਤੁਹਾਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ ? ਪਰ ਤੁਸੀਂ ਪੰਜਾਬ ਤੋਂ ਦਿੱਲੀ ਆਉਣ ਵਾਲੇ ਪੰਜਾਬੀਆਂ ਨੂੰ ਦੇਸ਼ ਲਈ ਖ਼ਤਰਾ ਕਹਿ ਰਹੇ ਹੋ। ਤੁਹਾਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।''

दिल्ली देश की राजधानी है। यहाँ हर राज्य से लोग आते हैं। यहाँ हर प्रदेश के नंबर की गाड़ियां चलती हैं। किसी भी राज्य के नंबर की गाड़ियां देश के किसी भी हिस्से में जा सकती हैं, इस पर कोई रोक टोक नहीं है।

बीजेपी का ये बयान सुनिए। ये बेहद खतरनाक, चिंताजनक और पंजाबियों के लिए… pic.twitter.com/LOdETjaPOs

— Bhagwant Mann (@BhagwantMann) January 21, 2025

ਇਹ ਵੀ ਪੜ੍ਹੋ- 'ਬਰਫ਼ੀ' ਦੇ ਪੀਸ ਨੇ ਫ਼ਸਾ'ਤਾ ਠੱਗ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News