ਪੰਜਾਬ ''ਚ ਖ਼ਤਮ ਹੋ ਗਿਆ ਮੌਸਮ ਦਾ Alert, ਬਸ ਮਿਲਣ ਵਾਲੀ ਐ ਠੰਡ ਤੋਂ ਨਿਜਾਦ

Monday, Jan 20, 2025 - 05:30 AM (IST)

ਪੰਜਾਬ ''ਚ ਖ਼ਤਮ ਹੋ ਗਿਆ ਮੌਸਮ ਦਾ Alert, ਬਸ ਮਿਲਣ ਵਾਲੀ ਐ ਠੰਡ ਤੋਂ ਨਿਜਾਦ

ਜਲੰਧਰ (ਪੁਨੀਤ)- ਮਹਾਨਗਰ ਜਲੰਧਰ ਸਮੇਤ ਪੰਜਾਬ ਦੇ ਵਧੇਰੇ ਹਿੱਸਿਆਂ ਵਿਚ ਪਿਛਲੇ ਕੁਝ ਦਿਨਾਂ ਤੋਂ ਸੰਘਣੀ ਧੁੰਦ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ ਸੀ, ਜਿਸ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਸੀ ਪਰ ਸੋਮਵਾਰ ਤੋਂ ਪੰਜਾਬ ਦੇ ਮੌਸਮ ਵਿਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ, ਜੋ ਕਿ ਜਨਤਾ ਲਈ ਰਾਹਤ ਭਰਿਆ ਰਹੇਗਾ। ਐਤਵਾਰ ਨੂੰ ਜਲੰਧਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ, ਜਦਕਿ ਦੁਪਹਿਰ ਬਾਅਦ ਲੋਕਾਂ ਨੂੰ ਰਾਹਤ ਮਿਲੀ।

ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ 20 ਤੋਂ 23 ਜਨਵਰੀ ਤੱਕ ਮੌਸਮ ਵਿਚ ਸੁਧਾਰ ਹੋਵੇਗਾ ਅਤੇ ਧੁੰਦ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਨਜ਼ਰ ਆਵੇਗੀ। ਕੜਾਕੇ ਦੀ ਠੰਢ ਤੋਂ ਬਾਅਦ ਹੁਣ ਹਵਾਵਾਂ ਦਾ ਰੁਖ਼ ਬਦਲਣ ਨਾਲ ਖੁਸ਼ਕ ਮੌਸਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਸਰਦੀ ਤੋਂ ਰਾਹਤ ਮਿਲੇਗੀ।

PunjabKesari

ਇਹ ਵੀ ਪੜ੍ਹੋ- 'ਏਕ ਕਾ ਡਬਲ' ਦੇ ਚੱਕਰ 'ਚ ਔਰਤ ਲਵਾ ਬੈਠੀ ਕਰੋੜਾਂ ਦਾ ਚੂਨਾ, ਤੁਸੀਂ ਵੀ ਹੋ ਜਾਓ ਸਾਵਧਾਨ

ਵਿਭਾਗੀ ਅੰਕੜਿਆਂ ਅਨੁਸਾਰ ਐਤਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿਚ 4.8 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਮਹਾਨਗਰ ਜਲੰਧਰ ਵਿਚ ਵੱਧ ਤੋਂ ਵੱਧ ਤਾਪਮਾਨ 2.6 ਡਿਗਰੀ ਦੇ ਵਾਧੇ ਨਾਲ 19.3 ਡਿਗਰੀ ਦਰਜ ਕੀਤਾ ਗਿਆ। ਮੋਹਾਲੀ ਵਿਚ ਵੱਧ ਤੋਂ ਵੱਧ ਤਾਪਮਾਨ 24.7 ਡਿਗਰੀ ਦਰਜ ਕੀਤਾ ਗਿਆ, ਜੋ ਮੌਸਮ ਦੇ ਲਿਹਾਜ਼ ਨਾਲ ਮਾਮੂਲੀ ਗਰਮੀ ਦਾ ਸੰਕੇਤ ਦਿੰਦਾ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿਚ ਇਹ ਵਾਧਾ ਸਰਦੀਆਂ ਦੇ ਅੰਤ ਦਾ ਸੰਕੇਤ ਦੇ ਸਕਦਾ ਹੈ।

ਆਉਣ ਵਾਲੇ ਦਿਨਾਂ ’ਚ ਵੀ ਤਾਪਮਾਨ ਆਮ ਨਾਲੋਂ ਬਿਹਤਰ ਬਣਿਆ ਰਹਿ ਸਕਦਾ ਹੈ। ਹਾਲਾਂਕਿ, ਸਵੇਰ ਅਤੇ ਰਾਤ ਸਮੇਂ ਠੰਢਕ ਬਣੀ ਰਹਿ ਸਕਦੀ ਹੈ। ਸੋਮਵਾਰ ਤੋਂ ਸੁਧਾਰ ਹੋਣ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਹੋਵੇਗਾ।

ਇਸ ਦੌਰਾਨ ਰਾਹਤ ਦੀ ਵੱਡੀ ਖਬਰ ਆਈ ਹੈ ਕਿ ਪੰਜਾਬ ’ਚ ਔਰੇਂਜ ਅਤੇ ਯੈਲੋ ਅਲਰਟ ਖਤਮ ਹੋ ਗਿਆ ਹੈ। ਇਸ ਕਾਰਨ ਪੰਜਾਬ ਹੁਣ ਗ੍ਰੀਨ ਜ਼ੋਨ ਵਿਚ ਆ ਗਿਆ ਹੈ, ਜਿਸ ਕਾਰਨ ਧੁੰਦ ਤੋਂ ਰਾਹਤ ਮਿਲੇਗੀ ਅਤੇ ਸਰਦੀ ਦਾ ਅਸਰ ਲਗਾਤਾਰ ਘਟਦਾ ਨਜ਼ਰ ਆਵੇਗਾ। ਹਾਲਾਂਕਿ ਦੁਪਹਿਰ ਵੇਲੇ ਧੁੱਪ ਨਿਕਲਣ ਦੇ ਬਾਵਜੂਦ ਸਵੇਰੇ ਅਤੇ ਸ਼ਾਮ ਨੂੰ ਠੰਢ ਜਾਰੀ ਰਹੇਗੀ।

PunjabKesari

ਇਹ ਵੀ ਪੜ੍ਹੋ- ਨਾਕੇ 'ਤੇ ਖੜ੍ਹੇ ਥਾਣੇਦਾਰ 'ਤੇ ਨੌਜਵਾਨਾਂ ਨੇ ਚੜ੍ਹਾ'ਤੀ ਗੱਡੀ, ਫ਼ਿਰ ਜੋ ਹੋਇਆ...

ਸੋਮਵਾਰ ਨੂੰ ਪੰਜਾਬ ਸਮੇਤ ਗੁਆਂਢੀ ਸੂਬੇ ਵੀ ਗ੍ਰੀਨ ਜ਼ੋਨ ’ਚ ਆ ਜਾਣਗੇ ਅਤੇ ਮੌਸਮ ’ਚ ਲਗਾਤਾਰ ਸੁਧਾਰ ਹੋਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਮੌਸਮ ਵਿਭਾਗ ਵੱਲੋਂ ਜਾਰੀ ਅਗਾਊਂ ਅਨੁਮਾਨ ਮੁਤਾਬਕ ਨਮੀ ਘਟਣ ਨਾਲ ਤਰੇਲ ਪੈਣ ਦਾ ਸਿਲਸਿਲਾ ਖ਼ਤਮ ਹੋਵੇਗਾ।

ਇਸ ਦੇ ਨਾਲ ਹੀ ਬਾਹਰੀ ਇਲਾਕਿਆਂ ’ਚ ਖੇਤਾਂ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ, ਜਦਕਿ ਅਗਲੇ ਦਿਨਾਂ ’ਚ ਵਧੇਰੇ ਇਲਾਕਿਆਂ ’ਚ ਧੁੰਦ ਤੋਂ ਰਾਹਤ ਮਿਲੇਗੀ। ਇਸ ਹਫ਼ਤੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿਚ ਵਾਧਾ ਹੋਵੇਗਾ, ਜਿਸ ਨਾਲ ਕੜਾਕੇ ਦੀ ਠੰਢ ਤੋਂ ਰਾਹਤ ਮਿਲੇਗੀ।

ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੀ ਰੰਜਿਸ਼ ਨੇ ਢਿੱਡ 'ਚ ਹੀ ਮਾਰ'ਤੀ ਨੰਨ੍ਹੀ ਜਾਨ, ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News