ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ ''ਚ ਦਵੇਗੀ ਇਹ ਸਹੂਲਤਾਂ

Thursday, Jan 16, 2025 - 01:02 PM (IST)

ਪੰਜਾਬੀ ਨੌਜਵਾਨਾਂ ਲਈ ਖੁਸ਼ਖਬਰੀ, ਸਰਕਾਰ ਮੁਫ਼ਤ ''ਚ ਦਵੇਗੀ ਇਹ ਸਹੂਲਤਾਂ

ਲੁਧਿਆਣਾ (ਮਿੰਟੂ) : ਸੀ-ਪਾਈਟ ਕੈਂਪ, ਲੁਧਿਆਣਾ ਵਿਖੇ ਫੌਜ (ਅਗਨੀਵੀਰ ਦੀ ਭਰਤੀ ਲਈ ਲਿਖਤੀ ਅਤੇ ਫਿਜ਼ੀਕਲ ਤਿਆਰੀ ਕਰਵਾਈ ਜਾਣੀ ਹੈ, ਜਿਸ ਸਬੰਧੀ 15, 16 ਅਤੇ 17 ਜਨਵਰੀ, 2025 ਨੂੰ ਟਰਾਇਲ ਲਏ ਜਾਣਗੇ। ਸੀ-ਪਾਈਟ ਕੈਂਪ, ਲੁਧਿਆਣਾ ਦੇ ਟ੍ਰੇਨਿੰਗ ਅਫ਼ਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਾਲੇਰਕੋਟਲਾ ਦੇ ਚਾਹਵਾਨ ਨੌਜਵਾਨਾਂ ਲਈ ਫੌਜ (ਅਗਨੀਵੀਰ) ਦੀ ਭਰਤੀ ਲਈ 15, 16 ਅਤੇ 17 ਜਨਵਰੀ ਨੂੰ ਫਿਜ਼ੀਕਲ ਟਰਾਇਲ ਲਏ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫ਼ਾ, ਤਨਖਾਹਾਂ ਵਿਚ ਵਾਧਾ

ਟ੍ਰੇਨਿੰਗ ਅਫ਼ਸਰ ਇੰਦਰਜੀਤ ਕੁਮਾਰ ਵਲੋਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਕੈਂਪ ’ਚ ਸ਼ਮੂਲੀਅਤ ਕਰਦਿਆਂ ਵੱਧ ਤੋਂ ਵੱਧ ਲਾਭ ਲਿਆ ਜਾਵੇ। ਚਾਹਵਾਨ ਨੌਜਵਾਨ, ਫਿਜ਼ੀਕਲ ਅਤੇ ਲਿਖਤੀ ਟੈਸਟ ਦੀ ਤਿਆਰੀ ਲਈ ਜ਼ਰੂਰੀ ਦਸਤਾਵੇਜ਼ ਦੀਆਂ ਫੋਟੋ ਕਾਪੀਆਂ, ਜਿਸ ’ਚ ਆਧਾਰ ਕਾਰਡ, 10ਵੀਂ ਜਮਾਤ ਜਾਂ 12ਵੀਂ ਜਮਾਤ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ 2 ਪਾਸਪੋਰਟ ਫੋਟੋਆਂ ਸ਼ਾਮਲ ਹਨ, ਨਾਲ ਰਿਪੋਰਟ ਕਰ ਸਕਦੇ ਹਨ। ਟ੍ਰੇਨਿੰਗ ਅਫ਼ਸਰ ਨੇ ਅੱਗੇ ਦੱਸਿਆ ਕਿ ਟਰਾਇਲ ’ਚ ਸਫਲ ਹੋਏ ਯੁਵਕਾਂ ਨੂੰ ਤਿੰਨ ਮਹੀਨਿਆਂ ਲਈ ਟ੍ਰੇਨਿੰਗ, ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫ਼ਤ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 78885-86296 ਅਤੇ 98766-17258 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਛੁੱਟੀ ਦਾ ਐਲਾਨ

ਅਪ੍ਰੈਲ ਮਹੀਨੇ ਵਿਚ ਹੋਣ ਜਾ ਰਹੀ ਹੈ ਲਿਖਤ ਪ੍ਰੀਖਿਆ

ਫਿਰੋਜ਼ਪੁਰ (ਮਲਹੋਤਰਾ) : ਭਾਰਤੀ ਸੈਨਾ ਵਿਚ ਅਗਨੀਵੀਰ ਭਰਤੀ ਲਈ ਲਿਖਤ ਪ੍ਰੀਖਿਆ ਅਪ੍ਰੈਲ ਮਹੀਨੇ ਵਿਚ ਹੋਣ ਜਾ ਰਹੀ ਹੈ। ਟੈਸਟ ਦੀ ਤਿਆਰੀ ਦੇ ਲਈ ਸੀ-ਪਾਈਟ ਸੈਂਟਰ, ਹਕੂਮਤ ਸਿੰਘ ਵਾਲਾ ਵਿਚ ਮੁਫਤ ਟਰੇਨਿੰਗ ਦਿੱਤੀ ਜਾ ਰਹੀ ਹੈ। ਕੈਂਪ ਇੰਚਾਰਜ ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਅਗਨੀਵੀਰ ਭਰਤੀ ਦੇ ਲਈ ਰਜਿਸਟਰੇਸ਼ਨ 6 ਫਰਵਰੀ 2025 ਤੋਂ ਸ਼ੁਰੂ ਹੋਣ ਜਾ ਰਹੀ ਹੈ ਜਦਕਿ ਲਿਖਤ ਪ੍ਰੀਖਿਆ ਦੀ ਤਿਆਰੀ ਸੀ-ਪਾਈਟ ਸੈਂਟਰ ਤੇ 16 ਜਨਵਰੀ ਤੋਂ ਸ਼ੁਰੂ ਕਰਵਾਈ ਜਾ ਰਹੀ ਹੈ। ਜੋ ਉਮੀਦਵਾਰ ਭਰਤੀ ਦਾ ਹਿੱਸਾ ਬਣਨ ਦੇ ਇਛੁੱਕ ਹਨ, ਉਹ ਆਪਣੇ ਨਾਲ ਆਨਲਾਈਨ ਰਜਿਸਟਰੇਸ਼ਨ ਦੀ ਕਾਪੀ, ਮੈਟ੍ਰਿਕ ਦਾ ਸਰਟੀਫਿਕੇਟ, ਪੰਜਾਬ ਰੈਜੀਡੈਂਸ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ, ਆਧਾਰ ਕਾਰਡ, ਬੈਂਕ ਅਕਾਊਂਟ ਦੀ ਫੋਟੋ ਸਟੇਟ ਕਾਪੀਆਂ ਲੈ ਕੇ ਕੈਂਪ ਵਿਚ ਪਹੁੰਚਣ। ਟਰੇਨਿੰਗ ਦੇ ਦੌਰਾਨ ਜੋ ਉਮੀਦਵਾਰ ਕੈਂਪਸ ਵਿਚ ਰਹਿਣਾ ਚਾਹੁੰਦੇ ਹਨ, ਉਹ ਆਪਣੇ ਜਰੂਰੀ ਬਰਤਨ ਅਤੇ ਮੌਸਮ ਦੇ ਅਨੁਸਾਰ ਬਿਸਤਰਾ ਆਦਿ ਵੀ ਨਾਲ ਲੈ ਕੇ ਆਉਣ।

ਇਹ ਵੀ ਪੜ੍ਹੋ : ਸਵੇਰੇ-ਸਵੇਰੇ ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਹ ਪਿੰਡ, ਜਾਂਦੇ ਹੋਏ ਰੱਖ ਗਏ ਮਠਿਆਈ ਦਾ ਡੱਬਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News