ਪੰਜਾਬ ''ਚ ਵਾਪਰਿਆ ਰੂਹ-ਕੰਬਾਊ ਹਾਦਸਾ, ਤੇਲ ਦੇ ਟੈਂਕਰ ਨੇ 4 ਵਿਅਕਤੀਆਂ ਨੂੰ ਦਰੜਿਆ
Sunday, Jan 19, 2025 - 05:50 PM (IST)
ਫਤਹਿਗੜ੍ਹ ਸਾਹਿਬ (ਵਿਪਨ)- ਸਰਹਿੰਦ ਜੀ.ਟੀ. ਰੋਡ ਤੇ ਚਾਵਲਾ ਚੌਂਕ ਨੇੜੇ ਇੱਕ ਸੜਕ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ 02 ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ । ਥਾਣਾ ਸਰਹਿੰਦ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜੁਗਨੂੰ ਰਾਜਭਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਕਿ ਉਸ ਨਾਲ ਉਸ ਦੇ ਤਾਏ ਦਾ ਲੜਕਾ ਸੰਦੀਪ ਕੁਮਾਰ, ਪ੍ਰਦੀਪ ਕੰਪਨੀ 'ਚ ਲੇਬਰ ਦਾ ਕੰਮ ਕਰਦੇ ਹਨ ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਉੱਥੇ ਹੀ ਜੁਗਨੂੰ ਨੇ ਦੋ ਵਿਅਕਤੀ ਚੰਦਰਸ਼ੇਖਰ ਅਤੇ ਲੂਟਨ ਨੂੰ ਵੀ ਸਰਹਿੰਦ ਬੁਲਾ ਲਿਆ ਅਤੇ ਜੁਗਨੂੰ, ਸੰਦੀਪ ਤੇ ਪ੍ਰਦੀਪ ਦੋਵਾਂ ਵਿਅਕਤੀਆਂ ਨੂੰ ਲੈਣ ਲਈ ਗਏ। ਇਸ ਦੌਰਾਨ ਪ੍ਰਦੀਪ, ਚੰਦਰਸ਼ੇਖਰ ਅਤੇ ਲੂਟਨ ਚਾਰੇ ਵਿਅਕਤੀ ਜੁਗਨੂੰ ਤੋਂ ਥੋੜੀ ਦੂਰ ਅੱਗੇ-ਅੱਗੇ ਜਾ ਰਹੇ ਸਨ ਤੇ ਉਹ ਪਿੱਛੇ-ਪਿੱਛੇ ਜਾ ਰਿਹਾ ਸੀ। ਜਦੋਂ ਉਹ ਚਾਵਲਾ ਚੌਂਕ ਸਰਹਿੰਦ ਤੋਂ ਥੋੜਾ ਅੱਗੇ ਸਰਵਿਸ ਰੋਡ 'ਤੇ ਪੁੱਜੇ ਤਾਂ ਉਨ੍ਹਾਂ ਦੇ ਪਿੱਛੇ ਸਰਹਿੰਦ ਵੱਲੋਂ ਆ ਰਹੇ ਇੱਕ ਤੇਲ ਵਾਲੇ ਟੈਂਕਰ ਨੇ ਚਾਰਾਂ 'ਤੇ ਟੈਂਕਰ ਚੜਾ ਦਿੱਤਾ।
ਇਹ ਵੀ ਪੜ੍ਹੋ- ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਇਸ ਦੌਰਾਨ ਚਾਰਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਅਤੇ ਲੂਟਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੰਦੀਪ ਕੁਮਾਰ, ਪ੍ਰਦੀਪ ਅਤੇ ਚੰਦਰਸ਼ੇਖਰ ਨੂੰ ਜ਼ਿਆਦਾ ਸੱਟਾਂ ਲੱਗੀਆਂ ਹੋਣ ਕਾਰਨ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਪਹੁੰਚ ਕੇ ਸੰਦੀਪ ਕੁਮਾਰ ਦੀ ਵੀ ਮੌਤ ਹੋ ਗਈ। ਜਦਕਿ ਪ੍ਰਦੀਪ ਅਤੇ ਚੰਦਰਸ਼ੇਖਰ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ। ਜੁਗਨੂੰ ਰਾਜਭਰ ਦੇ ਬਿਆਨ 'ਤੇ ਟੈਂਕਰ ਚਾਲਕ ਹਰਦੀਪ ਸਿੰਘ ਦੇ ਖਿਲਾਫ ਥਾਣਾ ਸਰਹਿੰਦ ਵਿਖੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੀਆਂ ਇਨ੍ਹਾਂ ਪੁਲਸ ਚੌਕੀਆਂ ਨੂੰ ਲੱਗੇ ਤਾਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8